ਜ਼ੀਰਕਪੁਰ : ਇਨਫੋਰਸਮੈਂਟ ਡਿਪਾਰਟਮੈਂਟ ਵੱਲੋਂ ਅੱਜ ਜੀਰਕਪੁਰ ਦੇ ਫਰਾਰ ਬਿਲਡਰ ਜੀ ਬੀ ਪੀ ਗਰੁੱਪ ਦੇ ਦੋ ਪ੍ਰੋਜੈਕਟਾਂ ਨੂੰ ਜਬਤ ਕਰਕੇ ਉਹਨਾਂ ਤੇ ਕਬਜ਼ਾ ਲੈ ਲਿਆ ਹੈ। ਜੀਬੀਪੀ ਦੀ ਜਿਸ ਜਮੀਨ ਉੱਤੇ ਈਡੀ ਵੱਲੋਂ ਕਬਜ਼ਾ ਲਿਆ ਗਿਆ ਹੈ ਉਸ ਦੀ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਜੀ ਬੀ ਪੀ ਗਰੁੱਪ ਦੇ ਸਾਰੇ ਡਾਇਰੈਕਟਰ ਨਿਵੇਸ਼ਕਾਂ ਦਾ ਸੈਂਕੜੇ ਕਰੋੜ ਰੁਪਇਆ ਲੈ ਕੇ ਫਰਾਰ ਹੋ ਗਏ ਸਨ। ਜਿਸ ਕਾਰਨ ਜੀਬੀਪੀ ਦੇ ਨਿਵੇਸ਼ਕਾਂ ਵੱਲੋਂ ਅਦਾਲਤਾਂ ਸਮੇਤ ਸਰਕਾਰਾਂ ਦੇ ਵੱਖ ਵੱਖ ਦਫਤਰਾਂ ਦੇ ਧੱਕੇ ਖਾਏ ਜਾ ਰਹੇ ਸਨ ਅੱਜ ਈਡੀ ਵੱਲੋਂ ਕੀਤੀ ਕਾਰਵਾਈ ਨਾਲ ਉਹਨਾਂ ਨੂੰ ਇਨਸਾਫ ਮਿਲਣ ਦੀ ਆਸ ਜਾਗੀ ਹੈ। ਹਾਸਲ ਜਾਣਕਾਰੀ ਅਨੁਸਾਰ ਅੱਜ ਈ ਡੀ ਦੇ ਅਧਿਕਾਰੀਆਂ ਵੱਲੋਂ ਜੀਬਿਪੀ ਦੇ ਐਥਨ -1 ਅਤੇ ਐਂਥਨ-2 ਪ੍ਰੋਜੈਕਟਾਂ ਦਾ ਕਬਜ਼ਾ ਲਿਆ ਗਿਆ। ਟੀਮ ਵੱਲੋਂ ਮੌਕੇ ਤੇ ਬੋਰਡ ਲਗਾਏ ਗਏ ਹਨ। ਜਿਸ ਨਾਲ ਹੁਣ ਇਹਨਾਂ ਦੋਵੇਂ ਪ੍ਰੋਜੈਕਟਾਂ ਤੇ ਕਿਸੇ ਹੋਰ ਵਿਅਕਤੀ ਦਾ ਦਾਅਵਾ ਖਤਮ ਹੋ ਗਿਆ ਇਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਜੀ ਬੀ ਪੀ ਗਰੁੱਪ ਵੱਲੋਂ ਖੇਤਰ ਵਿੱਚ ਕਈ ਪ੍ਰੋਜੈਕਟ ਉਸਾਰੇ ਜਾ ਰਹੇ ਸਨ ਪ੍ਰੰਤੂ ਕਿਸੇ ਅਣ ਦਸੇ ਕਾਰਨਾ ਕਾਰਨ ਜੀਬੀਪੀ ਗਰੁੱਪ ਦੇ ਬਿਲਡਰ ਆਪਣੇ ਕਿਸੇ ਵੀ ਪ੍ਰੋਜੈਕਟ ਨੂੰ ਸਿਰੇ ਚੜਾਉਣ ਵਿੱਚ ਅਸਫਲ ਰਹੇ ਸਨ। ਜਿਸ ਕਾਰਨ ਅਖੀਰ ਵਿੱਚ ਉਹਨਾਂ ਨੂੰ ਫਰਾਰ ਹੋਣਾ ਪਿਆ ਸੀ ਹਾਲਾਂਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਜੀ ਬੀ ਪੀ ਗਰੁੱਪ ਦੇ ਬਿਲਡਰ ਇਸ ਸਮੇਂ ਦੁਬਈ ਵਿੱਚ ਮੌਜੂਦ ਹਨ ਪਰੰਤੂ ਕਈ ਸਾਲ ਬੀਤ ਜਾਣ ਦੇ ਬਾਅਦ ਵੀ ਕਿਸੇ ਵਿਅਕਤੀ ਵੱਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਦੂਜੇ ਪਾਸੇ ਈੜੀ ਵੱਲੋਂ ਜੀਬੀਪੀ ਗਰੁੱਪ ਦੀ ਕਰੋੜਾਂ ਰੁਪਏ ਦੀ ਪ੍ਰਾਪਰਟੀ ਅਟੈਚ ਕਰਕੇ ਆਪਣੇ ਕਬਜ਼ੇ ਵਿੱਚ ਲੈਣ ਨਾਲ ਇਸ ਗਰੁੱਪ ਵਿੱਚ ਨਿਵੇਸ਼ ਕਰਨ ਵਾਲੇ ਸੈਂਕੜਾਂ ਨਿਵੇਸ਼ਕਾਂ ਦੇ ਚਿਹਰੇ ਤੇ ਖੁਸ਼ੀ ਦੀ ਲਹਿਰ ਫੈਲ ਗਈ ਹੈ ਉਹਨਾਂ ਆਸ ਪ੍ਰਗਟਾਈ ਕਿ ਜੇਕਰ ਸਰਕਾਰ ਵੱਲੋਂ ਜੀਬੀਪੀ ਗਰੁੱਪ ਦੀਆਂ ਬਾਕੀ ਪ੍ਰਾਪਰਟੀਆਂ ਵੀ ਆਪਣੇ ਕਬਜ਼ੇ ਵਿੱਚ ਲੈ ਲਈਆਂ ਜਾਂਦੀਆਂ ਹਨ ਤਾਂ ਜੀਬੀਪੀ ਗਰੁੱਪ ਵਿੱਚ ਪੈਸਾ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਦਾ ਪੈਸਾ ਵਾਪਸ ਆ ਸਕਦਾ ਹੈ। ਇਸ ਦੇ ਨਾਲ ਹੀ ਇਹ ਸਪਸ਼ਟ ਕਰਨਾ ਵੀ ਬਣਦਾ ਹੈ ਕਿ ਜ਼ੀਰਕਪੁਰ ਖੇਤਰ ਵਿੱਚ ਜੀਬੀਪੀ ਦੀਆਂ ਕੁਝ ਹੋਰ ਵੀ ਜਮੀਨਾਂ ਪਈਆਂ ਸਨ ਜਿੱਥੇ ਹੁਣ ਕੁਝ ਬਿਲਡਰਾ ਵੱਲੋਂ ਪ੍ਰੋਜੈਕਟਾਂ ਦੇ ਨਾਮ ਬਦਲ ਕੇ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ ਕੁਝ ਸਮੇਂ ਪਹਿਲਾਂ ਜਦੋਂ ਜੀ ਬੀ ਪੀ ਦੇ ਬਿਲਡਰ ਫਰਾਰ ਹੋਏ ਸਨ ਤਾਂ ਉਸ ਸਮੇਂ ਸ਼ਹਿਰ ਦੇ ਕੁਝ ਆਪਣੇ ਆਪ ਨੂੰ ਮੁਆਜਿਜ਼ ਅਖਵਾਉਣ ਵਾਲੇ ਲੋਕਾਂ ਵੱਲੋਂ ਜਾਂਦੇ ਚੋਰ ਦੀ ਲੰਗੋਟੀ ਵਾਂਗ ਬਿਲਡਰ ਦੇ ਦਫਤਰਾਂ ਵਿੱਚ ਲੱਗੇ ਏਅਰ ਕੰਡੀਸ਼ਨ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਸੀ। ਅੱਜ ਮੌਕੇ ਤੇ ਕਬਜ਼ਾ ਲੈਣ ਆਏ ਈਡੀ ਦੀ ਟੀਮ ਦੇ ਮੈਂਬਰਾਂ ਵੱਲੋਂ ਜਿਆਦਾ ਵਿਸਥਾਰਕ ਜਾਣਕਾਰੀ ਨਹੀਂ ਦਿੱਤੀ ਗਈ ਉਹਨਾਂ ਸਿਰਫ ਇਹ ਕਿਹਾ ਕਿ ਉਹਨਾਂ ਵੱਲੋਂ ਅੱਜ ਜੀਵੀਪੀ ਦੀ ਜਿਸ ਜਮੀਨ ਦਾ ਕਬਜ਼ਾ ਲਿਆ ਗਿਆ ਹੈ ਉਸ ਜਮੀਨ ਦੀ ਬਾਜ਼ਾਰੀ ਕੀਮਤ ਕਰੀਬ 300 ਕਰੋੜ ਰੁਪਏ ਤੋਂ ਵੀ ਵੱਧ ਹੈ।