Thursday, September 19, 2024

Sports

ਜ਼ੋਨ ਪਟਿਆਲਾ-2 ਨੇ ਜ਼ਿਲ੍ਹਾ ਪੱਧਰੀ ਹੈਂਡਬਾਲ ਟੂਰਨਾਮੈਂਟ ਵਿੱਚ ਹਾਸਲ ਕੀਤੇ ਦੋ ਬਰੋਂਜ਼ ਮੈਡਲਜ਼

September 02, 2024 01:39 PM
SehajTimes

ਪਟਿਆਲਾ : 68ਵੀਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਸਾਲ 2024-25 ਦਾ ਹੈਂਡਬਾਲ ਦਾ ਟੂਰਨਾਮੈਂਟ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਪਟਿਆਲਾ ਸ੍ਰੀ ਸੰਜੀਵ ਸ਼ਰਮਾ ਜੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਪਟਿਆਲਾ ਸ੍ਰੀ ਰਵਿੰਦਰਪਾਲ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਨਵੀਨਰ ਸ੍ਰੀ ਵਿਜੈ ਕੁਮਾਰ, ਸ੍ਰੀਮਤੀ ਅਮਨਦੀਪ ਕੌਰ,ਸ੍ਰੀਮਤੀ ਰੁਪਿੰਦਰ ਕੌਰ, ਸ੍ਰੀਮਤੀ ਰਾਜਵਿੰਦਰ ਕੌਰ ਅਤੇ ਸ੍ਰੀ ਅਮਨਦੀਪ ਸਿੰਘ ਅਗਵਾਈ ਵਿੱਚ ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਜ਼ੋਨ ਪਟਿਆਲਾ-2 ਦੀ ਟੀਮ ਨੇ ਆਪਣੇ ਖੇਡ ਇੰਚਾਰਜ ਸ੍ਰੀਮਤੀ ਜ਼ਾਹਿਦਾ ਕੂਰੈਸ਼ੀ, ਸ੍ਰੀਮਤੀ ਰੁਪਿੰਦਰ ਕੌਰ ਅਤੇ ਸ੍ਰੀ ਅੰਗਰੇਜ਼ ਸ਼ਰਮਾ ਜੀ ਦੀ ਅਗਵਾਈ ਵਿੱਚ ਭਾਗ ਲਿਆ।

ਇਸ ਟੂਰਨਾਮੈਂਟ ਵਿੱਚ ਸਾਰੀਆਂ ਟੀਮਾਂ ਨੇ ਹੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਟੂਰਨਾਮੈਂਟ ਵਿੱਚ ਜ਼ੋਨ ਪਟਿਆਲਾ-2 ਦੀ ਟੀਮ ਨੇ ਅੰਡਰ-17 (ਲੜਕੇ) ਵਿੱਚ ਬਰੋਜ਼ ਮੈਡਲ ਹਾਸਲ ਕੀਤਾ। ਜ਼ੋਨ ਪਟਿਆਲਾ-2 ਦੀ ਟੀਮ ਨੇ ਅੰਡਰ-19 (ਲੜਕੇ) ਵਿੱਚ ਵੀ ਬਰੋਜ਼ ਮੈਡਲ ਹਾਸਲ ਕੀਤਾ। ਸ੍ਰੀ ਬਲਵਿੰਦਰ ਸਿੰਘ ਜੱਸਲ (ਸਕੱਤਰ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਨੇ ਜ਼ੋਨ ਪਟਿਆਲਾ ਦੇ ਹੈਂਡਬਾਲ ਵਿੱਚ ਇਸ ਸ਼ਾਨਦਾਰ ਪ੍ਰਦਰਸ਼ਨ ਤੇ ਖੁਸ਼ੀ ਪ੍ਰਗਟ ਕੀਤੀ। ਸ੍ਰੀ ਬਲਵਿੰਦਰ ਸਿੰਘ ਜੱਸਲ ਨੇ ਕਿਹਾ ਕਿ ਬੱਚਿਆਂ ਵਿੱਚ ਖੇਡਾਂ ਪ੍ਰਤੀ ਰੁਚੀ ਵੱਧ ਰਹੀ ਹੈ, ਜਿਸ ਦੇ ਸਿੱਟੇ ਵਜੋਂ ਇਸ ਤਰ੍ਹਾਂ ਦੇ ਸ਼ਾਨਦਾਰ ਨਤੀਜੇ ਆ ਰਹੇ ਹਨ।ਇਸ ਮੌਕੇ ਤੇ ਸ੍ਰੀਮਤੀ ਮਮਤਾ ਰਾਣੀ, ਸ੍ਰੀਮਤੀ ਜਾਹਿਦਾ ਕੁਰੈਸ਼ੀ, ਸ੍ਰੀ ਮਨਪ੍ਰੀਤ ਸਿੰਘ, ਸ੍ਰੀ ਅੰਗਰੇਜ਼ ਸ਼ਰਮਾ ਅਤੇ ਹੋਰ ਅਧਿਆਪਕ ਮੋਜੂਦ ਸਨ।

Have something to say? Post your comment

 

More in Sports

ਖੇਡਾਂ ਵਤਨ ਪੰਜਾਬ ਦੀਆਂ-ਸੀਜ਼ਨ 3 ਪਟਿਆਲਾ ਜ਼ਿਲ੍ਹੇ 'ਚ 23 ਸਤੰਬਰ ਤੋ ਸ਼ੁਰੂ ਹੋਣਗੇ ਖੇਡਾਂ ਵਤਨ ਪੰਜਾਬ ਦੀਆਂ' ਦੇ ਜ਼ਿਲ੍ਹਾ ਪੱਧਰੀ ਮੁਕਾਬਲੇ

ਹਾਕੀ ਏਸ਼ੀਆਨ ਚੈਂਪੀਅਨਜ਼ ਟਰਾਫ਼ੀ ’ਤੇ ਭਾਰਤ ਦਾ ਪੰਜਵੀਂ ਵਾਰ ਕਬਜ਼ਾ

ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ : ਭਾਰਤ ਫ਼ਾਈਨਲ ਵਿੱਚ

ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 03 ਅਥਲੈਟਿਕਸ ਲੜਕੇ ਪਹਿਲਾ,ਦੂਜਾ ਅਤੇ ਤੀਜਾ ਸਥਾਨ ਕੀਤਾ ਹਾਸਲ 

ਡੇਰਾਬਸੀ ਦੀ ਸੁਸ਼ਮਾ ਬਾਜਵਾ ਬਣੀ ਦੇਸ਼ ਦਾ ਮਾਣ ਕਿਰਗਿਸਤਾਨ ਵਿਖੇ ਹੋਈ ਕੈਟਲਬੈੱਲ 

ਖੇਡਾਂ ਵਤਨ ਪੰਜਾਬ ਦੀਆਂ-2024 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ 21 ਸਤੰਬਰ ਤੋਂ 25 ਸਤੰਬਰ ਤੱਕ

"ਖੇਡਾਂ ਵਤਨ ਪੰਜਾਬ ਦੀਆਂ" ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਲਈ ਵੱਡਾ ਕਦਮ: ਵਿਧਾਇਕ ਹੈਪੀ

ਅੰਤਰ ਰਾਸ਼ਟਰੀ ਗੋਲਡ ਮੈਡਲ ਜਿੱਤਣ ਤੇ ਗੁਰਜੀਤ ਕੌਰ ਦਾ ਭਰਵਾਂ ਸੁਆਗਤ

ਜੋਨ ਜੋਗਾ ਦੀ ਤਿੰਨ ਰੋਜ਼ਾ ਅਥਲੈਟਿਕ ਮੀਟ ਸ਼ੁਰੂ

ਸ.ਮਿ.ਸ. ਖੇੜੀ ਗੁੱਜਰਾਂ ਨੇ ਤਾਈਕਵਾਂਡੋ ਵਿੱਚ ਇੱਕ ਗੋਲਡ ਇੱਕ ਸਿਲਵਰ ਅਤੇ ਤਿੰਨ ਬਰਾਊਂਜ਼ ਮੈਡਲ ਹਾਸਲ ਕੀਤੇ