ਪਟਿਆਲਾ : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੇ ਸੂਬੇ ਵਿੱਚ ਖੇਡਾ ਵਤਨ ਪੰਜਾਬ ਦੀਆਂ-2024 ਕਰਵਾਈਆਂ ਜਾ ਰਹੀਆਂ ਹਨ। ਪੰਜਾਬ ਦੇ ਹਰ ਉਮਰ ਵਰਗ ਦੇ ਲੋਕਾਂ ਵਿੱਚ ਇਹਨਾ ਖੇਡਾਂ ਪ੍ਰਤੀ ਬਹੁਤ ਉਤਸਾਹ ਪਾਇਆ ਜਾ ਰਿਹਾ ਹੈ। ਇਹਨਾਂ ਖੇਡਾਂ ਵਿੱਚ ਵੱਖ-ਵੱਖ ਉਮਰ ਵਰਗ ਵਿੱਚ ਵੱਡੀ ਗਿਣਤੀ ਵਿੱਚ ਖਿਡਾਰੀ ਭਾਗ ਲੈ ਰਹੇ ਹਨ। ਖੇਡਾਂ ਵਤਨ ਪੰਜਾਬ ਦੀਆਂ-2024 ਦੀਆਂ ਪਟਿਆਲਾ ਸ਼ਹਿਰੀ ਦੀਆਂ ਬਲਾਕ ਪੱਧਰੀ ਖੇਡਾਂ ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਈਆ ਜਾ ਰਹੀਆਂ ਹਨ। ਇਹਨਾਂ ਖੇਡਾਂ ਵੱਡੀ ਗਿਣਤੀ ਵਿੱਚ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਭਾਗ ਲਿਆ। ਅਥਲੈਟਿਕਸ ਵਿੱਚ 51 ਤੋਂ 60 ਸਾਲ ਉਮਰ ਵਰਗ ਦੀ 800 ਮੀਟਰ ਦੋੜ ਵਿੱਚ ਸ੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ., ਸ.ਮਿ.ਸ.ਖੇੜੀ ਗੁੱਜਰਾਂ, ਪਟਿਆਲਾ) ਨੇ ਗੋਲਡ ਅਤੇ ਸ੍ਰੀਮਤੀ ਰੈਨੂੰ ਕੋਸ਼ਲ (ਲੈਕਚਰਾਰ ਸਰੀਰਿਕ ਸਿੱਖਿਆ, ਸ.ਸ.ਸ.ਸ. ਪੰਜੋਲਾ ਪਟਿਆਲਾ) ਨੇ ਸਿਲਵਰ, 51 ਤੋਂ 60 ਸਾਲ ਉਮਰ ਵਰਗ ਦੀ 100 ਮੀਟਰ ਦੌੜ ਵਿੱਚ ਸ੍ਰੀ ਪੁਨੀਤ ਚੌਪੜਾ (ਡੀ.ਪੀ.ਈ, ਸ.ਹ.ਸ. ਸਨੋਰੀ ਗੇਟ, ਪਟਿਆਲਾ) ਨੇ ਗੋਲਡ ਅਤੇ ਸ੍ਰੀ ਪਰਮਜੀਤ ਸਿੰਘ ਸੋਹੀ (ਲੈਕਚਰਾਰ ਸਰੀਰਿਕ ਸਿੱਖਿਆ, ਸ.ਮ.ਸ.ਸ.ਸ. ਸਿਵਲ ਲਾਈਨ, ਪਟਿਆਲਾ) ਨੇ ਸਿਲਵਰ, 41 ਤੋਂ 50 ਸਾਲ ਉਮਰ ਵਰਗ ਦੀ 3000 ਰੇਸ ਵਾਕ ਵਿੱਚ ਸ੍ਰੀ ਮਨਪ੍ਰੀਤ ਸਿੰਘ (ਕੰਪਿਊਟਰ ਫੈਕਲਟੀ, ਸ.ਸ.ਸ.ਸ.ਸ਼ੇਰਮਾਜਰਾ, ਪਟਿਆਲਾ) ਨੇ ਗੋਲਡ ਅਤੇ ਸ੍ਰੀ ਦੀਪਇੰਦਰ ਸਿੰਘ (ਪੀ.ਟੀ.ਆਈ., ਸ.ਮਿ.ਸ. ਮੈਣ, ਪਟਿਆਲਾ) ਨੇ ਸਿਲਵਰ, 31 ਤੋਂ 40 ਸਾਲ ਉਮਰ ਵਰਗ ਦੇ ਸ਼ਾਟ ਪੁਟ ਵਿੱਚ ਸ੍ਰੀਮਤੀ ਪਰਮਿੰਦਰਜੀਤ ਕੌਰ (ਡੀ.ਪੀ.ਈ., ਸ.ਸ.ਸ.ਸ.ਗੱਜੂਮਾਜਰਾ, ਪਟਿਆਲਾ) ਨੇ ਗੋਲਡ ਅਤੇ ਸ੍ਰੀਮਤੀ ਪ੍ਰਭਜੋਤ ਕੌਰ (ਡੀ.ਪੀ.ਈ., ਸ.ਹ.ਸ.ਭਾਨਰਾ, ਪਟਿਆਲਾ) ਨੇ ਸਿਲਵਰ, 41 ਤੋਂ 50 ਸਾਲ ਉਮਰ ਵਰਗ ਦੀ ਲੰਬੀ ਛਾਲ ਵਿੱਚ ਸ੍ਰੀਮਤੀ ਰੁਪਿੰਦਰ ਕੌਰ (ਡੀ.ਪੀ.ਈ., ਸ.ਸ.ਸ.ਸ. ਪਸਿਆਣਾ, ਪਟਿਆਲਾ) ਨੇ ਗੋਲਡ, 41 ਤੋਂ 50 ਸਾਲ ਉਮਰ ਵਰਗ ਦੇ ਸ਼ਾਟ ਪੁੱਟ ਵਿੱਚ ਸ੍ਰੀ ਮਨਦੀਪ ਕੁਮਾਰ (ਡੀ.ਪੀ.ਈ, ਸਕੂਲ ਆਫ਼ ਐਮੀਨੈਂਸ ਫੀਲਖਾਨਾ, ਪਟਿਆਲਾ) ਨੇ ਗੋਲਡ ਅਤੇ 51 ਤੋਂ 60 ਸਾਲ ਉਮਰ ਵਰਗ ਦੀ 100 ਮੀਟਰ ਦੋੜ ਵਿੱਚ ਸ੍ਰੀਮਤੀ ਰਾਜਵਿੰਦਰ ਕੌਰ (ਲੈਕਚਰਾਰ ਸਰੀਰਿਕ ਸਿੱਖਿਆ, ਸ.ਗ.ਸ.ਸ.ਸ. ਵਿਕਟੋਰੀਆ ਪਟਿਆਲਾ) ਨੇ ਗੋਲਡ ਮੈਡਲ ਹਾਸਲ ਕੀਤਾ।ਇਸ ਮੌਕੇ ਤੇ ਸ੍ਰੀ ਮਨਪ੍ਰੀਤ ਸਿੰਘ, ਸ੍ਰੀਮਤੀ ਰੁਪਿੰਦਰ ਕੌਰ, ਸ੍ਰੀ ਰਾਜਿੰਦਰ ਸਿੰਘ, ਸ੍ਰੀ ਰਜੇਸ਼ ਕੁਮਾਰ, ਸ੍ਰੀ ਇੰਦਰਜੀਤ ਸਿੰਘ ਅਤੇ ਹੋਰ ਕੋਚ ਸਾਹਿਬਾਨ ਮੋਜੂਦ ਸਨ।