ਕੁਰਾਲੀ : ਕੌਮਾਂ, ਜਾਤਾਂ, ਧਰਮਾਂ, ਮਜਹਬਾਂ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ ਅਤੇ ਸਾਰੇ ਧਰਮ ਵੀ ਇਸੇ ਸਿਧਾਂਤ ਦੀ ਪ੍ਰੋੜਤਾ ਕਰਦਿਆਂ ਇਨਸਾਨਾਂ ਨੂੰ ਸਾਂਝੀਵਾਲਤਾ ਦੇ ਆਧਾਰ ਤੇ ਸੇਵਾ ਦੇ ਰਸਤੇ ਤੇ ਚੱਲਦਿਆਂ ਮਾਨਵਤਾ ਦੀ ਸੇਵਾ ਕਰਨ ਦੀ ਤਾਕੀਦ ਕਰਦੇ ਹਨ। ਇਹ ਵਿਚਾਰ ਭਾਈ ਸਮਸੇਰ ਸਿੰਘ ਪਡਿਆਲਾ ਮੁੱਖ ਪ੍ਰਬੰਧਕ ਪ੍ਰਭ ਆਸਰਾ ਨੇ ਅੱਜ ਸਥਾਨਕ ਸਹਿਰ ਦੀ ਹੱਦ ਚ ਪੈਂਦੇ ਪਿੰਡ ਪਡਿਆਲਾ ਵਿਖੇ ਸਮਾਜ ਸੇਵੀ ਸੰਸਥਾ ਪ੍ਰਭ ਆਸਰਾ ਵਿਖੇ ਤੀਸਰੇ ਪਾਤਸਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤ ਸਮਾਗਮ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਕਰਵਾਏ ਇੱਕ ਧਾਰਮਿਕ ਸਮਾਗਮ ਦੌਰਾਨ ਪ੍ਰਗਟ ਕੀਤੇ। ਇਸ ਮੌਕੇ ਹਾਜਰ ਦਵਿੰਦਰ ਸਿੰਘ ਬਾਜਵਾ ਉਘੇ ਸਮਾਜ ਸੇਵੀ ਅਤੇ ਖੇਡ ਪ੍ਰਮੋਟਰ ਨੇ ਕਿਹਾ ਕਿ ਪ੍ਰਭ ਆਸਰਾ ਸੰਸਥਾ ਵੱਲੋਂ ਪਿਛਲੇ 20 ਸਾਲਾਂ ਤੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਤੇ ਪਹਿਰਾ ਦਿੰਦਿਆਂ ਲੋੜਵੰਦਾਂ, ਅਪਾਹਿਜਾਂ, ਮੰਦਬੁੱਧੀਆਂ ਅਤੇ ਬੇਆਸਿਰਆਂ ਦੀ ਬਿਨ੍ਹਾਂ ਭੇਦਭਾਵ ਤੋਂ ਕੀਤੀ ਜਾ ਰਹੀ ਸੇਵਾ ਕਿਸੇ ਤੋਂ ਛੁਪੀ ਨਹੀਂ ਹੈ ਅਤੇ ਅੰਜ ਵੀ ਇਹ ਸੇਵਾ ਭਾਈ ਪਡਿਆਲਾ ਜੀ ਵੱਲੋਂ ਨਿਰੰਤਰ ਅਤੇ ਨਿਸਕਾਮਤਾ ਨਾਲ ਕੀਤੀ ਜਾ ਰਹੀ ਹੈ। ਇਸ ਮੌਕੇ ਰੇਸਮ ਸਿੰਘ ਬਡਾਲੀ ਉਘੇ ਕਿਸਾਨ ਆਗੂ ਨੇ ਕਿਹਾ ਕਿ ਬੇਸੱਕ ਸਮੇਂ ਦੀਆਂ ਸਰਕਾਰਾਂ ਨੇ ਪ੍ਰਭ ਆਸਰਾ ਸੰਸਥਾ ਦੇ ਸਹਿਯੋਗ ਵਿੱਚ ਬਣਦਾ ਰੋਲ ਅਦਾ ਨਹੀਂ ਕੀਤਾ, ਪਰ ਫੇਰ ਵੀ ਸੰਗਤਾਂ ਦੇ ਸਹਿਯੋਗ ਨਾਲ ਇਸ ਸੰਸਥਾ ਨੇ ਤੰਗੀਆਂ ਤੁਰਸੀਆਂ ਕੱਟਦਿਆਂ ਮਾਨਵਤਾ ਦੀ ਸੇਵਾ ਵਿੱਚ ਕੋਈ ਫਰਕ ਨਹੀਂ ਪੈਣ ਦਿੱਤਾ। ਸ਼ ਬੀਰ ਸਿੰਘ ਰਿਟਾਇਰਡ ਪ੍ਰਸਾਸਨਿਕ ਅਧਿਕਾਰੀ ਨੇ ਇਸ ਮੌਕੇ ਹਾਜਰ ਸਮੁੱਚੀ ਸੰਗਤ ਨੂੰ ਗੁਰਬਾਣੀ ਦੇ ਆਸੇ ਅਨੁਸਾਰ ਜਿੰਦਗੀ ਜਿਊਣ ਦੀ ਜਾਂਚ ਅਤੇ ਸੇਵਾੑਸਿਮਰਨ ਦੇ ਸਿਧਾਂਤ ਤੇ ਪਹਿਰਾ ਦਿੰਦਿਆਂ ਸਰਬੱਤ ਦਾ ਭਲਾ ਕਰਨ ਦੀ ਪ੍ਰੇਰਨਾ ਦਿੱਤੀ।
ਇਸ ਧਾਰਮਿਕ ਸਮਾਗਮ ਦੌਰਾਨ ਪ੍ਰਭ ਆਸਰਾ ਦੇ ਬੱਚਿਆਂ ਵੱਲੋਂ ਆਸਾ ਦੀ ਵਾਰ ਦੇ ਕੀਰਤਨ ਉਪਰੰਤ ਵੱਖ ਵੱਖ ਰਾਗੀ ਜਥਿਆਂ ਅਤੇ ਕਥਾ ਵਾਚਕਾਂ ਵੱਲੋਂ ਸੰਗਤਾਂ ਨੂੰ ਇਲਾਹੀ ਗੁਰਬਾਣੀ ਦੇ ਕੀਰਤਨ ਨਾਲ ਨਿਹਾਲ ਕੀਤਾ ਗਿਆ। ਇਸ ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਭਾਈ ਹਰਜੀਤ ਸਿੰਘ ਹਰਮਨ ਮੁੱਖ ਪ੍ਰਬੰਧਕ ਗੁਰਦੁਆਰਾ ਗੜ੍ਹੀ ਭੋਰਖਾ ਸਾਹਿਬ, ਬਲਵਿੰਦਰ ਸਿੰਘ ਖਰੜ ਸਮਾਜ ਦਰਦੀ, ਰਵਿੰਦਰ ਸਿੰਘ ਵਜੀਦਪੁਰ ਪੰਥਕ ਆਗੂ, ਭਗਤ ਸਿੰਘ ਭਗਤਮਾਜਰਾ, ਜਸਵੀਰ ਸਿੰਘ ਕਾਦੀਮਾਜਰਾ, ਪ੍ਰਿੰ. ਸਪਿੰਦਰ ਸਿੰਘ ਸਮੇਤ ਇਲਾਕੇ ਦੇ ਮੋਹਤਬਰ ਅਤੇ ਧਾਰਮਿਕ ਅਤੇ ਸਮਾਜਿਕ ਆਗੂ ਹਾਜਰ ਸਨ। ਬੀਬੀ ਰਾਜਿੰਦਰ ਕੌਰ ਪਡਿਆਲਾ ਵੱਲੋਂ ਇਸ ਧਾਰਮਿਕ ਸਮਾਗਮ ਵਿੱਚ ਪਹੁੰਚੀਆਂ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।
ਤਸਵੀਰਾਂ ਵਟਸਅੱਪ ਰਾਹੀਂ ਭੇਜੀਆਂ ਜਾ ਰਹੀਆਂ ਹਨ।