Saturday, November 09, 2024
BREAKING NEWS
ਪੰਜਾਬ ‘ਚ 4 ਸਾਲ ਦੇ ਬੱਚਿਆਂ ਲਈ ਹੈਲਮੇਟ ਪਾਉਣਾ ਹੋਇਆ ਲਾਜ਼ਮੀਖੇਤੀਬਾੜੀ ਵਿਭਾਗ ਵੱਲੋਂ ਖਾਦ ਵਿਕਰੇਤਾ ਦਾ ਲਾਇਸੈਂਸ ਰੱਦਈਡੀ ਨੇ ਜੀਬੀਪੀ ਗਰੁੱਪ ਦੀ ਕਰੋੜਾਂ ਰੁਪਏ ਦੀ ਪ੍ਰੋਪਰਟੀ ਕੀਤੀ ਜਬਤਪੰਜਾਬ ਪੁਲਿਸ ਨੇ ਪੁਰਤਗਾਲ ਅਧਾਰਤ ਮੰਨੂ ਘਨਸ਼ਾਮਪੁਰੀਆ ਗੈਂਗ ਦੇ ਦੋ ਕਾਰਕੁਨਾਂ ਨੂੰ ਕੀਤਾ ਗ੍ਰਿਫ਼ਤਾਰ; ਗਲੌਕ ਸਮੇਤ ਚਾਰ ਪਿਸਤੌਲ ਬਰਾਮਦਮੁੱਖ ਮੰਤਰੀ ਨੇ ਕੇਜਰੀਵਾਲ ਦੀ ਹਾਜ਼ਰੀ ਵਿੱਚ ਸੂਬੇ ਭਰ ਦੇ ਨਵੇਂ ਚੁਣੇ 10031 ਸਰਪੰਚਾਂ ਨੂੰ ਚੁਕਾਈ ਸਹੁੰਪੰਜਾਬ ਨੂੰ ਸੈਰ-ਸਪਾਟੇ ਦੇ ਕੌਮਾਂਤਰੀ ਨਕਸ਼ੇ ‘ਤੇ ਲਿਜਾਵਾਂਗੇ: ਤਰੁਨਪ੍ਰੀਤ ਸਿੰਘ ਸੌਂਦਮੋਮੋਜ਼ ਖਾਣ ਨਾਲ ਔਰਤ ਦੀ ਮੌਤ ਬੱਚੇ ਹਸਪਤਾਲ ਵਿੱਚ ਇਲਾਜ ਅਧੀਨਚੰਡੀਗੜ੍ਹ ਵਿਖੇ ਭਾਜਪਾ ਖਿਲਾਫ ਆਮ ਆਦਮੀ ਪਾਰਟੀ ਦਾ ਜ਼ਬਰਦਸਤ ਰੋਸ਼ ਪ੍ਰਦਰਸ਼ਨਚੇਅਰਪਰਸਨ ਰਾਜ ਲਾਲੀ ਗਿੱਲ ਵੱਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਡਟਣ ਦਾ ਸੱਦਾਪੰਜਾਬ ਦੇ ਕੈਬਨਿਟ ਮੰਤਰੀਆਂ ਵੱਲੋਂ ਦੀਵਾਲੀ, ਬੰਦੀ ਛੋੜ ਦਿਵਸ ਅਤੇ ਵਿਸ਼ਵਕਰਮਾ ਦਿਵਸ ਦੀ ਵਧਾਈ

Sports

68ਵੀਆਂ ਜਿਲ੍ਹਾ ਪੱਧਰੀ ਸਕੂਲ ਖੇਡਾਂ

August 29, 2024 01:51 PM
SehajTimes

ਬਰਨਾਲਾ : ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਬਰਨਾਲਾ ਮਲਕਾ ਰਾਣੀ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਬਰਨਾਲਾ ਡਾ. ਬਰਜਿੰਦਰਪਾਲ ਸਿੰਘ ਦੀ ਅਗਵਾਈ ਹੇਠ ਵੱਖ–ਵੱਖ ਸਕੂਲਾਂ ਵਿੱਚ ਚੱਲ ਰਹੀਆਂ 68ਵੀਆਂ ਗਰਮ ਰੁੱਤ ਪੰਜਾਬ ਰਾਜ ਜਿਲ੍ਹਾ ਪੱਧਰੀ ਸਕੂਲ ਖੇਡਾਂ ਵਿੱਚ ਖਿਡਾਰੀਆਂ ਵੱਲੋਂ ਸ਼ਾਨਦਾਰ ਕਾਰਗੁਜ਼ਾਰੀ ਵਿਖਾਈ ਜਾ ਰਹੀ ਹੈ। ਸਰਵਹਿੱਤਕਾਰੀ ਵਿੱਦਿਆ ਮੰਦਰ ਬਰਨਾਲਾ ਵਿਖੇ ਚੱਲ ਰਹੀਆਂ ਨੈੱਟਬਾਲ ਖੇਡਾਂ ਮੌਕੇ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਬਰਨਾਲਾ ਮਲਕਾ ਰਾਣੀ ਅਤੇ ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਖੇਡ ਪ੍ਰਬੰਧਾਂ ਦਾ ਜਾਇਜ਼ਾ ਲਿਆ। ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਡੀ.ਈ.ਓ. ਮਲਕਾ ਰਾਣੀ ਨੇ ਕਿਹਾ ਕਿ ਖੇਡਾਂ ਵਿਅਕਤੀ ਦੀ ਸਖਸ਼ੀਅਤ ਉਸਾਰੀ ਤੇ ਚਰਿੱਤਰ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਹਨਾਂ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ। ਸਕੂਲ ਪ੍ਰਿੰਸੀਪਲ ਐਸ.ਕੇ. ਮਲਿਕ ਨੇ ਆਏ ਮਹਿਮਾਨਾਂ ਅਤੇ ਖਿਡਾਰੀਆਂ ਦਾ ਸਵਾਗਤ ਕੀਤਾ। ਨੈੱਟਬਾਲ ‘ਚ ਲੜਕਿਆਂ ਦੇ ਅੰਡਰ 19 ਸਾਲ ਵਿੱਚ ਸਸਸਸ ਖੁੱਡੀ ਕਲਾਂ ਨੇ ਪਹਿਲਾ, ਸਸਸਸ ਹੰਡਿਆਇਆ ਨੇ ਦੂਜਾ ਤੇ ਸਰਵਹਿੱਤਕਾਰੀ ਵਿੱਦਿਆ ਮੰਦਰ ਬਰਨਾਲਾ ਨੇ ਤੀਜਾ, ਅੰਡਰ 17 ਸਾਲ (ਲੜਕੇ) ਵਿੱਚ ਸਰਵਹਿੱਤਕਾਰੀ ਵਿੱਦਿਆ ਮੰਦਰ ਬਰਨਾਲਾ ਨੇ ਪਹਿਲਾ, ਸਸਸਸ ਖੁੱਡੀ ਕਲਾਂ ਨੇ ਦੂਜਾ ਤੇ ਸਸਸਸ ਹੰਡਿਆਇਆ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਮਨਜੀਤ ਸਿੰਘ, ਭੁਪਿੰਦਰ ਸਿੰਘ, ਗੁਰਜੀਤ ਸਿੰਘ, ਗੁਰਲਾਲ ਸਿੰਘ, ਰਮਨਦੀਪ, ਤੇਜਿੰਦਰ ਸਿੰਘ, ਅਰਵਿੰਦ ਕੁਮਾਰ; ਅਮਰੀਕ ਖਾਨ, ਜਸਪਿੰਦਰ ਕੌਰ ਸਮੇਤ ਵੱਖ–ਵੱਖ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕ ਅਤੇ ਖਿਡਾਰੀ ਮੌਜੂਦ ਸਨ। 

Have something to say? Post your comment

 

More in Sports

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਵਿਧਾਇਕ ਗੁਰਲਾਲ ਘਨੌਰ ਸਰਬ ਸੰਮਤੀ ਨਾਲ ਕਬੱਡੀ ਐਸੋਸੀਏਸ਼ਨ ਪੰਜਾਬ ਦੇ ਬਣੇ ਪ੍ਰਧਾਨ

24 ਨਵੰਬਰ ਨੂੰ ਇੰਡੀਆ ਗੇਟ ਤੋਂ ਅਟਾਰੀ ਤੱਕ ਹੋਵੇਗੀ ਹਾਫ ਮੈਰਾਥਨ-ਸਹਾਇਕ ਕਮਿਸ਼ਨਰ

ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਰਾਜ ਪੱਧਰੀ ਖੇਡਾਂ ਗਤੱਕਾ ਅਤੇ ਰਗਬੀ ਦੀ ਹੋਈ ਸ਼ੁਰੂਆਤ

ਰਾਜ ਪੱਧਰੀ ਸਕੂਲ ਖੇਡਾਂ: ਲੜਕੀਆਂ ਦੇ ਹਾਕੀ ਤੇ ਲੜਕਿਆਂ ਦੇ ਕ੍ਰਿਕਟ ਮੁਕਾਬਲਿਆਂ ਦਾ ਆਗਾਜ਼

ਅੱਜ ਜੱਸਾ ਯਾਦਗਾਰੀ ਕਬੱਡੀ ਕਲੱਬ ਮੰਡੀਆਂ ਦੀ ਮੀਟਿੰਗ ਪ੍ਰਧਾਨ ਦੀਦਾਰ ਸਿੰਘ ਛੋਕਰ ਦੀ ਪ੍ਰਧਾਨਗੀ ਹੇਠ ਹੋਈ

ਅਰਜੁਨ ਨੇ ਮੈਕਸਿਮ ਨੂੰ ਹਰਾ ਕੇ ਡਬਲਯੂਆਰ ਸ਼ਤਰੰਜ ਮਾਸਟਰਜ਼ ਜਿੱਤਿਆ

ਮਹਿਲਾ ਏਸ਼ੀਅਨ ਚੈਂਪੀਅਨਜ਼ ਮੁਕਾਬਲੇ ਦੀ ਟਰਾਫੀ ਦਾ ਮੁਹਾਲੀ ਪੁੱਜਣ ਉੱਤੇ ਭਰਵਾਂ ਸਵਾਗਤ

ਪਹਿਲਵਾਨ ਗੁਰਸਹਿਜਪ੍ਰੀਤ ਸਿੰਘ ਨੇ ਸੂਬਾ ਪੱਧਰੀ ਕੁਸ਼ਤੀ ਮੁਕਾਬਲੇ ਵਿਚੋਂ ਚਾਂਦੀ ਦਾ ਮੈਡਲ ਜਿੱਤ ਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਨਾਮ ਕੀਤਾ ਰੌਸ਼ਨ

ਰਾਜ ਪੱਧਰੀ ਸਕੂਲ ਖੇਡਾਂ: ਬੈਡਮਿੰਟਨ ਦੇ 17 ਤੇ 19 ਸਾਲ ਵਰਗ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੀ ਝੰਡੀ

ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਬਾਸਕਟਬਾਲ ਦੇ ਮੁਕਾਬਲੇ ਜਾਰੀ