Friday, November 22, 2024

Chandigarh

ਪੰਜਾਬ ਪੁਲਿਸ ਦੇ ਦੋ ASI ਦੇ ਕਤਲ ਮਾਮਲੇ ਵਿਚ ਹੋਇਆ ਨਵਾਂ ਖੁਲਾਸਾ, ਪੜ੍ਹੋ

May 18, 2021 11:28 AM
SehajTimes

ਚੰਡੀਗੜ੍ਹ: ਪਿਛਲੇ ਦਿਨੀ ਪੰਜਾਬ ਪੁਲਿਸ ਦੇ ਦੋ ਏਐਸਆਈ ਦਾ ਬਦਮਾਸ਼ਾਂ ਵਲੋਂ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ ਸੀ। ਇਸੇ ਮਾਮਲੇ ਵਿਚ ਹੁਣ ਪੰਜਾਬ ਪੁਲਿਸ ਨੇ ਚੰਡੀਗੜ੍ਹ ਵਿੱਚ ਦਸਤਕ ਦਿਤੀ ਹੈ। ਜਾਣਕਾਰੀ ਮੁਤਾਬਕ ਜਗਰਾਉਂ ਦੀ ਨਵੀਂ ਦਾਣਾ ਮੰਡੀ ਵਿਖੇ ਸੀਆਈਏ ਸਟਾਫ਼ ਦੇ ਦੋ ਏਐਸਆਈ ਭਗਵਾਨ ਸਿੰਘ ਤੇ ਦਲਵਿੰਦਰ ਸਿੰਘ ਨੂੰ ਗੋਲੀ ਮਾਰ ਕੇ ਕਤਲ ਕਰਨ ਵਾਲੇ ਦੋਸ਼ੀ ਜੈਪਾਲ ਤੇ ਉਸ ਦੇ ਸਾਥੀਆਂ ਦੀ ਭਾਲ ਲਈ ਲੁਧਿਆਣਾ ਤੇ ਜਗਰਾਉਂ ਪੁਲਿਸ ਨੇ ਚੰਡੀਗੜ੍ਹ ਵਿਖੇ ਛਾਪਾ ਮਾਰੇ। ਪੁਲਿਸ ਨੇ ਇੱਥੋਂ ਦੇ ਦੋ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਇਸ ਦੇ ਨਾਲ ਹੀ ਇਸ ਮਾਮਲੇ 'ਚ ਇਹ ਖੁਲਾਸਾ ਹੋਇਆ ਹੈ ਕਿ ਜੈਪਾਲ ਪਿਛਲੇ 6 ਮਹੀਨਿਆਂ ਤੋਂ ਨਕਲੀ ਡਰਾਈਵਿੰਗ ਲਾਇਸੈਂਸ ਵਿਖਾ ਕੇ ਐਨਆਰਆਈ ਦੇ ਘਰ ਕਿਰਾਏ 'ਤੇ ਰਹਿ ਰਿਹਾ ਸੀ।
ਇੱਥੇ ਇਹ ਵੀ ਦਸ ਦਈਏ ਕਿ ਡੀਜੀਪੀ ਦਿਨਕਰ ਗੁਪਤਾ ਨੇ ਜੈਪਾਲ ਭੁੱਲਰ ਵਿਰੁੱਧ 10 ਲੱਖ, ਬਲਜਿੰਦਰ ਸਿੰਘ ਉਰਫ਼ ਬੱਬੀ, ਜਸਪ੍ਰੀਤ ਸਿੰਘ ਉਰਫ ਜੱਸੀ ਤੇ ਦਰਸ਼ਨ ਸਿੰਘ ਨੂੰ 5 ਲੱਖ ਦੇ ਇਨਾਮ ਦਾ ਐਲਾਨ ਕੀਤਾ ਹੈ। ਜਾਂਚ 'ਚ ਪਤਾ ਲੱਗਿਆ ਕਿ ਜੈਪਾਲ ਨੇ ਦਰਸ਼ਨ ਦੇ ਪਿੰਡ ਸਹੋਲੀ ਦੇ ਖੇਤਾਂ 'ਚ ਬਣੇ ਇੱਕ ਮੋਟਰ 'ਚ ਡੇਢ ਮਹੀਨੇ ਰਹਿਣ ਤੋਂ ਬਾਅਦ ਆਪਣੀ ਰਿਹਾਇਸ਼ ਬਦਲ ਦਿੱਤੀ ਸੀ, ਕਿਉਂਕਿ ਉੱਥੇ ਵੱਧ ਲੋਕ ਆਉਂਦੇ-ਜਾਂਦੇ ਸਨ। ਦਰਸ਼ਨ ਨੇ ਜੈਪਾਲ ਦੀ ਇੱਕ ਪ੍ਰਾਪਰਟੀ ਡੀਲਰ ਨਾਲ ਜਾਣ-ਪਛਾਣ ਕਰਵਾਈ ਸੀ ਤੇ ਉਸ ਨੂੰ ਇੱਕ ਮਕਾਨ ਦਿਵਾਇਆ ਸੀ। ਡੀਜੀਪੀ ਨੇ ਸੋਸ਼ਲ ਮੀਡੀਆ 'ਤੇ ਦੋਸ਼ੀਆਂ ਨੂੰ ਜਾਣਕਾਰੀ ਦੇਣ ਵਾਲੇ ਨੂੰ ਇਨਾਮ ਦਾ ਐਲਾਨ ਕੀਤਾ ਹੈ।
ਜੈਪਾਲ ਭੁੱਲਰ ਦਾ ਪਿਤਾ ਭੁਪਿੰਦਰ ਸਿੰਘ ਪੰਜਾਬ ਪੁਲਿਸ 'ਚ ਏਐਸਆਈ ਸੀ। ਇਹ ਕਿਹਾ ਜਾਂਦਾ ਹੈ ਕਿ ਉਸ ਦੇ ਕੋਲ ਪੁਲਿਸ 'ਚ ਵੀ ਬਹੁਤ ਸਾਰੇ ਸ੍ਰੋਤ ਹਨ, ਜਿਸ ਕਾਰਨ ਉਸ ਨੂੰ ਪੁਲਿਸ ਦੀ ਗਤੀਵਿਧੀ ਦਾ ਪਤਾ ਲੱਗ ਜਾਂਦਾ ਹੈ। ਜਦਕਿ ਦਰਸ਼ਨ ਦਾ ਨਜ਼ਦੀਕੀ ਰਿਸ਼ਤੇਦਾਰ ਪੰਜਾਬ ਪੁਲਿਸ 'ਚ ਐਸਪੀ ਦੇ ਅਹੁਦੇ 'ਤੇ ਹੈ। ਜੈਪਾਲ ਖਿਲਾਫ਼ ਪੁਲਿਸ ਰਿਕਾਰਡ 'ਚ ਤਕਰੀਬਨ 45 ਪਰਚੇ ਦਰਜ ਹਨ।
11 ਮਈ ਨੂੰ ਦੋਰਾਹਾ ਜੀਟੀ ਰੋਡ 'ਤੇ ਪੁਲਿਸ ਨਾਕੇ 'ਤੇ ਰੋਕੇ ਜਾਣ 'ਤੇ ਜੈਪਾਲ ਤੇ ਉਸ ਦੇ ਸਾਥੀ ਨੇ ਦੋ ਮੁਲਾਜ਼ਮਾਂ 'ਤੇ ਹਮਲਾ ਕੀਤਾ ਸੀ ਤੇ ਉੱਥੋਂ ਫਰਾਰ ਹੋ ਗਏ ਸਨ। ਇਸ ਬਾਰੇ ਓਕੂ ਨੇ ਜੈਪਾਲ ਦੀ ਲੋਕੇਸ਼ਨ ਦਾ ਪਤਾ ਕਰਨ ਲਈ ਬਠਿੰਡਾ ਜੇਲ੍ਹ ਤੋਂ ਉਸ ਦੇ ਭਰਾ ਅੰਮ੍ਰਿਤਪਾਲ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਲਿਆ ਪਰ ਉਸ ਤੋਂ ਕੋਈ ਲੀਡ ਨਹੀਂ ਮਿਲ ਸਕੀ ਜਿਸ ਦਿਨ ਉਸ ਨੂੰ ਜੇਲ ਭੇਜਿਆ, ਉਸ ਦੇ ਅਗਲੇ ਹੀ ਦਿਨ ਜੈਪਾਲ ਨੇ ਕਾਂਡ ਕਰ ਦਿੱਤਾ।
ਪੁਲਿਸ ਕੋਲ ਜੈਪਾਲ ਨਾਲ ਸਬੰਧਤ ਜੋ ਵੀ ਦਸਤਾਵੇਜ਼ ਆਏ ਹਨ, ਉਹ ਸਾਰੇ ਝੂਠੇ ਹਨ। ਦੋਰਾਹਾ ਨਾਕੇ 'ਤੇ ਡਿੱਗੇ ਜੈਪਾਲ ਦੇ ਬੈਗ 'ਚੋਂ ਜਿਹੜਾ ਲਾਇਸੈਂਸ ਮਿਲਿਆ, ਉਸ 'ਤੇ ਉਸ ਦੀ ਪੱਗ ਤੇ ਕੇਸ ਵਾਲੀ ਫੋਟੋ ਹੈ ਅਤੇ ਉਸ 'ਤੇ ਨਾਮ ਗੁਰਪ੍ਰੀਤ ਸਿੰਘ ਲਿਖਿਆ ਹੈ। ਜਦਕਿ ਜਿਸ ਆਧਾਰ ਕਾਰਡ ਨੂੰ ਉਸ ਨੇ ਆਪਣੇ ਪ੍ਰਾਪਰਟੀ ਡੀਲਰ ਨੂੰ ਵਿਖਾਇਆ ਸੀ, ਉਸ 'ਤੇ ਵੀ ਪੱਗ ਵਾਲੀ ਫ਼ੋਟੋ ਸੀ, ਪਰ ਇਸ ਉੱਤੇ ਬਲਜਿੰਦਰ ਸਿੰਘ ਨਾਮ ਲਿਖਿਆ ਹੋਇਆ ਸੀ।

Have something to say? Post your comment

 

More in Chandigarh

ਪੰਜਾਬੀਓ ਚੋਣਾਂ ਦੀ ਫਿਰ ਕਰ ਲਓ ਤਿਆਰੀ ! 

ਮੁੰਡੀਆਂ ਤੇ ਸੌਂਦ ਵੱਲੋਂ ਨਿਵੇਸ਼ਕਾਂ ਲਈ ਸੁਖਾਵਾਂ ਤੇ ਸਾਜਗਾਰ ਮਾਹੌਲ ਬਣਾਉਣ ਦੇ ਨਿਰਦੇਸ਼

ਡਾ. ਰਵਜੋਤ ਸਿੰਘ ਨੇ ਸਫਾਈ ਸੇਵਕਾਂ ਅਤੇ ਸੀਵਰਮੈਨ ਯੂਨੀਅਨ ਨਾਲ ਕੀਤੀ ਮੀਟਿੰਗ

ਖਣਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਨਾਜਾਇਜ਼ ਮਾਈਨਿੰਗ ’ਤੇ ਕੱਸਿਆ ਸ਼ਿਕੰਜਾ

ਮਹਿਲਾ ਕਮਿਸ਼ਨ ਵੱਲੋਂ ਘਰੇਲੂ ਹਿੰਸਾ ਅਤੇ ਸਰੀਰਕ ਸ਼ੋਸ਼ਣ ਰੋਕੂ ਐਕਟ 2013 ਬਾਰੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਡਾ. ਬਲਜੀਤ ਕੌਰ ਨੂੰ ਬਾਲ ਵਿਆਹ ਦੀ ਸੂਚਨਾ ਮਿਲਦੇ ਹੀ ਹੋਈ ਤੁਰੰਤ ਕਾਰਵਾਈ, ਅਧਿਕਾਰੀਆਂ ਨੇ ਮੌਕੇ ਤੇ ਜਾ ਕੇ ਬਾਲ ਵਿਆਹ ਰੁਕਵਾਇਆ

ਮੁੱਖ ਮੰਤਰੀ ਵੱਲੋਂ ਸੂਬੇ ਦੇ ਵਿਕਾਸ ਅਤੇ ਕਲਿਆਣਕਾਰੀ ਕਾਰਜਾਂ ਲਈ ਮਹਾਨ ਗੁਰੂਆਂ, ਸੰਤਾਂ-ਮਹਾਂਪੁਰਸ਼ਾਂ ਪੀਰਾਂ-ਪੈਗੰਬਰਾਂ ਅਤੇ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਸੱਦਾ

ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ 63 ਫ਼ੀਸਦੀ ਵੋਟਿੰਗ : ਸਿਬਿਨ ਸੀ

ਪੂੰਜੀ ਵਿਸਥਾਰ ਅਤੇ ਸਹਿਕਾਰਤਾ ਲਹਿਰ ਦੀ ਮਜ਼ਬੂਤੀ ਲਈ ਸਹਿਕਾਰਤਾ ਵਿਭਾਗ ਨੂੰ ਪੰਜਾਬ ਸਰਕਾਰ ਵੱਲੋਂ ਪੂਰਨ ਸਹਿਯੋਗ- ਹਰਪਾਲ ਸਿੰਘ ਚੀਮਾ

ਪੀ.ਐਸ.ਡੀ.ਐਮ. ਵੱਲੋਂ ਸਿਹਤ ਸੰਭਾਲ ਖੇਤਰ ਦੀ ਮੰਗ ਨੂੰ ਪੂਰਾ ਕਰਨ ਲਈ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨਾਲ ਸਮਝੌਤਾ ਸਹੀਬੱਧ