ਕਾਠਮੰਡੂ : ਨੇਪਾਲ ਵਿਚ ਮਸ਼ਹੂਰ ਪਸ਼ੁਪਤੀਨਾਥ ਮੰਤਰੀ ਲਾਗੇ ਪੈਂਦੇ ਸ਼ਮਸ਼ਾਨ ਘਾਟ ਸਮੇਤ ਹੋਰ ਸ਼ਮਸ਼ਾਨਘਾਟਾਂ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਲਾਗ ਨਾਲ ਮਰਨ ਵਾਲੇ ਲੋਕਾਂ ਦੀਆਂ ਲਾਸ਼ਾਂ ਭਾਰੀ ਗਿਣਤੀ ਵਿਚ ਆ ਰਹੀਆਂ ਹਨ। ਕੋਵਿਡ-19 ਤੋਂ 214 ਹੋਰ ਲੋਕਾਂ ਨੇ ਵੀਰਵਾਰ ਨੂੰ ਜਾਨ ਗਵਾ ਦਿਤੀ। ਦੇਸ਼ ਵਿਚ ਮਹਾਂਮਾਰੀ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਹੁਣ 4466 ਹੋ ਗਈ ਹੈ। ਦੇਸ਼ ਵਿਚ ਕੋਰੋਨਾਂ ਦੇ 431191 ਮਾਮਲੇ ਹੋ ਗਏ ਹਨ। ਪਿਛਲੇ ਕੁਝ ਦਿਨਾਂ ਵਿਚ ਇਕੱਲੇ ਕਾਠਮੰਡੂ ਵਿਚ ਇਕ ਦਿਨ ਵਿਚ 100 ਤੋਂ ਵੱਧ ਲਾਸ਼ਾਂ ਦਾ ਅੰਤਮ ਸਸਕਾਰ ਕੀਤਾ ਗਿਆ ਹੈ। ਪਿਛਲੇ ਇਕ ਹਫ਼ਤੇ ਵਿਚ ਲਾਗ ਦੇ ਮਾਮਲੇ ਜ਼ਿਆਦਾ ਨਾ ਵਧਣ ਦੇ ਬਾਵਜੂਦ ਮ੍ਰਿਤਕਾਂ ਦੀ ਗਿਣਤੀ ਵਧ ਰਹੀ ਹੈ। ਪਸ਼ੁਪਤੀ ਵਾਲੇ ਸ਼ਮਸ਼ਾਨਘਾਟ ਵਿਚ ਪਹਿਲਾਂ ਕਦੇ ਏਨੀਆਂ ਲਾਸ਼ਾਂ ਨਹੀਂ ਵੇਖੀਆਂ ਗਈਆਂ। ਕਰਮਚਾਰੀ ਦਿਨ ਰਾਤ ਲਾਸ਼ਾਂ ਦਾ ਸਸਕਾਰ ਕਰ ਰਹੇ ਹਨ।