Thursday, September 19, 2024

Doaba

MP ਚਰਨਜੀਤ ਚੰਨੀ ਦੀਆਂ ਮੁਸ਼ਕਿਲਾਂ ‘ਚ ਹੋ ਸਕਦੈ ਵਾਧਾ

August 13, 2024 11:28 AM
SehajTimes

ਜਲੰਧਰ : ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਦਾਇਰ ਚੋਣ ਪਟੀਸ਼ਨ ‘ਤੇ ਨੂੰ ਸੁਣਵਾਈ ਹੋਣ ਜਾ ਰਹੀ ਹੈ। ਇਹ ਪਟੀਸ਼ਨ ਭਾਜਪਾ ਆਗੂ ਗੌਰਵ ਲੂਥਰਾ ਨੇ ਐਡਵੋਕੇਟ ਮਨਿਤ ਮਲਹੋਤਰਾ ਰਾਹੀਂ ਹਾਈ ਕੋਰਟ ਵਿੱਚ ਦਾਇਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਲੋਕ ਪ੍ਰਤੀਨਿਧਤਾ ਐਕਟ ਤਹਿਤ ਸੰਸਦ ਮੈਂਬਰ ਬਣੇ ਚਰਨਜੀਤ ਸਿੰਘ ਚੰਨੀ ਦੀ ਚੋਣ ਰੱਦ ਕਰਨ ਦੀ ਮੰਗ ਕੀਤੀ ਹੈ। ਪਟੀਸ਼ਨ ਦਾਇਰ ਕਰਦੇ ਹੋਏ ਭਾਜਪਾ ਆਗੂ ਗੌਰਵ ਲੂਥਰਾ ਨੇ ਹਾਈ ਕੋਰਟ ਨੂੰ ਦੱਸਿਆ ਕਿ ਚਰਨਜੀਤ ਸਿੰਘ ਚੰਨੀ ਜਲੰਧਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਹਨ। ਉਸ ਨੇ ਨਾਮਜ਼ਦਗੀ ਫਾਰਮ ਭਰਦੇ ਸਮੇਂ ਕਾਫੀ ਜਾਣਕਾਰੀਆਂ ਛੁਪਾ ਦਿੱਤੀਆਂ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਚੋਣ ਖਰਚੇ ਦਾ ਸਹੀ ਵੇਰਵਾ ਵੀ ਕਮਿਸ਼ਨ ਨੂੰ ਨਹੀਂ ਸੌਂਪਿਆ ਹੈ।

ਚੋਣਾਂ ਦੌਰਾਨ ਇਕ ਹੋਟਲ ਵਿਚ 24 ਘੰਟੇ ਖਾਣੇ ਦੀ ਸਹੂਲਤ ਸੀ ਪਰ ਉਨ੍ਹਾਂ ਨੇ ਚੋਣ ਪ੍ਰਚਾਰ ਦੇ ਵੇਰਵਿਆਂ ਵਿਚ ਇਸ ਦੀ ਕੀਮਤ ਦਾ ਜ਼ਿਕਰ ਨਹੀਂ ਕੀਤਾ। ਉਹ ਰੋਜ਼ਾਨਾ 10-15 ਜਨਤਕ ਮੀਟਿੰਗਾਂ ਕਰਦੇ ਸਨ ਪਰ ਇਸ ਦੌਰਾਨ ਉਨ੍ਹਾਂ ਨੇ ਆਪਣੀ ਚੋਣ ਮੁਹਿੰਮ ਦੇ ਵੇਰਵਿਆਂ ਵਿੱਚ ਇੱਕ ਵੀ ਗੱਡੀ ਦੇ ਖਰਚ ਦਾ ਜ਼ਿਕਰ ਨਹੀਂ ਕੀਤਾ। ਉਨ੍ਹਾਂ ਨੇ ਰਾਮਾ ਮੰਡੀ ਵਿੱਚ ਬਿਨਾਂ ਮਨਜ਼ੂਰੀ ਤੋਂ ਰੋਡ ਸ਼ੋਅ ਕੀਤਾ। ਇੱਥੋਂ ਤੱਕ ਕਿ ਪੋਲਿੰਗ ਸਟੇਸ਼ਨਾਂ ਦੇ ਬਾਹਰ ਵੋਟਰ ਸਲਿੱਪਾਂ ਵੰਡਣ ਲਈ ਬਣਾਏ ਗਏ ਬੂਥਾਂ ‘ਤੇ ਹੋਏ ਖਰਚੇ ਦਾ ਵੇਰਵਾ ਵੀ ਨਹੀਂ ਦਿੱਤਾ ਗਿਆ।

Have something to say? Post your comment

 

More in Doaba

 ਬਿਜਲੀ ਮੁਲਾਜ਼ਮ ਵਲੋ ਪੰਜ ਦਿਨ ਦੀ ਸਮੂਹਿਕ ਛੁੱਟੀ ਵਿੱਚ ਵਾਧਾ

ਬੀਕੇਯੂ ਲੱਖੋਵਾਲ ਨੇ ਪਿੰਡ ਨਿਧਾਂਵਾਲਾ ਵਿਖੇ ਕੀਤਾ ਇਕਾਈ ਦਾ ਕਠਨ : ਆਗੂ

ਆਮ ਆਦਮੀ ਪਾਰਟੀ ਨੇ ਪਾਇਆ ਆਮ ਆਦਮੀ ਤੇ ਟੈਕਸਾਂ ਦਾ ਭਾਰੀ ਬੋਝ : ਡਾ.ਹਰਜੋਤ ਕਮਲ

ਸਾਡੇ ਸਮਾਜ ਅੰਦਰ ਅਧਿਆਪਕ ਦਾ ਸਥਾਨ ਸਭ ਤੋਂ ਉੱਪਰ ਰੱਖਿਆ ਗਿਆ ਹੈ : ਡਾ. ਮਾਲਤੀ ਥਾਪਰ ਸਾਬਕਾ ਮੰਤਰੀ

ਸਰਵਿਸ ਲੇਨ ਨੇੜੇ ਪਾਣੀ ਦੀ ਨਿਕਾਸੀ ਸਹੀਂ ਨਾ ਹੋਣ ਕਾਰਨ ਪਿੰਡ ਵਾਸੀਆਂ ਨੂੰ ਕਰਨਾ ਪੈ ਰਿਹਾ ਪ੍ਰੇਸ਼ਾਨੀ ਦਾ ਸਾਹਮਣਾ

ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਮੁਠਭੇੜ ਉਪਰੰਤ ਜੱਗੂ ਭਗਵਾਨਪੁਰੀਆ ਦਾ ਨਜ਼ਦੀਕੀ ਗਿਰਫ਼ਤਾਰ

ਅਗਰਵਾਲ ਸਮਾਜ ਸਭਾ ਵੱਲੋਂ ਗਾਂਧੀ ਰੋਡ ਸ਼ਮਸ਼ਾਨਘਾਟ ਵਿਖੇ ਬੂਟੇ ਲਗਾਏ ਗਏ

ਸੁਖਚੈਨ ਸਿੰਘ ਰਾਮੂੰਵਾਲੀਆ ਦੂਜੀ ਵਾਰ ਵਪਾਰ ਮੰਡਲ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਨਿਯੁਕਤ

ਰਾਈਟਵੇਅ ਏਅਰਲਾਈਨਜ਼ ਇਮੀਗ੍ਰੇਸ਼ਨ ਅਤੇ ਆਈਲੈਟਸ ਸੰਸਥਾ ਨੇ ਭੁਪਿੰਦਰ ਸਿੰਘ ਦਾ ਆਸਟ੍ਰੇਲੀਆ ਦਾ ਲਗਵਾਇਆ ਵੀਜ਼ਾ

ਨਗਰ ਨਿਗਮ ਮੋਗਾ ਸ਼ਹਿਰ ਦੇ ਕੂੜੇ ਦੇ ਢੁਕਵੇਂ ਪ੍ਰਬੰਧ ਕਰਨ ਲਈ ਨਿਰੰਤਰ ਯਤਨਸ਼ੀਲ