ਐੱਸ ਏ ਐੱਸ ਨਗਰ : ਸੂਬੇ ਵਿਚ ਚਲ ਰਹੀ ਖੇਤੀਬਾੜੀ ਵਿਭਾਗ ਅਧੀਨ ਆਤਮਾ ਸਕੀਮ ਵਿਚ ਭਾਰਤੀ ਸਟਾਫ਼ (450 ਆਤਮਾ ਮੁਲਾਜਮ ) ਨੂੰ ਪਿਛਲੇ 4 ਮਹੀਨੇ ਤੋਂ ਤਨਖਾਹ ਨਹੀਂ ਮਿਲੀ ।ਉਸ ਸਬੰਧ ਵਿਚ ਆਤਮਾ ਸਟਾਫ਼ ਪੰਜਾਬ ਵਲੋ ਕੱਲ ਮਿਤੀ 18-11-2024 ਨੂੰ ਪੱਕੇ ਤੌਰ ਤੇ ਰੋਸ ਪ੍ਰਦਰਸ਼ਨ ਡਾਇਰੈਕਟਰ ਖੇਤੀਬਾੜੀ ਦਫ਼ਤਰ ਮੋਹਾਲੀ ਵਿਖੇ ਕੀਤਾ ਜਾ ਰਿਹਾ ਹੈ।ਆਤਮਾ ਸਟਾਫ਼ ਦੀਆਂ ਜਾਇਜ ਮੰਗਾਂ ਬਹੁਤ ਲੰਬੇ ਸਮੇਂ ਤੋਂ ਲਮਕਾਈਆਂ ਜਾ ਰਹੀਆਂ ਹਨ।ਸਟਾਫ਼ ਨੇ ਦੀਵਾਲੀ ਵੀ ਬਿਨਾਂ ਮਿਹਨਤਾਨੇ ਤੋਂ ਮਨਾਈ ਸੀ।ਜਦਕਿ ਸਾਰਾ ਸਟਾਫ਼ ਆਤਮਾ ਸਕੀਮ ਤੋਂ ਇਲਾਵਾ ਵਿਭਾਗ ਦੇ ਵੀ ਸਾਰੇ ਕੰਮ ਬੜੀ ਤਨਦੇਹੀ ਨਾਲ ਨਿਭਾ ਰਿਹਾ ਹੈ। ਸਟਾਫ ਦੇ ਨੁਮਾਇੰਦਿਆਂ ਵੱਲੋਂ ਇਹ ਵੀ ਦੱਸਿਆ ਗਿਆ ਹੈ ਇਹ ਧਰਨਾ ਪਹਿਲਾਂ ਵੀ ਮਿਤੀ 23-10-2024 ਨੂੰ ਡਾਇਰੈਕਟਰ ਦਫਤਰ ਲਗਾਇਆ ਗਿਆ ਸੀ । ਡਾਇਰੈਕਟਰ ਦਫਤਰ ਵੱਲੋਂ ਇਕ ਹਫਤੇ ਵਿਚ ਤਨਖਾਹਾ ਪਾਉਣ ਦਾ ਆਸਵਸਣ ਦੇ ਕੇ ਧਰਨਾ ਖ਼ਤਮ ਕੀਤਾ ਗਿਆ ਸੀ। ਪ੍ਰੰਤੂ ਵਿਭਾਗ ਵੱਲੋਂ ਇੱਕ ਮਹੀਨਾ ਬੀਤਨ ਤੇ ਵੀ ਕੰਨ ਤੇ ਜੂੰ ਨਹੀਂ ਸਰਕੀ। ਆਤਮਾ ਸਟਾਫ਼ ਅਜੇ ਵੀ ਤਨਖਾਹਾਂ ਤੋਂ ਵੰਚਿਤ ਹੈ।