ਹੁਸ਼ਿਆਰਪੁਰ : ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਦੇ ਸਪੈਸ਼ਲ ਬੱਚਿਆਂ ਵੱਲੋਂ ਦਾ ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ ਵਿੱਚ ਮੋਮਬੱਤੀਆਂ ਦੀ ਪ੍ਰਦਰਸ਼ਨੀ ਲਗਾਈ ਗਈ, ਇਸ ਪ੍ਰਦਰਸ਼ਨੀ ਦਾ ਉਦਘਾਟਨ ਸਕੂਲ ਪਿ੍ਰੰਸੀਪਲ ਪੂਜਾ ਧੀਮਾਨ ਨੇ ਕੀਤਾ। ਸਕੂਲ ਡਾਇਰੈਕਟਰ ਮਨਦੀਪ ਗਿੱਲ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸਕੂਲ ਵਿੱਚ ਬੱਚਿਆਂ ਵੱਲੋਂ ਪ੍ਰਦਰਸ਼ਨੀ ਲਗਾਈ ਗਈ ਤੇ ਇਸ ਦੌਰਾਨ ਬੱਚਿਆਂ ਵੱਲੋਂ ਵੱਖ-ਵੱਖ ਪ੍ਰਕਾਰ ਦੀਆਂ ਬਣਾਈਆਂ ਗਈਆਂ ਮੋਮਬੱਤੀਆਂ ਦੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਖਰੀਦਦਾਰੀ ਕੀਤੀ ਗਈ। ਸਕੂਲ ਦੀ ਪਿ੍ਰੰਸੀਪਲ ਪੂਜਾ ਧੀਮਾਨ ਨੇ ਸਪੈਸ਼ਲ ਬੱਚਿਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸਪੈਸ਼ਲ ਬੱਚੇ ਕਿਸੇ ਤੋਂ ਵੀ ਘੱਟ ਨਹੀਂ ਹਨ ਚੰਗੀ ਗੱਲ ਇਹ ਹੈ ਕਿ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਇਨ੍ਹਾਂ ਬੱਚਿਆਂ ਦੇ ਹੁਨਰ ਨੂੰ ਹੋਰ ਨਿਖਾਰਨ ਦਾ ਕੰਮ ਕਰ ਰਹੀ ਹੈ। ਇਸ ਮੌਕੇ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਤੇ ਸਕੂਲ ਦੀ ਪਿ੍ਰੰਸੀਪਲ ਸ਼ੈਲੀ ਸ਼ਰਮਾ ਵੱਲੋਂ ਵੁੱਡਲੈਂਡ ਸਕੂਲ ਦੀ ਡੀਨ ਸਿਮਰਜੀਤ ਕੌਰ ਗਿੱਲ, ਮਨਦੀਪ ਗਿੱਲ ਤੇ ਪੂਜਾ ਧੀਮਾਨ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਵਾਈਸ ਪਿ੍ਰੰਸੀਪਲ ਇੰਦੂ ਬਾਲਾ, ਸੁਨੀਤਾ, ਕਮਲਜੀਤ ਕੌਰ, ਗੁਰਪ੍ਰਸਾਦ, ਹਰਦੀਪ ਸਿੰਘ, ਡਾ. ਰੀਨਾ ਆਦਿ ਵੀ ਮੌਜੂਦ ਸਨ।