ਐਸ ਏ ਐਸ ਨਗਰ : ਪੰਜਾਬ ਦੇ ਸਾਬਕਾ ਮੈਂਬਰ ਪਾਰਲੀਮੈਂਟ ਸਰਦਾਰ ਜਗਮੀਤ ਸਿੰਘ ਬਰਾੜ ਨੇ ਕਿਹਾ ਹੈ ਕਿ ਅੱਜ ਸਮੇਂ ਦੀ ਮੰਗ ਹੈ ਕਿ ਹਰ ਵਿਅਕਤੀ ਨੂੰ ਰਾਜਨੀਤੀ ਤੋਂ ਉਪਰ ਉੱਠ ਕੇ ਪੰਜਾਬ ਨੂੰ ਬਚਾਉਣ ਲਈ ਯੋਗਦਾਨ ਦੇਣਾ ਚਾਹੀਦਾ ਹੈ। ਨਜਦੀਕੀ ਪਿੰਡ ਨਡਿਆਲੀ ਵਿੱਖੇ ਸ੍ਰ਼ ਅਮਰੀਕ ਸਿੰਘ ਤਹਿਸੀਲਦਾਰ ਫਾਉਂਡੇਸਨ, ਫੇਸੑ11 ਮੁਹਾਲੀ ਵੱਲੋਂ ਰੁੱਖ ਲਗਾਉਣ ਦੀ ਮੁਹਿਮ ਦੇ ਤਹਿਤ ਇਥੇ ਇਕੱਠੇ ਹੋਏ ਵਾਤਾਵਰਨ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਵਿਚ ਫੈਲੇ ਨਸਿਆਂ, ਪਾਣੀ ਦੇ ਵਧਦੇ ਪ੍ਰਦੂਸਨ ਅਤੇ ਪਾਣੀ ਦੀ ਸਾਂਭ ਸੰਭਾਲ ਅਤੇ ਵਾਤਾਵਰਨ ਬਚਾਉਣ ਲਈ ਰੁੱਖ ਲਗਾਓ ਮੁਹਿੰਮ ਚਲਾਉਣ ਲਈ ਪੰਜਾਬ ਸਾਂਝੀਵਾਲਤਾ ਖੇਤਰੀ ਮੰਚ ਦਾ ਗਠਨ ਕੀਤਾ ਗਿਆ ਹੈ ਜਿਸਦੇ ਤਹਿਤ 9 ਅਗਸਤ ਤੋਂ ਸ੍ਰੀ ਮੁਕਤਸਰ ਸਾਹਿਬ ਤੋਂ ਮੁਹਿੰਮ ਸੁਰੂ ਕੀਤੀ ਗਈ ਹੈ ਅਤੇ ਸ੍ਰ਼ ਅਮਰੀਕ ਸਿੰਘ ਤਹਿਸੀਲਦਾਰ ਫਾਉਂਡੇਸਨ ਮੁਹਾਲੀ ਵੱਲੋਂ ਇਸ ਵਾਤਾਵਰਣ ਨੂੰ ਪ੍ਰਦੂਸਣ ਤੋਂ ਬਚਾਉਣ ਲਈ ਪਿੰਡ ਨਡਿਆਲੀ ਵਿਖੇ 101 ਰੁੱਖ ਲਗਾ ਕੇ ਮੁਹਿੰਮ ਦਾ ਆਗਾਜ ਕੀਤਾ ਗਿਆ ਹੈ। ਸਰਦਾਰ ਅਮਰੀਕ ਸਿੰਘ ਤਹਿਸੀਲਦਾਰ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਉਹਨਾਂ ਕਿਹਾ ਕਿ ਮੇਰੇ ਰਾਜਨੀਤਿਕ ਜੀਵਨ ਵਿੱਚ ਬਹੁਤ ਹੀ ਘੱਟ ਲੋਕ ਮਿਲੇ ਹਨ ਜਿਹਨਾਂ ਨੇ ਸਾਰੀ ਉਮਰ ਲੋਕਾਂ ਦੀ ਨਿਸਕਾਮ ਸੇਵਾ ਕੀਤੀ ਅਤੇ ਅਮਰੀਕ ਸਿੰਘ ਮੁਕੰਮਲ ਤੌਰ ਤੇ ਅਵਾਮ ਨੂੰ ਸਮਰਪਿਤ ਰਹੇ।
ਸ੍ਰ਼ ਬਰਾੜ ਨੇ ਕਿਹਾ ਕਿ ਇਨ੍ਹਾਂ ਨਸਿਆਂ ਕਾਰਨ ਜਿਥੇ ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਹੈ ਉਥੇ ਹੀ ਇਹ ਪੰਜਾਬ ਦੀ ਆਰਥਿਕਤਾ ਅਤੇ ਸਮਾਜਿਕ ਖੇਤਰ ਨੂੰ ਵੱਡੀ ਢਾਹ ਲਾ ਰਹੀ ਹੈ। ਉਹਨਾਂ ਕਿਹਾ ਕਿ ਹਾਲਾਤ ਦੀ ਗੰਭੀਰਤਾ ਦਾ ਅੰਦਾਜ ਇਸ ਨਾਲ ਵੀ ਲੱਗਦਾ ਹੈ ਕਿ ਨਸੇ ਪੀਣ ਅਤੇ ਵੇਚਣ ਵਿੱਚ ਔਰਤਾਂ ਦੀ ਵੀ ਸਮੂਲੀਅਤ ਹੋ ਗਈ ਹੈ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਇਸਦਾ ਟਾਕਰਾ ਕਰਨਾ ਪੈਣਾ ਹੈ ਅਤੇ ਪੰਜਾਬ ਦੇ ਹਰ ਸਿਆਸੀ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨਾਲ ਜੁੜੇ ਲੋਕਾਂ ਨੂੰ ਇੱਕਜੁੱਟ ਹੋ ਕੇ ਪੰਜਾਬ ਦੀ ਜਵਾਨੀ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ, ਤਾਂ ਕਿ ਅਸੀਂ ਪੰਜਾਬ ਨੂੰ ਮੁੜ੍ਹ ਤੋਂ ਗੌਰਵਮਈ ਬਣਾ ਸਕੀਏ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜਿਥੇ ਧਰਤੀ ਹੇਠਲੇ ਪਾਣੀ ਦਾ ਪੱਧਰ ਗਿਰ ਰਿਹਾ ਹੈ ਉਥੇ ਪੰਜਾਬ ਦਾ ਪਾਣੀ ਪ੍ਰਦੂਸਿਤ ਹੋ ਰਿਹਾ ਹੈ ਅਤੇ ਬਹੁਤੇ ਇਲਾਕਿਆਂ ਵਿੱਚ ਪਾਣੀ ਪੀਣ ਯੋਗ ਨਹੀਂ ਬਚਿਆ ਹੈ। ਉਨ੍ਹਾਂ ਕਿਹਾ ਕਿ ਕੁਦਰਤ ਨਾਲ ਖਿਲਵਾੜ ਕਰਨ ਦਾ ਸਾਨੂੰ ਕੋਈ ਹੱਕ ਨਹੀਂ ਹੈ ਅਤੇ ਸਾਨੂੰ ਪਾਣੀ ਨੂੰ ਪ੍ਰਦੂਸਿਤ ਕਰਨ ਤੋਂ ਰੋਕਣਾ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜੰਗਲਾਂ ਹੇਠਲਾ ਰਕਬਾ ਲਗਾਤਾਰ ਘੱਟਦਾ ਜਾ ਰਿਹਾ ਹੈ ਜਿਸ ਕਾਰਨ ਮੌਸਮੀ ਸੰਤੁਲਨ ਵਿਗੜ ਰਿਹਾ ਹੈ।
ਫਾਊਂਡੇਸਨ ਦੇ ਪ੍ਰਧਾਨ ਸ੍ਰ਼ ਅਮਰਜੀਤ ਸਿੰਘ ਨੇ ਇਸ ਮੌਕੇ ਕਿਹਾ ਕਿ ਫਾਉਂਡੇਸਨ ਵੱਖ ਵੱਖ ਸਮਾਜਸੇਵੀ ਕੰਮਾਂ ਵਿੱਚ ਆਪਣਾ ਬਣਦਾ ਯੋਗਦਾਨ ਦਿੰਦੀ ਹੈ ਅਤੇ ਹੁਣ ਸ੍ਰ਼ ਬਰਾੜ ਦੀ ਰੁੱਖ ਲਗਾਉੁਣ ਮੁਹਿੰਮ ਤਹਿਤ ਬੂਟੇ ਗਾਏ ਗਏ ਹਨ। ਇਸ ਮੌਕੇ ਵੈਲਫੇਅਰ ਅਸੋਸੀਏਸਨ ਦੇ ਪ੍ਰਧਾਨ ਸ। ਕੁਲਵਿੰਦਰ ਸਿੰਘ ਤੁੜ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਸਟੇਟ ਸੱਕਤਰ ਦੀ ਜਿੰਮੇਵਾਰੀ ਬਲਿੰਦਰ ਸਿੰਘ ਨੇ ਨਿਭਾਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਨਲ ਕੁਲਵੰਤ ਸਿੰਘ ਸੈਣੀ, ਉਪਕਾਰ ਸਿੰਘ, ਵੀ ਕੇ ਮਹਾਜਨ, ਹਰਵਿੰਦਰ ਸਿੰਘ ਸਿੱਧੂ ਐਡਵੋਕੇਟ, ਗੁਰਵਿੰਦਰ ਸਿੰਘ ਸਰਪੰਚ, ਜੀ ਪੀ ਸਿੰਘ, ਆਰ ਪੀ ਸਿੰਘ, ਕਰਨਪਾਲ ਸਿੰਘ, ਗੁਰਮੀਤ ਸਿੰਘ ਖੁਰਾਨਾ, ਹਰਬੰਸ ਸਿੰਘ ਕਲੇਰ, ਹਾਕਮ ਸਿੰਘ, ਸਵਰਨ ਸਿੰਘ, ਪਰਦੀਪ ਸਿੰਘ ਸੈਣੀ ਐਡਵੋਕੇਟ, ਗੁਰਬੀਰ ਸਿੰਘ ਬਰਾੜ ਐਡਵੋਕੇਟ, ਜੁਗਿੰਦਰ ਸਿੰਘ, ਰਣਜੀਤ ਸਿੰਘ, ਕੈਪਟਨ ਕਰਨੈਲ ਸਿੰਘ, ਰਘਬੀਰ ਸਿੰਘ ਸਿੱਧੂ, ਰਮਣੀਕ ਸਿੰਘ, ਅਜੇ ਕੁਮਾਰ, ਹਰੀ ਸਿੰਘ, ਹਰਿੰਦਰ ਸਿੰਘ ਸਭਰਵਾਲ, ਮੱਖਣਜੀਤ ਸਿੰਘ, ਬਲਵੀਰ ਸਿੰਘ, ਜਤਿੰਦਰ ਸਿੰਘ ਢਿੱਲੋਂ, ਹਰੀ ਮਿੱਤਰ ਮਹਾਜਨ, ਅਰਵਿੰਦਰ ਪਾਲ ਸਿੰਘ, ਇੰਜ। ਜੁਗਵਿੰਦਰ ਸਿੰਘ, ਸਤਿਕਾਰ ਜੀਤ ਸਿੰਘ, ਇੰਜ ਸੁਦੀਪ ਸਿੰਘ, ਬਲਵਿੰਦਰ ਪਾਲ ਸਿੰਘ, ਇੰਜ ਇਸਪਿੰਦਰ ਸਿੰਘ ਸਮੇਤ ਵੱਖ ਵੱਖ ਵੈਲਫੇਅਰ ਅਸੋਸੀਏਸਨਾਂ ਦੇ ਨੁਮਾਇੰਦੇ ਹਾਜਿਰ ਸਨ।