ਮੁਹਾਲੀ : ਪੰਜਾਬ ਭਰ ‘ਚ 15 ਅਕਤੂਬਰ 2024 ਨੂੰ ਹੋਈਆਂ ਆਮ ਪੰਚਾਇਤੀ ਚੌਣਾਂ ‘ਚ ਵਿਧਾਨ ਸਭਾ ਹਲਕਾ ਐਸ.ਏ.ਐਸ. ਨਗਰ ਅਧੀਨ ਪੈਂਦੇ ਪਿੰਡਾਂ ਵਿਖੇ ਚੌਣਾਂ ਸ਼ਾਂਤੀਪੂਰਵਕ ਢੰਗ ਨਾਲ ਹੋ ਗਈਆਂ। ਪਿੰਡ ਰਾਏਪੁਰ ਕਲਾਂ ਵਿੱਚ ਹੋਈਆਂ ਸ਼ਾਂਤੀਪੂਰਕ ਚੋਣਾਂ ਵਿੱਚ ਜਿੱਤੇ ਸਰਪੰਚ ਲਖਮੀਰ ਸਿੰਘ, ਗੁਰਦੀਪ ਸਿੰਘ, ਪਰਵਿੰਦਰ ਸਿੰਘ ਗੋਲਡੀ ਅਤੇ ਸਮੂਹ ਨਵ ਨਿਯੁਕਤ ਪੰਚਾਇਤ ਨਾਲ ਖੁਸ਼ੀ ਦੇ ਪਲ ਸਾਂਝੇ ਕਰਦੇ ਹੋਏ ਕਿਹਾ ਕਿ ਸਰਪੰਚ ਕਿਸੇ ਇੱਕ ਪਾਰਟੀ ਦਾ ਨਹੀ ਹੁੰਦਾ ਸਗੋਂ ਉਹ ਪੂਰੇ ਪਿੰਡ ਦਾ ਸਰਪੰਚ ਹੁੰਦਾ ਹੈ। ਇਸ ਲਈ ਪਾਰਦਰਸ਼ਤਾ ਦੇ ਨਾਲ ਪਿੰਡ ਵਿੱਚ ਵਿਕਾਸ ਅਤੇ ਆਪਸੀ ਭਾਈਚਾਰਾ ਵੀ ਮਜਬੂਤ ਬਣਾਇਆ ਜਾਵੇਗਾ ਅਤੇ ਪਿੰਡ ਵਾਸੀਆਂ ਨੂੰ ਵੱਧ ਤੋਂ ਵੱਧ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਵੱਲ ਧਿਆਨ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਨਿਸ਼ਕਾਮ ਅਤੇ ਅਗਾਂਹ ਵਾਧੂ ਸੋਚ ਵਾਲੇ ਆਗੂ ਹੀ ਪਿੰਡ ਨੂੰ ਬੁਲੰਦੀਆਂ ਵੱਲ ਲੈ ਜਾਂਦੇ ਹਨ। ਉਹਨਾਂ ਅੰਦਰ ਅਹੁਦੇ ਦੀ ਕੋਈ ਲਾਲਸਾ ਨਹੀਂ ਹੁੰਦੀ ਪਰ ਪਿੰਡ ਵਾਸੀਆਂ ਦੀ ਇਹਨਾਂ ਨੂੰ ਜਿਮੇਵਾਰੀ ਸੌਂਪਣ ਦੀ ਰੀਝ ਬਣ ਜਾਂਦੀ ਹੈ। ਜਿਕਰਯੋਗ ਹੈ ਕਿ ਲਖਮੀਰ ਸਿੰਘ ਛੱਡਾਣ ਜੋ ਕਿ ਰਾਏਪੁਰ ਕਲਾਂ ਵਾਸੀਆਂ ਦੇ ਹਰਮਨ ਪਿਆਰੇ ਹਨ ਉਹਨਾਂ ਦੇ ਪਰਿਵਾਰ ਨੇ ਸ਼ੁਰੂ ਤੋਂ ਹੀ ਨਗਰ ਨਿਵਾਸੀਆਂ ਦੀ ਸੇਵਾ ਨਿਭਾਈ ਹੈ। ਫਲਸਰੂਪ ਨਗਰ ਨੇ ਡੰਕੇ ਦੀ ਚੋਟ ਤੇ ਸਰਪੰਚ ਬਣਾਇਆ ਹੈ। ਪਰਵਿੰਦਰ ਸਿੰਘ ਗੋਲਡੀ ਨੇ ਦੱਸਿਆ ਕਿ ਨਗਰ ਨੇ ਬਹੁਮਤ ਵਿੱਚ ਅਪਣੀ ਪੰਚਾਇਤ ਬਣਾਈ ਹੈ ਜਿਸ ਵਿਚ ਪੰਚ ਗੁਰਜੀਤ ਸਿੰਘ, ਹਰਵਿੰਦਰ ਸਿੰਘ, ਗੁਰਜਿੰਦਰ ਸਿੰਘ, ਜਗਤਾਰ ਸਿੰਘ, ਜਰੀਨਾ, ਰਸੀਦ ਬੇਗਮ ਨੂੰ ਪੰਚਾਇਤ ਮੈਂਬਰ ਚੁਣਿਆ ਗਿਆ। ਅਖੀਰ ਵਿਚ ਨਗਰ ਨਿਵਾਸੀਆਂ ਦਾ ਸਰਪੰਚ ਲਖਮੀਰ ਸਿੰਘ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਜਾਂਦਾ ਹੈ ਅਤੇ ਕਿਹਾ ਭਵਿੱਖ ਵਿੱਚ ਜੰਗੀ ਪੱਧਰ ਤੇ ਵਿਕਾਸ ਕਾਰਜ ਪਾਰਟੀਬਾਜੀ ਤੋਂ ਉਪਰ ਉੱਠ ਕੇ ਕਰਵਾਏ ਜਾਣਗੇ।