Friday, September 20, 2024

Sports

'ਖੇਡਾਂ ਵਤਨ ਪੰਜਾਬ ਦੀਆਂ' ਸੀਜ਼ਨ-3 ਦੀ ਮਸ਼ਾਲ 26 ਅਗਸਤ ਨੂੰ ਪੁੱਜੇਗੀ ਪਟਿਆਲਾ

August 22, 2024 05:28 PM
SehajTimes

ਖਿਡਾਰੀ ਖੇਡਾਂ 'ਚ ਹਿੱਸਾ ਲੈਣ ਲਈ ਆਨ ਲਾਈਨ ਕਰਵਾ ਸਕਦੇ ਨੇ ਰਜਿਸਟਰੇਸ਼ਨ : ਜ਼ਿਲ੍ਹਾ ਖੇਡ ਅਫ਼ਸਰ

ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਅਤੇ ਖੇਡ ਸਭਿਆਚਾਰ ਪੈਦਾ ਕਰਨ ਲਈ ਸ਼ੁਰੂ ਕਰਵਾਈਆਂ ਗਈਆਂ 'ਖੇਡਾਂ ਵਤਨ ਪੰਜਾਬ ਦੀਆਂ' ਦੇ ਸੀਜ਼ਨ-3 ਦੀ ਸ਼ੁਰੂਆਤ ਖੇਡ ਮਸ਼ਾਲ ਨਾਲ ਹੋ ਚੁੱਕੀ ਹੈ। ਖੇਡਾਂ ਦੀ ਮਸ਼ਾਲ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ 'ਚੋਂ ਹੁੰਦੇ ਹੋਏ 26 ਅਗਸਤ ਨੂੰ ਪਟਿਆਲਾ ਵਿਖੇ ਪੁੱਜੇਗੀ। ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਕੰਚਨ ਨੇ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਖੇਡਾਂ ਦੀ ਰਵਾਇਤ ਮੁਤਾਬਿਕ ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜ਼ਨ-3 ਦੇ ਉਦਘਾਟਨੀ ਸਮਾਰੋਹ ਮੌਕੇ ਜਲਾਈ ਜਾਣ ਵਾਲੀ ਮਸ਼ਾਲ ਨੂੰ ਪੂਰੇ ਪੰਜਾਬ ਵਿੱਚ ਹਰ ਜ਼ਿਲ੍ਹਾ ਹੈੱਡਕੁਆਟਰ ਵਿੱਚ ਲਿਜਾਇਆ ਜਾ ਰਿਹਾ ਹੈ, ਜਿਸ ਦੀ ਸ਼ੁਰੂਆਤ 20 ਅਗਸਤ ਤੋਂ ਲੁਧਿਆਣਾ ਤੋਂ ਹੋਈ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਤੋਂ ਸ਼ੁਰੂ ਹੋ ਕੇ ਇਹ ਮਸ਼ਾਲ ਯਾਤਰਾ ਵੱਖ ਵੱਖ ਜ਼ਿਲ੍ਹਿਆਂ ਤੋਂ ਹੁੰਦੇ ਹੋਏ 26 ਅਗਸਤ ਨੂੰ ਪਟਿਆਲਾ ਵਿਖੇ ਪਹੁੰਚੇਗੀ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ ਪਹੁੰਚਣ 'ਤੇ ਮਸ਼ਾਲ ਯਾਤਰਾ ਦਾ ਜ਼ਿਲ੍ਹਾ ਪ੍ਰਸ਼ਾਸਨ, ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਇਹ ਮਸ਼ਾਲ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਪਟਿਆਲਾ ਵਿਖੇ ਆਵੇਗੀ ਜਿਸ ਨੂੰ ਜਖਵਾਲੀ ਤੋਂ ਪਟਿਆਲਾ ਦੇ ਖਿਡਾਰੀ ਪ੍ਰਾਪਤ ਕਰਨਗੇ। ਇਸ ਉਪਰੰਤ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ, ਲੀਲਾ ਭਵਨ, ਫੁਹਾਰਾ ਚੌਂਕ ਤੋਂ ਹੁੰਦੇ ਹੋਏ ਇਹ ਰਾਜਾ ਭਲਿੰਦਰ ਸਿੰਘ ਖੇਡ ਕੰਪਲੈਕਸ ਵਿਖੇ ਲਿਆਂਦੀ ਜਾਵੇਗੀ ਜਿਥੇ ਖਿਡਾਰੀਆਂ ਸਮੇਤ ਪਟਿਆਲਾ ਵਾਸੀਆਂ ਵੱਲੋਂ ਇਸ ਦਾ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੀ ਮਸ਼ਾਲ ਯਾਤਰਾ ਦੇ ਸਵਾਗਤ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।


ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ 'ਖੇਡਾਂ ਵਤਨ ਪੰਜਾਬ ਦੀਆਂ-2024' ਸੀਜ਼ਨ-3  ਵਿੱਚ  ਭਾਗ ਲੈਣ ਲਈ ਆਨ ਲਾਈਨ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਵੱਖ-ਵੱਖ ਖੇਡਾਂ ਬਲਾਕ ਪੱਧਰ, ਜ਼ਿਲ੍ਹਾ ਪੱਧਰ ਅਤੇ ਸੂਬਾ ਪੱਧਰ 'ਤੇ ਅੰਡਰ-14, ਅੰਡਰ-17, ਅੰਡਰ-21, ਅੰਡਰ 21-30, ਅੰਡਰ 31-40, ਅੰਡਰ 41-50, ਅੰਡਰ 51-60, ਅੰਡਰ 61-70 ਅਤੇ 70 ਤੋਂ ਉਪਰ ਉਮਰ ਵਰਗ ਵਿੱਚ ਆਯੋਜਿਤ ਕਰਵਾਈਆਂ ਜਾ ਰਹੀਆਂ ਹਨ। ਇਹਨਾਂ ਖੇਡਾਂ ਵਿੱਚ ਭਾਗ ਲੈਣ ਲਈ ਖਿਡਾਰੀ ਆਨਲਾਈਨ ਪੋਰਟਲ https://eservices.punjab.gov.in 'ਤੇ ਰਜਿਸਟ੍ਰੇਸ਼ਨ ਕਰ ਸਕਦੇ ਹਨ ਜਾ ਫੇਰ ਆਪਣੇ ਸਕੂਲ ਰਾਹੀਂ ਵੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਜ਼ਿਲ੍ਹਾ ਖੇਡ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Have something to say? Post your comment

 

More in Sports

ਖੇਡਾਂ ਵਤਨ ਪੰਜਾਬ ਦੀਆਂ-ਸੀਜ਼ਨ 3 ਪਟਿਆਲਾ ਜ਼ਿਲ੍ਹੇ 'ਚ 23 ਸਤੰਬਰ ਤੋ ਸ਼ੁਰੂ ਹੋਣਗੇ ਖੇਡਾਂ ਵਤਨ ਪੰਜਾਬ ਦੀਆਂ' ਦੇ ਜ਼ਿਲ੍ਹਾ ਪੱਧਰੀ ਮੁਕਾਬਲੇ

ਹਾਕੀ ਏਸ਼ੀਆਨ ਚੈਂਪੀਅਨਜ਼ ਟਰਾਫ਼ੀ ’ਤੇ ਭਾਰਤ ਦਾ ਪੰਜਵੀਂ ਵਾਰ ਕਬਜ਼ਾ

ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ : ਭਾਰਤ ਫ਼ਾਈਨਲ ਵਿੱਚ

ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 03 ਅਥਲੈਟਿਕਸ ਲੜਕੇ ਪਹਿਲਾ,ਦੂਜਾ ਅਤੇ ਤੀਜਾ ਸਥਾਨ ਕੀਤਾ ਹਾਸਲ 

ਡੇਰਾਬਸੀ ਦੀ ਸੁਸ਼ਮਾ ਬਾਜਵਾ ਬਣੀ ਦੇਸ਼ ਦਾ ਮਾਣ ਕਿਰਗਿਸਤਾਨ ਵਿਖੇ ਹੋਈ ਕੈਟਲਬੈੱਲ 

ਖੇਡਾਂ ਵਤਨ ਪੰਜਾਬ ਦੀਆਂ-2024 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ 21 ਸਤੰਬਰ ਤੋਂ 25 ਸਤੰਬਰ ਤੱਕ

"ਖੇਡਾਂ ਵਤਨ ਪੰਜਾਬ ਦੀਆਂ" ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਲਈ ਵੱਡਾ ਕਦਮ: ਵਿਧਾਇਕ ਹੈਪੀ

ਅੰਤਰ ਰਾਸ਼ਟਰੀ ਗੋਲਡ ਮੈਡਲ ਜਿੱਤਣ ਤੇ ਗੁਰਜੀਤ ਕੌਰ ਦਾ ਭਰਵਾਂ ਸੁਆਗਤ

ਜੋਨ ਜੋਗਾ ਦੀ ਤਿੰਨ ਰੋਜ਼ਾ ਅਥਲੈਟਿਕ ਮੀਟ ਸ਼ੁਰੂ

ਸ.ਮਿ.ਸ. ਖੇੜੀ ਗੁੱਜਰਾਂ ਨੇ ਤਾਈਕਵਾਂਡੋ ਵਿੱਚ ਇੱਕ ਗੋਲਡ ਇੱਕ ਸਿਲਵਰ ਅਤੇ ਤਿੰਨ ਬਰਾਊਂਜ਼ ਮੈਡਲ ਹਾਸਲ ਕੀਤੇ