ਪਰਮਗੁਣੀ ਭਗਤ ਸਿੰਘ ਦੇ ਜਨਮ ਦਿਨ ਦੀ ਤਿਆਰੀ ਵਜੋਂ ਅੱਜ ਤਿਆਰੀ ਕਮੇਟੀ ਦੀ ਮੀਟਿੰਗ ਸਰਵ ਭਾਰਤ ਨੌਜਵਾਨ ਸਭਾ ਦੇ ਜਿਲ੍ਹਾ ਪ੍ਰਧਾਨ ਜਗਵਿੰਦਰ ਕਾਕਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਤਿਆਰੀ ਕਮੇਟੀ ਦੇ ਕਨਵੀਨਰ ਕੁਲਦੀਪ ਭੋਲਾ ਨੇ ਕਿਹਾ ਕਿ ਦੇਸ਼ ਸਿਰਫ 6 ਪੂੰਜੀਪਤੀਆਂ ਕੋਲ ਕੁੱਲ ਦੌਲਤ ਦੇ 51 ਫੀਸਦੀ ਹਿੱਸੇ ਤੇ ਕਬਜਾ ਹੈ ਅਤੇ ਦੂਜੇ ਪਾਸੇ 90 ਫੀਸਦੀ ਆਮ ਲੋਕ ਸਿਰਫ 10 ਫੀਸਦੀ ਤੋਂ ਵੀ ਘਟ ਨਾਲ ਦਿਨ ਕਟੀ ਕਰਨ ਲਈ ਮਜਬੂਰ ਹਨ। ਦੁਨੀਆਂ ਦੇ ਅਮੀਰਾਂ ਵਿੱਚ ਤੀਜੇ ਨੰਬਰ ਤੇ ਸ਼ੁਮਾਰ ਹੋਣ ਲਈ ਸਾਡੇ 90 ਫੀਸਦੀ ਆਮ ਲੋਕਾਂ ਦੀ ਕਿਰਤ ਦੀ ਲੁੱਟ ਕੀਤੀ ਗਈ ਹੈ। ਇਸ ਲੁੱਟ ਖਿਲਾਫ ਪਰਮਗੁਣੀ ਭਗਤ ਸਿੰਘ ਨੇ ਆਵਾਜ ਚੁੱਕਦਿਆਂ ਕਿਹਾ ਕਿ "ਮੇਰੇ ਆਜਾਦ ਦੇਸ ਵਿਚ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਬੰਦ ਹੋਣੀ ਚਾਹੀਦੀ ਹੈ।" ਰੁਜਗਾਰ ਪ੍ਰਾਪਤੀ ਮੁਹਿੰਮ ਨੇ ਸਰਮਾਏ ਦੀ ਇਸ ਲੁੱਟ ਨੂੰ ਰੋਕਣ ਅਤੇ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਇਹ ਇਨਕਲਾਬੀ ਪ੍ਰੋਗਰਾਮ ਉਲੀਕਿਆ ਹੈ ਜਿਸਦਾ ਅਮਲ ਮਨੁੱਖ ਨੂੰ ਖੁਸਹਾਲ ਕਰਨ ਦੇ ਸਮਰਥ ਹੈ।ਹਰ ਇਕ ਨੂੰ ਰੁਜਗਾਰ ਦੇਣ ਲਈ ਦੇਸ਼ ਦੀ ਪਾਰਲੀਮੈਂਟ ਵਿੱਚ ਭਗਤ ਸਿੰਘ ਕੌਮੀ ਰੁਜਗਾਰ ਗਰੰਟੀ ਕਾਨੂੰਨਾ (BNEGA) ਪਾਸ ਕਰਕੇ ਲਾਗੂ ਕੀਤਾ ਜਾਵੇ। ਜਿਸ ਮੁਤਾਬਿਕ ਜੋ ਚਾਹੁੰਦਾ ਹੈ ਨੂੰ 18 ਸਾਲ ਦੀ ਉਮਰ ਤੋਂ ਕੰਮ ਅਣ-ਸਿਖਿਅਤ ਲਈ 35 ਹਜਾਰ, ਅਰਧ- ਸਿਖਿਅਤ ਲਈ 40 ਹਜਾਰ, ਸਿੱਖਿਅਤ ਲਈ 45 ਹਜਾਰ ਅਤੇ ਉੱਚ ਸਿੱਖਿਅਤ ਲਈ 60 ਹਜਾਰ ਪ੍ਰਤੀ ਮਹੀਨਾ ਤਨਖਾਹ ਅਤੇ ਕੰਮ ਨਾ ਦੇਣ ਦੀ ਸੂਰਤ ਵਿੱਚ ਉਕਤ ਤਨਖਾਹ ਦਾ ਅੱਧ ਕੰਮ ਇੰਤਜਾਰ ਭੱਤਾ ਦਿੱਤਾ ਜਾਵੇ ਤਾਂ ਕਿ ਉਹ ਮੁਥਾਜੀ, ਗੈਰ ਇਖਲਾਕੀ ਗੁਨਾਹ, ਨਫਤਰ, ਭੁੱਖਮਰੀ, ਖੁਦਕਸੀ ਆਦਿ ਤੋਂ ਬਚ ਸਕੇ। ਇਸ ਯੋਜਨਾ ਲਈ 17 ਸਾਲ ਦੀ ਉਮਰ ਵਿੱਚ ਜਿਲਾ ਰੁਜਗਾਰ ਦਫਤਰ ਵਿੱਚ ਨਾਮ ਅਤੇ ਯੋਗਤਾ ਦਰਜ ਕਰਵਾਉਣ ਦੀ ਸੁਵਿਧਾ ਹੋਵੇ।
ਆਓ ਬਨੇਗਾ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੁੂੰਨ ਦੀ ਪ੍ਰਾਪਤੀ ਲਈ ਸਰਗਰਮੀ ਕਰੀਏ ਤੇ ਭਗਤ ਸਿੰਘ ਦਾ ਜਨਮ ਦਿਨ ਧੂਮਧਾਮ ਨਾਲ ਮਨਾਈਏ। ਇਸ ਮੀਟਿੰਗ ਵਿੱਚ ਸਹਾਇਕ ਕਨਵੀਨਰ ਇੰਦਰਵੀਰ ਗਿੱਲ, ਦਰਸ਼ਨ ਲਾਲ, ਚਮਨ ਲਾਲ, ਪੋਹਲਾ ਸਿੰਘ ਬਰਾੜ, ਗੁਰਦਿੱਤ ਦੀਨਾ, ਸਵਰਾਜ ਢੁੱਕੀਕੇ, ਸਵਰਾਜ ਖੋਸਾ, ਨਵਜੋਤ ਬਿਲਾਸਪੁਰ, ਹਰਪ੍ਰੀਤ ਨਿਹਾਲ ਸਿੰਘ ਵਾਲਾ, ਜਗਸੀਰ ਖੋਸਾ, ਸਵਰਨ ਖੋਸਾ, ਬੋਹੜ ਬੁੱਟਰ, ਜਸਪ੍ਰੀਤ ਬ੍ਧਨੀ ਆਦਿ ਨੇ ਹਿੱਸਾ ਲਿਆ।