ਚੰਡੀਗੜ੍ਹ : ਸ਼ਹਿਰ ਵਿੱਚ ਵੱਧਦੇ Corona cases ਤੋਂ ਬਚਾਅ ਲਈ ਪ੍ਰਸ਼ਾਸਨ ਵਲੋਂ ਅੱਜ ਤੋਂ 18 ਤੋਂ 44 ਸਾਲ ਦੇ Age Group ਦੇ ਲੋਕਾਂ ਨੂੰ ਵੈਕਸੀਨ ਲਗਾਉਣੀ ਸ਼ੁਰੂ ਹੋ ਗਈ ਹੈ । ਪ੍ਰਸ਼ਾਸਨ ਵਲੋਂ ਇਸ Age Groups ਨੂੰ ਰਜਿਸਟਰੇਸ਼ਨ ਕਰਾਉਣ ਲਈ ਵੀਰਵਾਰ ਨੂੰ ਦੁਪਹਿਰ 3 ਵਜੇ ਸਲਾਟ ਓਪਨ ਕੀਤਾ ਗਿਆ ਸੀ ਜੋ 10 ਮਿੰਟ ਦੇ ਅੰਦਰ ਹੀ ਅਗਲੇ 8 ਦਿਨਾਂ ਲਈ ਫੁਲ ਹੋ ਗਏ ਸਨ। ਇਸ ਏਜ ਗਰੁਪ ਦੇ ਲੋਕਾਂ ਨੂੰ ਇੱਕ ਦਿਨ ਵਿੱਚ 1000 ਡੋਜ ਲਗਣੀਆਂ ਹਨ।
ਵੈਕਸੀਨੇਸ਼ਨ ਪ੍ਰੋਗਰਾਮ ਦੀ ਨੋਡਲ ਅਫਸਰ ਡਾ. ਅਮਨਦੀਪ ਕੰਗ ਨੇ ਜਾਣਕਾਰੀ ਦਿੱਤੀ ਹੈ ਕਿ 22 ਮਈ ਤੱਕ ਸਾਰੇ ਸਲਾਟ ਪੂਰੇ ਹੋ ਗਏ ਹਨ। ਉਨ੍ਹਾਂ ਨੇ ਦੱਸਿਆ ਕਿ 23 ਮਈ ਦੇ ਬਾਅਦ ਲਈ ਸਲਾਟ ਦੀ ਬੁਕਿੰਗ ਲਈ ਅੱਜ ਸਵੇਰੇ 10 ਵਜੇ ਇੱਕ ਘੰਟੇ ਲਈ ਬੁਕਿੰਗ ਖੋਲੀ ਗਈ ਹੈ ਅਤੇ ਇਹ ਪ੍ਰਕਿਰਿਆ ਹਰ ਰੋਜ ਉਪਲੱਬਧ ਰਹੇਗੀ । ਉਨ੍ਹਾਂ ਅਨੁਸਾਰ ਫਿਲਹਾਲ 33 ਹਜਾਰ ਵੈਕਸੀਨ ਡੋਜ ਇਸ Age Group ਲਈ ਆਈ ਹੈ, ਇਸ ਲਈ ਸੱਤ Corona Care center ਉੱਤੇ ਇਹ ਵੈਕਸੀਨ ਲਗਾਈ ਜਾ ਰਹੀ ਹੈ। ਉਨ੍ਹਾਂ ਦਸਿਅ ਕਿ ਇੱਕ ਲੱਖ ਵੈਕਸੀਨ ਦਾ ਆਰਡਰ ਸੀਰਮ ਇੰਸਟੀਚਿਊਟ ਨੂੰ ਭੇਜਿਆ ਗਿਆ ਹੈ,। ਜਿਵੇਂ ਹੀ ਵੈਕਸੀਨ ਆ ਜਾਵੇਗੀ ਤਾਂ ਸ਼ਹਿਰ ਵਿੱਚ ਕੋਰੋਨਾ ਵੈਕਸੀਨੇਸ਼ਨ ਦਾ ਕੰਮ ਵਧਾ ਦਿਤਾ ਜਾਵੇਗਾ।
ਇਸ Corona care center ਉੱਤੇ ਲੱਗੇਗੀ ਅੱਜ ਵੈਕਸੀਨ
ਪੀਜੀਆਈ ਦੇ ਨੇਹਰੂ ਹਸਪਤਾਲ
Govt. Medical College and hospital Sector-16 ਆਡਿਟੋਰਿਅਮ, ਥਰਡ ਫਲੋਰ
Government ਮਾਡਲ ਸਕੂਲ ਮਨੀਮਾਜਰਾ
Government ਮਾਡਲ ਸਕੂਲ, ਸੇਕਟਰ - 45
HWC ਮਲੋਆ - First floor
ਡੇਂਟਲ ਕਾਲਜ, Punjab University
Government medical college and hospital sector-32 , ਸਾਇਟ - 1