ਜ਼ੀਰਕਪੁਰ : ਬੀਤੇ ਲੰਮੇ ਸਮੇ ਤੋ ਪ੍ਰੀਤ ਕੋਲੋਨੀ ਦੀ ਮੁੱਖ ਗਲੀ ਨੂੰ ਬਣਾਉਣ ਦੀ ਮੰਗ ਨੂੰ ਪੂਰੀ ਕਰਦਿਆਂ ਪ੍ਰਸ਼ਾਸਨ ਵੱਲੋਂ ਕਰੀਬ 24 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕ ਟਾਈਲਾਂ ਲਗਵਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਜਿਸਦੀ ਵਧੇਰੇ ਜਾਣਕਾਰੀ ਦਿੰਦੇ ਵਾਰਡ ਨੰਬਰ 15 ਦੀ ਕੌਂਸਲਰ ਰਜਨੀ ਸ਼ਰਮਾ ਦੇ ਪਤੀ ਰੋਹਿਤ ਸ਼ਰਮਾ ਨੇ ਦਸਿਆ ਕਿ ਪ੍ਰੀਤ ਕੋਲੋਨੀ ਦੇ ਵਸਨੀਕਾਂ ਦੀ ਲੰਮੇ ਸਮੇ ਤੋ ਮੰਗ ਸੀ ਕਿ ਉਨ੍ਹਾਂ ਦੀ ਕੋਲੋਨੀ ਨੂੰ ਜਾਣ ਵਾਲੀ ਮੁੱਖ ਗਲੀ ਵਿੱਚ ਜੋ ਕੀ ਲੰਮੇ ਸਮੇ ਤੋ ਟੁੱਟੀ ਪਈ ਹੈ ਤੇ ਇੰਟਰਲਾਕ ਟਾਈਲਾਂ ਲਗਵਾਈਆਂ ਜਾਣ। ਉਨ੍ਹਾਂ ਦਸਿਆ ਕਿ ਉਨ੍ਹਾਂ ਦੇ ਵਾਰਡ ਨੰਬਰ 15 ਵਿੱਚ ਆਉਂਦੀ ਪ੍ਰੀਤ ਕੋਲੋਨੀ ਦੇ ਵਸਨੀਕਾਂ ਦੀ ਇਸ ਮੰਗ ਨੂੰ ਉਨ੍ਹਾਂ ਵੱਲੋਂ ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਧਿਆਨ ਵਿੱਚ ਲਿਆਂਦਾ ਜਿਸਤੇ ਵਿਧਾਇਕ ਰੰਧਾਵਾ ਵੱਲੋ ਤੁਰੰਤ ਕਾਰਵਾਈ ਕਰਦੇ ਹੋਏ ਜੀਰਕਪੁਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਇਸ ਗਲੀ ਨੂੰ ਬਣਾਉਣ ਲਈ ਕਿਹਾ ਗਿਆ। ਉਨ੍ਹਾਂ ਦਸਿਆ ਕਿ ਇਸਤੋਂ ਬਾਅਦ ਪ੍ਰਸ਼ਾਸਨ ਨੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਪ੍ਰੀਤ ਕੋਲੋਨੀ ਦੀ ਮੁੱਖ ਗਲੀ ਵਿੱਚ ਇੰਟਰਲਾਕ ਟਾਇਲਾ ਲਗਵਾਉਣ ਦੀ ਮਨਜ਼ੂਰੀ ਦੇ ਦਿੱਤੀ। ਵਾਰਡ ਨੰਬਰ 15 ਦੀ ਕੌਂਸਲਰ ਰਜਨੀ ਸ਼ਰਮਾ ਦੇ ਪਤੀ ਰੋਹਿਤ ਸ਼ਰਮਾਂ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਉਨ੍ਹਾਂ ਦਾ ਮੁੱਢਲਾ ਫਰਜ਼ ਬਣਦਾ ਹੈ ਤੇ ਉਹ ਆਪਣੇ ਵਾਰਡ ਦੇ ਵਸਨੀਕਾਂ ਨੂੰ ਕਿਸੇ ਵੀ ਤਰਾਂ ਦੀ ਸੱਮਸਿਆ ਨਹੀਂ ਆਉਣ ਦੇਣਗੇ। ਇਸ ਮੌਕੇ ਉਨ੍ਹਾਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਅਤੇ ਨਗਰ ਕੌਂਸਲ ਪ੍ਰਸ਼ਾਸਨ ਦਾ ਧੰਨਵਾਦ ਕੀਤਾ।