ਜੀਰਕਪੁਰ : ਬਲਟਾਣਾ ਖੇਤਰ ਦੀ ਸੈਣੀ ਵਿਹਾਰ ਫੇਸ ਇੱਕ ਕਲੋਨੀ ਵਿੱਚੋਂ ਬੀਤੇ ਕੱਲ ਦਿਨ ਦਿਹਾੜੇ ਚੋਰੀ ਹੋਈ ਕਾਰ ਚੰਡੀਮੰਦਰ ਰੇਲਵੇ ਸਟੇਸ਼ਨ ਤੋਂ ਬਰਾਮਦ ਹੋਈ ਹੈ। ਕਾਰ ਦੇ ਮਾਲਕ ਵੱਲੋਂ ਇਸ ਸਬੰਧੀ ਪੁਲਿਸ ਨੂੰ ਸੂਚਨਾ ਦੇਣ ਤੋਂ ਬਾਅਦ ਕਾਰ ਨੂੰ ਵਾਪਸ ਆਪਣੇ ਘਰ ਲਿਆਂਦਾ ਗਿਆ ਹੈ। ਹਾਸਲ ਜਾਣਕਾਰੀ ਅਨੁਸਾਰ ਬੀਤੇ ਕੱਲ ਸਵੇਰੇ ਸਾਢੇ ਵਜੇ ਸੈਣੀ ਵਿਹਾਰ ਫੇਸ ਇਕ ਕਲੋਨੀ ਦੇ ਮਕਾਨ ਨੰਬਰ 385 ਦੇ ਬਾਹਰ ਖੜੀ ਇਕ ਸਵਿਫਟ ਕਾਰ ਨੂੰ ਹਰਿਆਣਾ ਨੰਬਰ ਦੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ ਸੀ। ਇਹ ਸਾਰੀ ਘਟਨਾ ਸੀਸੀ ਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ। ਕਾਰ ਦੇ ਮਾਲਕ ਰਜੇਸ਼ ਗੁਪਤਾ ਵੱਲੋਂ ਮੋਟਰਸਾਈਕਲ ਦੇ ਨੰਬਰ ਦੇ ਅਧਾਰ ਤੇ ਆਪਣੀ ਕਾਰ ਦੀ ਭਾਲ ਆਰੰਭ ਕਰ ਦਿੱਤੀ ਸੀ ਜੋ ਚੰਡੀ ਮੰਦਰ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਖੜੀ ਮਿਲੀ। ਰਾਜੇਸ਼ ਗੁਪਤਾ ਵੱਲੋਂ ਮੌਕੇ ਤੇ ਆਪਣੇ ਸਾਥੀ ਨੂੰ ਕਾਰ ਕੋਲ ਖੜ੍ਹਾ ਕਰਕੇ ਨੂੰ ਖੜਾ ਕਰਕੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਉਸ ਨੇ ਦੱਸਿਆ ਕਿ ਕਾਰ ਦੀ ਚਾਬੀ ਨਾ ਹੋਣ ਕਾਰਨ ਪਹਿਲਾਂ ਉਸ ਵੱਲੋਂ ਕਾਰ ਦੀ ਚਾਬੀ ਬਣਵਾਈ ਗਈ ਜਿਸ ਤੋਂ ਬਾਅਦ ਉਸ ਵੱਲੋਂ ਕਾਰ ਨੂੰ ਵਾਪਸ ਲੈ ਕੇ ਆਉਂਦਾ ਗਿਆ ਜ਼ਿਕਰਯੋਗ ਹੈ ਕਿ ਚੋਰਾਂ ਵੱਲੋਂ ਰਜੇਸ਼ ਗੁਪਤਾ ਦੇ ਘਰ ਦੇ ਅੰਦਰ ਡਾਇਨਿੰਗ ਟੇਬਲ ਤੇ ਪਈ ਕਾਰ ਦੀ ਚਾਬੀ ਅਤੇ ਦਸਤਾਵੇਜ ਚੁੱਕ ਕੇ ਦਿਨ ਦਿਹਾੜੇ ਕਾਰ ਚੋਰੀ ਕੀਤੀ ਗਈ ਸੀ।