ਅੰਡਰ-14 ਸਾਲ ਤੋਂ 70 ਸਾਲ ਉਮਰ ਵਰਗ ਦੇ ਖਿਡਾਰੀ ਲੈ ਸਕਦੇ ਹਨ ਭਾਗ
ਬਾਰਸ਼ ਕਾਰਨ ਮੁਲਤਵੀ ਹੋਈਆਂ ਬਲਾਕ ਖਰੜ ਦੇ ਤੀਜੇ ਦਿਨ ਦੇ ਮੁਕਾਬਲੇ 10 ਸਤੰਬਰ ਨੂੰ
ਡੇਰਾਬੱਸੀ ਬਲਾਕ ਬਾਰੇ ਵੀ ਮਿਤੀ ਦਾ ਐਲਾਨ ਅਗਲੇ ਦਿਨਾਂ ਚ ਹੋਵੇਗਾ
ਮੋਹਾਲੀ : ਜ਼ਿਲ੍ਹੇ 'ਚ 2 ਸਤੰਬਰ ਤੋਂ ‘ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3’ ਦੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੀ ਲਗਾਤਾਰਤਾ ਵਿੱਚ ਕਲ੍ਹ 5 ਸਤੰਬਰ ਤੋਂ ਬਲਾਕ ਮੋਹਾਲੀ ਅਤੇ ਮਾਜਰੀ ਦੇ ਮੁਕਾਬਲੇ ਸ਼ੁਰੂ ਹੋ ਰਹੇ ਹਨ। ਜ਼ਿਲ੍ਹਾ ਖੇਡ ਅਫਸਰ ਰੁਪੇਸ਼ ਕੁਮਾਰ ਬੇਗੜਾ ਅਨੁਸਾਰ ਬਲਾਕ ਪੱਧਰ ‘ਤੇ ਐਥਲੈਟਿਕਸ, ਫੁੱਟਬਾਲ, ਕਬੱਡੀ (ਨੈਸ਼ਨਲ ਤੇ ਸਰਕਲ ਸਟਾਈਲ), ਖੋ-ਖੋ ਅਤੇ ਵਾਲੀਬਾਲ (ਸਮੈਸ਼ਿੰਗ ਅਤੇ ਸ਼ੂਟਿੰਗ) ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿਨ੍ਹਾਂ ਖਿਡਾਰੀਆਂ ਦੀ ਆਨ-ਲਾਈਨ ਰਜਿਸਟ੍ਰੇਸ਼ਨ ਨਹੀਂ ਹੋ ਸਕੀ, ਉਹ ਆਫ਼-ਲਾਈਨ ਰਜਿਸਟ੍ਰੇਸ਼ਨ ਮੌਕੇ ‘ਤੇ ਕਰਵਾ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਬਲਾਕ ਮੋਹਾਲੀ ਵਿਖੇ ਮਿਤੀ 05-09-2024 ਤੋਂ 07-09-2024 ਤਕ ਖੇਡ ਕੰਪਲੈਕਸ, ਸੈਕਟਰ 78 ਮੋਹਾਲੀ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦੇ ਬਲਾਕ ਪੱਧਰੀ ਮੁਕਾਬਲੇ ਹੋਣਗੇ, ਜਿਸ ਦੇ ਨੋਡਲ ਅਫਸਰ ਸ੍ਰੀ ਸੁਰਜੀਤ ਸਿੰਘ, ਫੁਟਬਾਲ ਕੋਚ (9216159599) ਲਾਏ ਗਏ ਹਨ।
ਬਲਾਕ ਮਾਜਰੀ ਵਿਖੇ ਮਿਤੀ 05-09-2024 ਤੋਂ 07-09-2024 ਤਕ ਸਪੋਰਟਸ ਸਟੇਡੀਅਮ ਸਿੰਘਪੁਰਾ ਰੋਡ ਕੁਰਾਲੀ ਅਤੇ ਖਾਲਸਾ ਸਕੂਲ ਕੁਰਾਲੀ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦੇ ਬਲਾਕ ਪੱਧਰੀ ਮੁਕਾਬਲੇ ਹੋਣਗੇ। ਜਿਸ ਦੇ ਨੋਡਲ ਅਫਸਰ ਸ੍ਰੀ ਗੁਰਜੀਤ ਸਿੰਘ, ਫੁਟਬਾਲ ਕੋਚ (9914083034) ਲਾਏ ਗਏ ਹਨ। ਇਨ੍ਹਾਂ ਖੇਡਾਂ ਵਿੱਚ ਫੁੱਟਬਾਲ, ਕਬੱਡੀ (ਨੈਸ਼ਨਲ ਸਟਾਈਲ ਤੇ ਸਰਕਲ ਸਟਾਈਲ) ਤੇ ਖੋ-ਖੋ 'ਚ ਅੰਡਰ -14, ਅੰਡਰ -17, ਅੰਡਰ-21, ਅੰਡਰ 21 ਤੋਂ 30, ਅੰਡਰ 31 ਤੋਂ 40 ਤਕ ਜਦਕਿ ਅਥਲੈਟਿਕਸ, ਵਾਲੀਬਾਲ (ਸਮੈਸ਼ਿੰਗ ਅਤੇ ਸ਼ੂਟਿੰਗ) 'ਚ ਅੰਡਰ -14, ਅੰਡਰ -17, ਅੰਡਰ -21, ਅੰਡਰ 21 ਤੋਂ 30, ਅੰਡਰ 31 ਤੋਂ 40, ਅੰਡਰ 41 ਤੋਂ 50, ਅੰਡਰ 51 ਤੋਂ 60, ਅੰਡਰ 61 ਤੋਂ 70 ਅਤੇ 70 ਤੋਂ ਉੱਪਰ, ਉਮਰ ਵਰਗ ਦੇ ਖਿਡਾਰੀ ਭਾਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਬਾਰਸ਼ ਕਾਰਨ ਖਰੜ ਅਤੇ ਡੇਰਾਬੱਸੀ ਬਲਾਕ ਦੇ ਮੁਲਤਵੀ ਕੀਤੇ ਗਏ ਤੀਸਰੇ ਦਿਨ ਦੇ ਮੁਕਬਾਲਿਆਂ ਚੋਂ ਖਰੜ ਦੇ ਮੁਕਾਬਲੇ 10 ਸਤੰਬਰ ਨੂੰ ਕਰਵਾਏ ਜਾਣਗੇ ਜਦਕਿ ਡੇਰਾਬੱਸੀ ਬਲਾਕ ਦੀ ਮਿਤੀ ਬਾਰੇ ਵੀ ਜਲਦ ਐਲਾਨ ਕੀਤਾ ਜਾਵੇਗਾ।