ਮਾਲੇਰਕੋਟਲਾ : ਜ਼ਿਲ੍ਹਾ ਪੱਧਰੀ ਖੇਡਾਂ ਸੈਸ਼ਨ 2024-25 ਵਿਚ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ ਕਿਲ੍ਹਾ ਰਹਿਮਤਗੜ੍ਹ ਦੇ 11 ਬੱਚੇ ਕਿੱਕ ਬੌਕਸ ਮੁਕਾਬਲਿਆਂ ਵਿਚ ਸਟੇਟ ਖੇਡਣ ਲਈ ਚੁਣੇ ਗਏ ਹਨ। ਇਨ੍ਹਾਂ ਮੁਕਾਬਲਿਆਂ ਵਿਚ ਇਸ ਸਕੂਲ ਦੇ 19 ਬੱਚਿਆਂ ਨੇ ਹਿੱਸਾ ਲਿਆ ਸੀ। ਚੁਣੇ ਗਏ ਵਿਦਿਆਰਥੀਆਂ ਵਿਚ 8 ਕੁੜੀਆਂ ਹਨ ਜਦਕਿ 3 ਮੁੰਡੇ ਇਹ ਕਮਾਲ ਕਰਨ ਵਿਚ ਸਫ਼ਲ ਹੋਏ ਹਨ। ਇਹ ਮੁਕਾਬਲਾ ਸੋਹਰਾਬ ਪਬਲਿਕ ਸਕੂਲ ਵਿਖੇ ਕੱਲ ਮਿਤੀ 29.08.2024 ਨੂੰ ਹੋਇਆ ਸੀ। ਜ਼ਿਕਰਯੋਗ ਹੈ ਕਿ ਪ੍ਰਿੰਸੀਪਲ ਮੈਡਮ ਨਜ਼ਮਾ ਦੀ ਅਗਵਾਈ ਹੇਠ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ ਕਿਲ੍ਹਾ ਰਹਿਮਤਗੜ੍ਹ ਲਗਾਤਾਰ ਪੜ੍ਹਾਈ ਅਤੇ ਖੇਡਾਂ ਵਿਚ ਨਾਮ ਕਮਾ ਰਿਹਾ ਹੈ। ਸਕੂਲ ਦੇ ਸਟਾਫ਼ ਮੈਂਬਰ ਹਾਸ਼ਮ ਅਲੀ ਅਤੇ ਅਲਜਮਾ ਖਾਨ ਲੜਕੇ ਅਤੇ ਲੜਕੀਆਂ ਨੂੰ ਖੇਡਾਂ ਵਿਚ ਅੱਗੇ ਵਧਾਉਣ ਲਈ ਲਗਾਤਾਰ ਮਿਹਨਤ ਕਰਦੇ ਆ ਰਹੇ ਹਨ। ਸਕੂਲ ਦੀ ਪ੍ਰਬੰਧਕੀ ਕਮੇਟੀ ਵਿਦਿਆਰਥੀਆਂ ਦੇ ਭਵਿੱਖ ਨੂੰ ਚੰਗਾ ਬਣਾਉਣ ਲਈ ਲਗਾਤਾਰ ਕੋਸ਼ਿਸ਼ ਕਰਦੀ ਆ ਰਹੀ ਹੈ। ਕਮੇਟੀ ਮੈਂਬਰ ਮੁਹੰਮਦ ਇਲਿਆਸ ਖ਼ੁਦ ਖਿਡਾਰੀਆਂ ਨੂੰ ਵੱਖ-ਵੱਖ ਖੇਡਾਂ ਲਈ ਕੋਚਿੰਗ ਦੇ ਰਹੇ ਹਨ। ਜਿਹੜੇ ਵਿਦਿਆਰਥੀਆਂ ਦੀ ਕਿੱਕ ਬੌਕਸ ਲਈ ਰਾਜ ਪੱਧਰ ਤੇ ਖੇਡਣ ਲਈ ਚੋਣ ਹੋਈ ਹੈ, ਉਨ੍ਹਾਂ ਦੇ ਨਾਮ ਤਨੂੰ ਪੁੱਤਰੀ ਬਲਜੀਤ ਸਿੰਘ 7ਵੀਂ, ਸਾਨੀਆ ਪ੍ਰਵੀਨ ਪੁੱਤਰ ਜੈਮਲ ਖ਼ਾਨ 8ਵੀਂ, ਫਲਕਨਾਜ਼ ਪੁੱਤਰ ਮੁਹੰਮਦ ਇਸਹਾਕ 8ਵੀਂ, ਨੀਸ਼ਾ ਬੇਗਮ ਪੁੱਤਰੀ ਮੁਹੰਮਦ ਸਲੀਮ 9ਵੀਂ, ਮੁਬੀਨ ਪੁੱਤਰੀ ਮੁਹੰਮਦ ਹਨੀਫ਼ 9ਵੀਂ, ਆਲੀਆ ਪੁੱਤਰੀ ਮੁਹੰਮਦ ਹਨੀਫ਼ 9ਵੀਂ, ਮਹਿਰੀਨ ਪੁੱਤਰੀ ਅਬਦੁਲ ਰਸ਼ੀਦ 12ਵੀਂ, ਫ਼ਹਿਜਾਨ ਪੁੱਤਰ ਮੁਹੰਮਦ ਫ਼ਾਰੂਕ 7ਵੀਂ, ਮੁਹੰਮਦ ਹੁਜੈਫ਼ਾ ਪੁੱਤਰ ਹਾਫ਼ਿਜ਼ ਖ਼ੁਰਸ਼ੀਦ 8ਵੀਂ ਅਤੇ ਮੁਹੰਮਦ ਆਬਿਦ ਪੁੱਤਰ ਮੁਹੰਮਦ ਨਜ਼ੀਰ ਹਨ। ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਵਿਚ ਇਸ ਪ੍ਰਾਪਤੀ ਤੋਂ ਬਾਅਦ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ।