ਅੱਜ 19ਵੇ ਜੱਸਾ ਯਾਦਗਾਰੀ ਕਬੱਡੀ ਕੱਪ ਦਾ ਅਗਾਜ਼ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਕੇ ਕੀਤਾ ਗਿਆ। ਇਸ ਤੋਂ ਉਪਰੰਤ ਝੰਡਾ ਚੜਾਉਣ ਦੀ ਰਸਮ ਜਸਵੀਰ ਸਿੰਘ ਦਿਓਲ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸੰਗਰੂਰ ਦੁਆਰਾ ਕੀਤੀ ਗਈ। ਝੰਡੇ ਦੀ ਰਸਮ ਤੋਂ ਬਾਅਦ ਮੁੱਖ ਮਹਿਮਾਨ ਜੀ ਵੱਲੋਂ ਪਹਿਲੇ ਮੈਚ ਦੀਆਂ ਟੀਮਾਂ ਦੇ ਖਿਡਾਰੀਆਂ ਨਾਲ ਗਰਾਉਂਡ ਵਿੱਚ ਜਾ ਕੇ ਜਾਣ ਪਹਿਚਾਣ ਕਰਕੇ ਉਹਨਾਂ ਨੂੰ ਆਪਣਾ ਆਸ਼ੀਰਵਾਦ ਦਿੱਤਾ ਗਿਆ ਇਸ ਮੌਕੇ ਕਲੱਬ ਦੇ ਪ੍ਰਧਾਨ ਦੀਦਾਰ ਸਿੰਘ ਛੋਕਰ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਕਾਕਾ ਨਾਰੀਕੇ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਮੰਡੀਆਂ, ਮੀਤ ਪ੍ਰਧਾਨ ਜਸਵੀਰ ਸਿੰਘ ਬਾਜਵਾ, ਜਨਰਲ ਸਕੱਤਰ ਹਰਦੀਪ ਸਿੰਘ ਮੰਡੇਰ, ਖਜਾਨਚੀ ਤੇਜ ਪ੍ਰਤਾਪ ਮੰਡੀਆਂ, ਖਜਾਨਚੀ ਪਰਮਿੰਦਰ ਸਿੰਘ ਮਾਨ, ਪ੍ਰੈਸ ਸਕੱਤਰ ਪਰਮਿੰਦਰ ਸਿੰਘ ਬਾਜਵਾ, ਮੀਤ ਪ੍ਰਧਾਨ ਗੁਰਮੀਤ ਸਿੰਘ ਨਾਰੀਕੇ, ਸਹਾਇਕ ਜਨਰਲ ਸਕੱਤਰ ਬਿੱਕਰ ਸਿੰਘ ਖਾਨਪੁਰ, ਕਪੂਰ ਸਿੰਘ ਸਰਪ੍ਰਸਤ, ਰਛਪਾਲ ਸਿੰਘ, ਕਲੱਬ ਮੈਂਬਰ ਪਰਮ ਮੰਡੀਆਂ, ਕਰਿਸਨ ਬੰਦੇਸਾ, ਪਵਿੱਤਰ ਢੰਡੇ, ਕੁਲਵਿੰਦਰ ਗੋਲੂ, ਅਮਰਜੀਤ ਸਿੰਘ ਪੰਧੇਰ, ਅੰਮ੍ਰਿਤਪਾਲ ਸਿੰਘ, ਸਤਿੰਦਰ ਪਾਲ ਸਿੰਘ, ਤੇਜਪਾਲ ਮੰਡੀਆਂ, ਜੱਜ ਮੰਡੀਆਂ, ਬਿੰਦੀ ਮੰਡੀਆਂ, ਲੱਭੁ ਮੰਡੀਆਂ, ਬਿੱਲੂ ਮੰਡੀਆਂ, ਸੱਬੀ ਮੰਡੀਆਂ ਹਾਜ਼ਿਰ ਸਨ।