ਮਾਲੇਰਕੋਟਲਾ : ਡਿਪਟੀ ਕਮਿਸ਼ਨਰ ਮਾਲੇਰਕੋਟਲਾ ਡਾ. ਪੱਲਵੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡ ਵਿਭਾਗ ਪੰਜਾਬ ਵਲੋਂ ਇਤਿਹਾਸਿਕ ਫੈਸਲਾ ਲੈਂਦਿਆਂ ਪੈਰ੍ਹਾ ਖੇਡਾਂ ਨੂੰ ਪਹਿਲੀ ਵਾਰ “ਖੇਡਾਂ ਵਤਨ ਪੰਜਾਬ ਦੀਆਂ ” ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਹਨਾਂ ਖੇਡਾਂ ਨੂੰ ਸ਼ਾਮਿਲ ਕਰਨ ਦਾ ਮਕਸਦ ਪੈਰ੍ਹਾ ਖਿਡਾਰੀਆਂ ਨੂੰ ਸਮਾਜ ਦੇ ਹਾਣ ਦਾ ਬਣਾਉਣਾ ਤੇ ਉਹਨਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਹੈ। ਪੈਰ੍ਹਾ ਖੇਡਾਂ ਵਿੱਚ ਪੈਰ੍ਹੈ ਐਥਲੈਟਿਕ, ਪ੍ਹੈਰਾ ਬੈਡਮਿੰਟਨ ਅਤੇ ਪੈਰ੍ਹਾ ਲਿਫਟਿੰਗ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹਨਾਂ ਖੇਡਾਂ ਦਾ ਆਗਾਜ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਤੋਂ ਹੋਵੇਗਾ। ਇਹ ਖੇਡਾਂ 20 ਨਵੰਬਰ ਤੋਂ 25 ਨਵੰਬਰ ਤੱਕ ਕਰਵਾਈਆਂ ਜਾ ਰਹੀਆਂ ਹਨ। ਇਹਨਾਂ ਪੈਰ੍ਹਾ ਖੇਡਾਂ ਵਿੱਚ ਭਾਗ ਲੈਣ ਲਈ ਦਿਵਿਆਂਗ ਖਿਡਾਰੀ ਜੋ ਕਿ ਅੰਡਰ 15 ਜਾਂ 15 ਸਾਲ ਤੋਂ ਵੱਧ ਹਨ, ਉਹ 18 ਸਤੰਬਰ ਤੋਂ 30 ਸਤੰਬਰ ਤੱਕ ਆਫਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਹਨਾਂ ਦੱਸਿਆ ਕਿ ਪੈਰ੍ਹਾ ਖੇਡਾਂ ਵਤਨ ਪੰਜਾਬ ਦੀਆਂ- 2024 ਵਿਚ ਭਾਗ ਲੈਣ ਲਈ ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਜਿਲਾ ਨੋਡਲ ਅਫਸਰ ਮਾਲੇਰਕੋਟਲਾ ਮੁਹੰਮਦ ਹਬੀਬ ਨੂੰ ਮੋਬਾਇਲ ਨੰ. 97792- 00152 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਦਫਤਰ ਜ਼ਿਲ੍ਹਾ ਖੇਡ ਅਫਸਰ ਮਾਲੇਰਕੋਟਲਾ ਦੀ ਈ-ਮੇਲ ਆਈ.ਡੀ dsomalerkotla@gmail.com ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।