Thursday, September 19, 2024

Sports

ਖੇਡਾਂ ਵਤਨ ਪੰਜਾਬ ਦੀਆਂ-2024 ; ਮਾਰਕੀਟ ਕਮੇਟੀ ਚੇਅਰਮੈਨ ਰਸ਼ਪਿੰਦਰ ਸਿੰਘ ਰਾਜਾ ਵੱਲੋਂ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ

September 03, 2024 12:25 PM
SehajTimes
 
ਖੋਹ-ਖੋਹ- ਲੜਕੀਆਂ ਅੰਡਰ-17 ਉਮਰ ਵਰਗ ਵਿੱਚ ਸਰਕਾਰੀ ਸੀਨੀ. ਸੈਕੰਡਰੀ ਸਕੂਲ ਬਾਲਪੁਰ ਨੇ ਸਰਕਾਰੀ ਹਾਈ ਸਕੂਲ ਤਲਾਣੀਆਂ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ

ਫ਼ਤਹਿਗੜ੍ਹ ਸਾਹਿਬ : ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ “ਖੇਡਾਂ ਵਤਨ ਪੰਜਾਬ ਦੀਆਂ-2024” ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਨੌਜਵਾਨਾਂ ਵੱਲੋਂ ਇਹਨਾਂ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ। ਇਸੇ ਲੜੀ ਤਹਿਤ ਬਲਾਕ ਪੱਧਰੀ ਖੇਡਾਂ ਦੀ ਸ਼ੁਰੂਆਤ ਹੋ ਚੁੱਕੀ ਹੈ, ਜਿਸ ਵਿੱਚ ਬੱਚੇ ਤੇ ਨੌਜਵਾਨ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਇਸ ਉਪਰਾਲੇ ਸਦਕਾ ਪੰਜਾਬ ਤੇਜ਼ੀ ਨਾਲ ਰੰਗਲਾ ਪੰਜਾਬ ਬਣਨ ਵੱਲ ਅੱਗੇ ਵੱਧ ਰਿਹਾ ਹੈ। ਇਹ ਗੱਲ ਮਾਰਕੀਟ ਕਮੇਟੀ ਚਨਾਰਥਲ ਕਲਾਂ ਦੇ ਚੇਅਰਮੈਨ ਸ. ਰਸ਼ਪਿੰਦਰ ਸਿੰਘ ਰਾਜਾ ਨੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਕਰਵਾਈਆਂ ਜਾ ਰਹੀਆਂ ਬਲਾਕ ਪੱਧਰੀ ਖੇਡਾਂ ਵਿੱਚ ਸ਼ਿਰਕਤ ਕਰਦਿਆਂ ਆਖੀ। ਇਸ ਮੌਕੇ ਉਹਨਾਂ ਨੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਪੂਰਨ ਖੇਡ ਭਾਵਨਾਂ ਤਹਿਤ ਖੇਡਣ ਲਈ ਪ੍ਰੇਰਿਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਜ਼ਿਲ੍ਹਾ ਖੇਡ ਅਫ਼ਸਰ ਸ੍ਰੀਮਤੀ ਗੁਰਦੀਪ ਕੌਰ ਨੇ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਦੇ ਦੂਜੇ ਦਿਨ ਅਥਲੈਟਿਕਸ, ਵਾਲੀਬਾਲ (ਸ਼ੂਟਿੰਗ ਅਤੇ ਸਮੈਸ਼ਿੰਗ), ਫੁੱਟਬਾਲ, ਕਬੱਡੀ (ਨੈਸ਼ਨਲ ਸਟਾਇਲ), ਕਬੱਡੀ (ਸਰਕਲ ਸਟਾਇਲ) ਅਤੇ ਖੋਹ-ਖੋਹ ਦੇ ਮੁਕਾਬਲੇ ਕਰਵਾਏ ਗਏ।
 


ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਬਲਾਕ-ਸਰਹਿੰਦ ਦੇ ਮੁਕਾਬਲਿਆਂ ਤਹਿਤ ਅਥਲੈਟਿਕਸ ਲੜਕੇ, ਅੰਡਰ-14, 60 ਮੀਟਰ ਦੌੜ ਵਿਚ ਪਹਿਲਾ ਸਥਾਨ ਸਮਰ ਕੁਮਾਰ, ਦੂਜਾ ਸਥਾਨ- ਸਾਹਿਬ ਸਿੰਘ, ਤੀਜਾ ਸਥਾਨ-ਯੁਵਰਾਜ ਨੇ ਹਾਸਲ ਕੀਤਾ। ਸ਼੍ਰੀ ਰਾਹੁਲਦੀਪ ਸਿੰਘ ਬਾਸਕਿਟਬਾਲ ਕੋਚ ਕਮ ਨੋਡਲ ਅਫਸਰ ਵੱਲੋਂ ਦੱਸਿਆ ਗਿਆ ਕਿ ਲੜਕੇ, ਅੰਡਰ-21 ,100 ਮੀਟਰ ਦੌੜ ਵਿੱਚ ਪਹਿਲਾ ਸਥਾਨ ਗੁਰਪਰਮਜੋਤ ਸਿੰਘ, ਦੂਜਾ ਸਥਾਨ-ਮਨਥਕ ਵਰਮਾ, ਤੀਜਾ ਸਥਾਨ- ਇਸ਼ਾਨਪ੍ਰੀਤ ਸਿੰਘ ਨੇ ਹਾਸਲ ਕੀਤਾ। ਇਸੇ ਤਰ੍ਹਾਂ ਖੋਹ-ਖੋਹ- ਲੜਕੀਆਂ, ਅੰਡਰ-17 ਉਮਰ ਵਰਗ ਵਿੱਚ ਸਰਕਾਰੀ ਸੀਨੀ. ਸੈਕੰਡਰੀ ਸਕੂਲ ਬਾਲਪੁਰ ਨੇ ਸਰਕਾਰੀ ਹਾਈ ਸਕੂਲ ਤਲਾਣੀਆਂ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਲੜਕੇ, ਅੰਡਰ-17 ਉਮਰ ਵਰਗ ਵਿੱਚ ਸਰਕਾਰੀ ਸੀਨੀ. ਸੈਕੰਡਰੀ ਸਕੂਲ ਬਾਲਪੁਰ ਨੇ ਸਰਕਾਰੀ ਹਾਈ ਸਕੂਲ ਤਲਾਣੀਆਂ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਸਮੈਸ਼ਿੰਗ ਲੜਕੇ ਅੰਡਰ-21 ਸਾਲ ਉਮਰ ਵਰਗ ਦੇ ਮੁਕਾਬਲਿਆ ਵਿੱਚ ਸਰਹਿੰਦ ਦੀ ਟੀਮ ਨੇ ਪਹਿਲਾ ਸਥਾਨ ਅਤੇ ਪਿੰਡ ਸਾਨੀਪੁਰ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੜਕੇ 21-30 ਉਮਰ ਵਰਗ ਵਿੱਚ ਪਿੰਡ ਸਾਨੀਪੁਰ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਅੰਡਰ-14 ਵਿੱਚ ਡਿਵਾਈਨ ਲਾਈਟ ਇੰਟਰਨੈਸ਼ਨਲ ਸਕੂਲ ਸਰਹਿੰਦ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਅੰਡਰ-19 ਡਿਵਾਈਨ ਲਾਈਟ ਇੰਟਰਨੈਸ਼ਨਲ ਸਕੂਲ ਸਰਹਿੰਦ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਸ਼ੂਟਿੰਗ ਲੜਕੇ ਅੰਡਰ-21 ਉਮਰ ਵਰਗ ਵਿੱਚ ਮਾਤਾ ਗੁਜਰੀ ਕਾਲਜ ਦੀ ਟੀਮ ਨੇ ਖਾਲਸਾ ਸਕੂਲ ਸਰਹਿੰਦ ਦੀ ਟੀਮ ਨੂੰ 2-0 ਦੇ ਫਰਕ ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਫੁਟਬਾਲ ਅੰਡਰ-14, ਲੜਕਿਆਂ ਦੇ ਮੁਕਾਬਲਿਆਂ ਵਿੱਚ ਕਿਰਪਾਲ ਸਿੰਘ ਲਿਬੜਾ ਫੁਟਬਾਲ ਅਕੈਡਮੀ ਦੀ ਟੀਮ ਨੇ ਸ.ਹ.ਸ. ਹਰਬੰਸਪੁਰਾ ਦੀ ਟੀਮ ਨੂੰ 4-0 ਦੇ ਫਰਕ ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਅੰਡਰ-17, ਵਿੱਚ ਕਿਰਪਾਲ ਸਿੰਘ ਲਿਬੜਾ ਫੁੱਟਬਾਲ ਅਕੈਡਮੀ ਦੀ ਟੀਮ ਨੇ ਜੀ.ਸ.ਸ. ਸੇਵੀਅਰ ਸਕੂਲ ਸਰਹਿੰਦ ਦੀ ਟੀਮ ਨੂੰ 1-0 ਦੇ ਫਰਕ ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।
 

ਅੰਡਰ-21 ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਦੀ ਟੀਮ ਨੇ ਯੂਨਾਈਟਡ ਫੁੱਟਬਾਲ ਕਲੱਬ ਸਰਹਿੰਦ ਦੀ ਟੀਮ ਨੂੰ 3-0 ਦੇ ਫਰਕ ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸ. ਜਸਵੀਰ ਸਿੰਘ, ਡੀ.ਐੱਮ. ਸਿੱਖਿਆ ਵਿਭਾਗ , ਸ਼੍ਰੀਮਤੀ ਰੂਪਪ੍ਰੀਤ ਕੌਰ ਲੈਕਚਰਾਰ ਫਿਜੀਕਲ ਐਜੂਕੇਸ਼ਨ,ਸ਼੍ਰੀ ਲਖਵੀਰ ਸਿੰਘ (ਅਥਲੈਟਿਕਸ ਕੋਚ), ਸ਼੍ਰੀ ਕੁਲਵਿੰਦਰ ਸਿੰਘ(ਹੈਂਡਬਾਲ ਕੋਚ), ਸ਼੍ਰੀ ਮਨੀਸ਼ ਕੁਮਾਰ(ਹਾਕੀ ਕੋਚ), ਸ਼੍ਰੀ ਸੁਖਦੀਪ ਸਿੰਘ(ਫੁੱਟਬਾਲ ਕੋਚ),ਸ਼੍ਰੀ ਮਨੋਜ ਕੁਮਾਰ (ਜਿਮਨਾਸਟਿਕ ਕੋਚ), ਸ਼੍ਰੀ ਮਨਜੀਤ ਸਿੰਘ (ਕੁਸ਼ਤੀ ਕੋਚ), ਸ਼੍ਰੀ ਯਾਦਵਿੰਦਰ ਸਿੰਘ (ਵਾਲੀਬਾਲ ਕੋਚ), ਮਿਸ ਭੁਪਿੰਦਰ ਕੌਰ(ਅਥਲੈਟਿਕਸ ਕੋਚ), ਸ਼੍ਰੀਮਤੀ ਵੀਰਾਂ ਦੇਵੀ (ਖੋਹ-ਖੋਹ ਕੋਚ) ਅਤੇ ਅਧਿਆਪਕ ਤੇ ਸਮੂਹ ਸਟਾਫ਼ ਹਾਜ਼ਰ ਸੀ।

Have something to say? Post your comment

 

More in Sports

ਹਾਕੀ ਏਸ਼ੀਆਨ ਚੈਂਪੀਅਨਜ਼ ਟਰਾਫ਼ੀ ’ਤੇ ਭਾਰਤ ਦਾ ਪੰਜਵੀਂ ਵਾਰ ਕਬਜ਼ਾ

ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ : ਭਾਰਤ ਫ਼ਾਈਨਲ ਵਿੱਚ

ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 03 ਅਥਲੈਟਿਕਸ ਲੜਕੇ ਪਹਿਲਾ,ਦੂਜਾ ਅਤੇ ਤੀਜਾ ਸਥਾਨ ਕੀਤਾ ਹਾਸਲ 

ਡੇਰਾਬਸੀ ਦੀ ਸੁਸ਼ਮਾ ਬਾਜਵਾ ਬਣੀ ਦੇਸ਼ ਦਾ ਮਾਣ ਕਿਰਗਿਸਤਾਨ ਵਿਖੇ ਹੋਈ ਕੈਟਲਬੈੱਲ 

ਖੇਡਾਂ ਵਤਨ ਪੰਜਾਬ ਦੀਆਂ-2024 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ 21 ਸਤੰਬਰ ਤੋਂ 25 ਸਤੰਬਰ ਤੱਕ

"ਖੇਡਾਂ ਵਤਨ ਪੰਜਾਬ ਦੀਆਂ" ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਲਈ ਵੱਡਾ ਕਦਮ: ਵਿਧਾਇਕ ਹੈਪੀ

ਅੰਤਰ ਰਾਸ਼ਟਰੀ ਗੋਲਡ ਮੈਡਲ ਜਿੱਤਣ ਤੇ ਗੁਰਜੀਤ ਕੌਰ ਦਾ ਭਰਵਾਂ ਸੁਆਗਤ

ਜੋਨ ਜੋਗਾ ਦੀ ਤਿੰਨ ਰੋਜ਼ਾ ਅਥਲੈਟਿਕ ਮੀਟ ਸ਼ੁਰੂ

ਸ.ਮਿ.ਸ. ਖੇੜੀ ਗੁੱਜਰਾਂ ਨੇ ਤਾਈਕਵਾਂਡੋ ਵਿੱਚ ਇੱਕ ਗੋਲਡ ਇੱਕ ਸਿਲਵਰ ਅਤੇ ਤਿੰਨ ਬਰਾਊਂਜ਼ ਮੈਡਲ ਹਾਸਲ ਕੀਤੇ

ਖੇਡਾਂ ਵਤਨ ਪੰਜਾਬ ਦੀਆਂ-2024 ਵਿੱਚ ਸਰਕਾਰੀ ਸਕੂਲਾਂ ਦੇ ਅਧਿਆਪਕ ਛਾਏ