ਚੰਡੀਗੜ੍ਹ : ਪੰਜਾਬ ਵਿਚ ਬੀਤੇ ਚੌਵੀ ਘੰਟਿਆਂ ਦੌਰਾਨ ਕਰੋਨਾ ਦੇ 8068 ਮਾਮਲੇ ਸਾਹਮਣੇ ਆਏ ਹਨ ਅਤੇ ਕੁੱਲ 180 ਮੌਤਾਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਤੋਂ ਇਲਾਵਾ ਚੰਗੀ ਖ਼ਬਰ ਇਹ ਪ੍ਰਾਪਤ ਹੋਈ ਹੈ ਕਿ 8446 ਦੇ ਕਰੀਬ ਸਿਹਤਯਾਬ ਹੋਏ ਹਨ।
ਪੰਜਾਬ ਵਿਚ ਕਰੋਨਾ ਕਾਰਨ ਆਈ.ਸੀ.ਯੂ. ’ਤੇ ਕੁੱਲ 36 ਮਰੀਜ਼ ਹਨ ਜਿਨ੍ਹਾਂ ਵਿਚ ਅੰਿਮਤਸਰ ਤੋਂ 21, ਫ਼ਰੀਦਕੋਟ ਤੋਂ 13 ਅਤੇ ਲੁਧਿਆਣਾ ਤੋਂ 2 ਮਰੀਜ਼ ਹਨ। ਲੁਧਿਆਣਾ ਤੋਂ 1 ਮਰੀਜ਼ ਨੂੰ ਵੈਂਟੀਲੈਟਰ ’ਤੇ ਰਖਿਆ ਗਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੇ ਫ਼ੇਸਬੁੱਕ ਲਾਈਵ ਸੰਬੋਧਨ ਵਿੱਚ ਪੰਜਾਬ ਦੇ ਲੋਕਾਂ ਨੂੰ ਸਖ਼ਤ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਰੋਨਾ ਦੀ ਲਾਗ ਦੇ ਮਾਮਲੇ ਸ਼ਹਿਰਾਂ ਤੋਂ ਬਾਅਦ ਪਿੰਡਾਂ ਵਿਚ ਫ਼ੈਲਣ ’ਤੇ ਕਾਫ਼ੀ ਚਿੰਤਾ ਪ੍ਰਗਟਾਉਂਦਿਆਂ ਪਿੰਡਾਂ ਵਾਲਿਆਂ ਨੂੰ ਸਖ਼ਤ ਕਦਮ ਚੁੱਕਣ ਦੀ ਅਪੀਲ ਵੀ ਕੀਤੀ ਹੈ।