Wednesday, December 04, 2024
BREAKING NEWS
ਸੁਖਬੀਰ ਸਿੰਘ ਬਾਦਲ ’ਤੇ ਹਮਲਾ ਸੂਬਾ ਸਰਕਾਰ ਦੀ 100 ਫ਼ੀ ਸਦੀ ਲਾਪ੍ਰਵਾਹੀ : ਰਾਜਾ ਵੜਿੰਗਸੁਖਬੀਰ ਸਿੰਘ ਬਾਦਲ ’ਤੇ ਜਾਨ ਲੇਵਾ ਹਮਲਾਕੁੰਭੜਾ ਵਿਚ ਕਤਲ ਹੋਏ ਬੱਚਿਆਂ ਦੇ ਹੱਕ ਵਿਚ ਧਰਨਾ ਮਾਰਨ ਖਿਲਾਫ ਹੋਈ ਕਾਰਵਾਈਕੁੰਭੜਾ ਕਤਲ ਮਾਮਲੇ ਵਿੱਚ ਦੂਜੇ ਨੌਜਵਾਨ ਦਿਲਪ੍ਰੀਤ ਸਿੰਘ ਦਾ ਹੋਇਆ ਅੰਤਿਮ ਸੰਸਕਾਰਸ਼ਹੀਦੀ ਸਭਾ ਤੋਂ ਪਹਿਲਾਂ ਮੁੱਖ ਮੰਤਰੀ ਵੱਲੋਂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਨੂੰ ਜਾਣ ਵਾਲੀਆਂ ਸੜਕਾਂ ਨੂੰ ‘ਪੈਚ ਮੁਕਤ’ ਬਣਾਉਣ ਲਈ 95.54 ਲੱਖ ਰੁਪਏ ਜਾਰੀ ਅਮਨ ਅਰੋੜਾ ਬਣੇ AAP ਪੰਜਾਬ ਦੇ ਨਵੇਂ ਪ੍ਰਧਾਨਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀਆਂ ਜ਼ਿਮਨੀ ਚੋਣਾਂ ਦੀ ਗਿਣਤੀ 23 ਨਵੰਬਰ ਨੂੰ, ਤਿਆਰੀਆਂ ਮੁਕੰਮਲ: ਮੁੱਖ ਚੋਣ ਅਧਿਕਾਰੀ ਸਿਬਿਨ ਸੀਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀਆਂ ਜ਼ਿਮਨੀ ਚੋਣਾਂ ਦੀ ਗਿਣਤੀ 23 ਨਵੰਬਰ ਨੂੰ, ਤਿਆਰੀਆਂ ਮੁਕੰਮਲ: ਮੁੱਖ ਚੋਣ ਅਧਿਕਾਰੀ ਸਿਬਿਨ ਸੀਪੰਜਾਬੀਓ ਚੋਣਾਂ ਦੀ ਫਿਰ ਕਰ ਲਓ ਤਿਆਰੀ ! ਅਕਾਲੀ ਦਲ ਨੂੰ ਝਟਕਾ, ਅਨਿਲ ਜੋਸ਼ੀ ਨੇ ਦਿੱਤਾ ਅਸਤੀਫ਼ਾ

Sports

ਸਰਦਾਰ ਜਸਵੰਤ ਸਿੰਘ ਜੱਸਾ ਮੈਮੋਰੀਅਲ ਐਂਡ ਵੈਲਫੇਅਰ ਕਲੱਬ ਮੰਡੀਆਂ ਵੱਲੋਂ 19ਵੇਂ ਖੇਡ ਮੇਲੇ ਦੇ ਪਹਿਲੇ ਦਿਨ

December 01, 2024 02:04 PM
SehajTimes

ਸਰਦਾਰ ਜਸਵੰਤ ਸਿੰਘ ਜੱਸਾ ਮੈਮੋਰੀਅਲ ਐਂਡ ਵੈਲਫੇਅਰ ਕਲੱਬ ਮੰਡੀਆਂ ਵੱਲੋਂ ਸਮੁੱਚੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮਿਤੀ 29 ਅਤੇ 30 ਨਵੰਬਰ ਨੂੰ ਕਰਵਾਏ ਗਏ ਮਾਲਵੇ ਦੇ ਸਭ ਤੋਂ ਵੱਡੇ 19ਵੇਂ ਖੇਡ ਮੇਲੇ ਦੇ ਪਹਿਲੇ ਦਿਨ 32 ਕਿਲੋ ਅਤੇ 70 ਕਿਲੋ ਵਜਨੀ ਕਬੱਡੀ ਦੇ ਮੈਚ ਕਰਵਾਏ ਗਏ, 32 ਕਿਲੋ ਭਾਰ ਵਰਗ ਦੇ ਮੁਕਾਬਲਿਆਂ ਵਿੱਚੋਂ ਪਹਿਲੇ ਸਥਾਨ ਤੇ ਪਿੰਡ ਮੰਡੀਆਂ ਦੀ ਟੀਮ ਦੂਸਰੇ ਸਥਾਨ ਤੇ ਪਿੰਡ ਸਮਾਧ ਭਾਈ ਦੀ ਟੀਮ ਅਤੇ 70 ਕਿਲੋ ਭਾਰ ਵਰਗ ਦੇ ਮੁਕਾਬਲਿਆਂ ਵਿੱਚ ਪਿੰਡ ਧਮਤਾਨ ਸਾਹਿਬ ਦੀ ਟੀਮ ਪਹਿਲੇ ਸਥਾਨ ਤੇ ਅਤੇ ਦੂਸਰੇ ਸਥਾਨ ਤੇ ਪਿੰਡ ਹਸਨਪੁਰ ਦੀ ਟੀਮ ਆਈ। 70 ਕਿਲੋ ਭਾਰ ਵਰਗ ਵਿੱਚੋਂ ਬੇਸਟ ਰੇਡਰ ਸੁਨੀਲ ਧਮਤਾਨ ਸਾਹਿਬ ਅਤੇ ਬੈਸਟ ਜਾਫੀ ਜੋਤੀ ਪਹਾੜਪੁਰ ਕੱਢਿਆ ਗਿਆ। ਦੂਸਰੇ ਅਤੇ ਆਖਰੀ ਦਿਨ 52 ਕਿਲੋ ਭਾਰ ਵਰਗ ਅਤੇ ਇਕ ਪਿੰਡ ਓਪਨ ਦੇ ਗਹਿ ਗੱਡਮੇ ਮੁਕਾਬਲੇ ਕਰਵਾਏ ਗਏ, 52 ਕਿਲੋ ਭਾਰ ਵਰਗ ਵਿੱਚ ਕੁੱਲ 12 ਟੀਮਾਂ ਨੇ ਹਿੱਸਾ ਲਿਆ ਜਿਸ ਵਿੱਚੋਂ ਪਹਿਲੇ ਸਥਾਨ ਤੇ ਪਿੰਡ ਦੌਦੜਾਂ ਦੀ ਟੀਮ ਅਤੇ ਦੂਸਰੇ ਸਥਾਨ ਤੇ ਪਿੰਡ ਮੰਡੀਆਂ ਦੀ ਟੀਮ ਆਈ ਅਤੇ ਇੱਕ ਪਿੰਡ ਓਪਨ ਦੇ ਮੁਕਾਬਲਿਆਂ ਵਿੱਚ ਕੁੱਲ 24 ਟੀਮਾਂ ਨੇ ਹਿੱਸਾ ਲਿਆ ਸਾਰੀਆਂ ਹੀ ਟੀਮਾਂ ਇੱਕ ਦੂਜੇ ਨਾਲੋਂ ਧਾਕੜ ਸਾਬਿਤ ਹੋਇਆ, ਜਿਸ ਵਿੱਚੋਂ ਪਹਿਲੇ ਸਥਾਨ ਤੇ ਪਿੰਡ ਖੰਡੂਰ ਦੀ ਟੀਮ ਵਾ ਦੂਸਰੇ ਸਥਾਨ ਤੇ ਪਿੰਡ ਕਡਿਆਣਾ ਦੀ ਟੀਮ ਆਈ ਦੋਵੇਂ ਟੀਮਾਂ ਵਿੱਚ ਫਾਈਨਲ ਦਾ ਬਹੁਤ ਹੀ ਰੋਮਾਂਚਿਕ ਅਤੇ ਫਸਵਾਂ ਮੁਕਾਬਲਾ ਹੋਇਆ ਜਿਸ ਵਿੱਚੋਂ ਬੈਸਟ ਰੇਡਰ ਰਵੀ ਟੋਸੇ ਵਾ ਕਾਲਾ ਧੀਰੋ ਮਾਜਰਾ ਅਤੇ ਬੈਸਟ ਸਟੋਪਰ ਸ਼ਿੰਦਾ ਖੰਡੂਰ ਵਾ ਮਨਦੀਪ ਬੈਂਸਾਂ ਨੂੰ ਕੱਢਿਆ ਗਿਆ, ਪਹਿਲਾ ਇਨਾਮ ਇਕ ਲੱਖ ਰੁਪਏ ਸਰਦਾਰ ਅਮਰਿੰਦਰ ਸਿੰਘ ਮੰਡੀਆਂ ਵੱਲੋਂ ਦਿੱਤਾ ਗਿਆ, ਇਸ ਮੌਕੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਪਿੰਕਾ ਜਰਗ, ਸੁਖਵਿੰਦਰ ਸਿੰਘ ਸੁੱਖੀ ਸਾਬਕਾ ਜਨਰਲ ਸਕੱਤਰ ਪਟਵਾਰ ਯੂਨੀਅਨ ਪੰਜਾਬ, ਪ੍ਰਸਿੱਧ ਕਬੱਡੀ ਖਿਡਾਰੀ ਬੀਰੀ ਢੈਪਈ ਅਤੇ ਜਸਕੀਰਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪੂਰੇ ਦਿਨ ਦੇ ਠਾਠਾ ਮਾਰਦੇ ਇਕੱਠ ਨੇ ਇਹ ਸਾਬਿਤ ਕਰ ਦਿੱਤਾ ਕਿ ਵਾਕਿਆ ਹੀ ਇਹ ਟੂਰਨਾਮੈਂਟ ਮਾਲਵੇ ਦਾ ਸਭ ਤੋਂ ਇੱਕ ਨੰਬਰ ਦਾ ਪ੍ਰਸਿੱਧ ਟੂਰਨਾਮੈਂਟ ਹੈ। ਇਸ ਮੌਕੇ ਕਲੱਬ ਦੇ ਪ੍ਰਧਾਨ ਸਰਦਾਰ ਦੀਦਾਰ ਸਿੰਘ ਛੋਕਰ ਜੀ ਵੱਲੋਂ ਸਮੂਹ ਦਰਸ਼ਕਾਂ, ਖਿਡਾਰੀਆਂ, ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਵਾਲੇ ਸਮੂਹ ਕਲੱਬ ਦੇ ਮੈਂਬਰ ਸਾਹਿਬਾਨ ਅਤੇ ਇਲਾਕੇ ਦੇ ਸਾਰੇ ਹੀ ਸਹਿਯੋਗੀ, ਐਨਆਰਆਈ ਭਰਾ ਅਤੇ ਪੱਤਰਕਾਰ ਭਾਈਚਾਰਾ, ਸਭਨਾਂ ਦਾ ਹੀ ਧੰਨਵਾਦ ਕੀਤਾ ਗਿਆ ਜਿਨਾਂ ਦੀ ਬਦੌਲਤ ਇਹ 19ਵਾਂ ਕਬੱਡੀ ਕੱਪ ਆਪਣੀਆਂ ਅਮਿਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ, ਇਸ ਖੇਡ ਮੇਲੇ ਵਿੱਚ ਕੈਬਿਨਟ ਮੰਤਰੀ ਸਰਦਾਰ ਤਰੁਣਪ੍ਰੀਤ ਸਿੰਘ ਸੌਦ, ਸ੍ਰੀ ਫਤਿਹਗੜ੍ਹ ਸਾਹਿਬ ਦੇ ਐਮ ਪੀ ਡਾ। ਅਮਰ ਸਿੰਘ, ਅਮਰਗੜ੍ਹ ਤੋਂ ਐਮ ਐਲ ਏ ਸ. ਜਸਵੰਤ ਸਿੰਘ ਗੱਜਣਮਾਜਰਾ, ਅਕਾਲੀ ਦਲ ਦੇ ਜਿਲ੍ਹਾ ਇੰਚਾਰਜ ਮੈਡਮ ਜਾਹਿਦਾ ਸੁਲੇਮਾਨ, ਸਾਬਕਾ ਐਮ ਐਲ ਏ ਧੂਰੀ ਦਲਵੀਰ ਸਿੰਘ ਗੋਲਡੀ ਖੰਗੂੜਾ, ਯੂਥ ਆਗੂ ਜਸਬੀਰ ਸਿੰਘ ਜੱਸੀ ਮੰਨਵੀ, ਕਮਲ ਬੋਪਾਰਾਏ, ਰੂਬਲ ਨਾਰੀਕੇ, ਕਾਨੂੰਗੋ ਐਸੋਸੀਏਸਨ ਪੰਜਾਬ ਦੇ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਡਸਾ, ਕਾਨੂੰਗੋ ਵਿਜੈਪਾਲ ਸਿੰਘ, ਕਾਨੂੰਗੋ ਕਰਮਜੀਤ ਸਿੰਘ, ਕਾਨੂੰਗੋ ਬਲਜੀਤ ਸਿੰਘ, ਪਟਵਾਰੀ ਦੁਸਯੰਤ ਸਿੰਘ ਰਾਕਾ, ਸਾਬਕਾ ਚੇਅਰਮੈਨ ਜਸਵੀਰ ਸਿੰਘ ਦਿਓਲ, ਜਸਬੀਰ ਸਿੰਘ ਜੱਸੀ ਖੰਗੂੜਾ, ਗੁਰਦੀਪ ਸਿੰਘ ਧੀਮਾਨ ਐਮਡੀ ਕੇਐਸ ਕੰਬਾਈਨ, ਗਿਆਨੀ ਅਮਰ ਸਿੰਘ ਐਮਡੀ ਦਸ਼ਮੇਸ਼ ਕੰਬਾਈਨ, ਹਰਜਿੰਦਰ ਸਿੰਘ ਕਾਕਾ ਨੱਥੂਮਾਜਰਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਸਰਬਜੀਤ ਸਿੰਘ ਗੋਗੀ ਪ੍ਰਧਾਨ, ਭੁਪਿੰਦਰ ਸਿੰਘ ਨੰਬਰਦਾਰ ਲਾਂਗੜੀਆ, ਜੈਪਾਲ ਸਿੰਘ ਸਰਪੰਚ ਨੱਥੂਮਾਜਰਾ, ਜਸਪਾਲ ਚੀਮਾ ਸਰਪੰਚ, ਸਤਵਿੰਦਰ ਸਿੰਘ ਬਦੇਸਾ ਸਰਪੰਚ, ਹਰਦੀਪ ਸਿੰਘ ਮੰਡੀਆਂ ਸਰਪੰਚ, ਪਰਵਿੰਦਰ ਸਿੰਘ ਸਰਪੰਚ ਬੁਰਜ, ਇੰਦਰਜੀਤ ਸਿੰਘ ਸਰਪੰਚ ਸੀਹਾਂ ਦੌਦ, ਨਿੰਦਰ ਸੋਹੀ, ਗੁਰਪ੍ਰੀਤ ਸਿੰਘ ਸੋਹੀ ਪੰਚਾਇਤ ਅਫਸਰ, ਹਰਪ੍ਰੀਤ ਸਿੰਘ ਸੈਕਟਰੀ, ਚਮਕੌਰ ਸਿੰਘ ਸਰਪੰਚ, ਗੁਰਿੰਦਰ ਸਰਪੰਚ, ਕਿੰਦਾ ਨੰਬਰਦਾਰ, ਯੂਥ ਕਲੱਬ ਭੁਰਥਲਾ ਮੰਡੇਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ ਮੰਡੇਰ, ਹਰਸਿਮਰਨਜੀਤ ਸਿੰਘ ਸਿੱਮਾ ਮੰਡੇਰ, ਲਵੀ ਸੋਹਲ, ਕੁਲਵੰਤ ਸਿੰਘ ਮੰਡੇਰ, ਜਸਪ੍ਰੀਤ ਸਿੰਘ ਬਿੱਲਾ ਅਤੇ ਸਮੂਹ ਪੱਤਰਕਾਰ ਭਾਈਚਾਰੇ ਨੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢਕੇ ਟੂਰਨਾਮੈਂਟ ਵਿੱਚ ਹਿੱਸਾ ਲਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਦੀਦਾਰ ਸਿੰਘ ਛੋਕਰ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਕਾਕਾ ਨਾਰੀਕੇ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਮੰਡੀਆਂ, ਮੀਤ ਪ੍ਰਧਾਨ ਜਸਵੀਰ ਸਿੰਘ ਬਾਜਵਾ, ਜਨਰਲ ਸਕੱਤਰ ਹਰਦੀਪ ਸਿੰਘ ਮੰਡੇਰ, ਖਜਾਨਚੀ ਤੇਜ ਪ੍ਰਤਾਪ ਮੰਡੀਆਂ, ਖਜਾਨਚੀ ਪਰਮਿੰਦਰ ਸਿੰਘ ਮਾਨ, ਪ੍ਰੈਸ ਸਕੱਤਰ ਪਰਮਿੰਦਰ ਸਿੰਘ ਬਾਜਵਾ, ਮੀਤ ਪ੍ਰਧਾਨ ਗੁਰਮੀਤ ਸਿੰਘ ਨਾਰੀਕੇ, ਸਹਾਇਕ ਜਨਰਲ ਸਕੱਤਰ ਬਿੱਕਰ ਸਿੰਘ ਖਾਨਪੁਰ, ਕਪੂਰ ਸਿੰਘ ਸਰਪ੍ਰਸਤ, ਰਛਪਾਲ ਸਿੰਘ, ਕਲੱਬ ਮੈਂਬਰ ਪਰਮ ਮੰਡੀਆਂ, ਕ੍ਰਿਸ਼ਨ ਬੰਦੇਸਾ, ਪਵਿੱਤਰ ਢੰਡੇ, ਹਰਦੀਪ ਸਿੰਘ ਸੋਹੀ ਫੌਜੀ, ਕੁਲਵਿੰਦਰ ਗੋਲੂ, ਅਮਰਜੀਤ ਸਿੰਘ ਪੰਧੇਰ, ਸਤਿੰਦਰ ਪਾਲ ਸਿੰਘ, ਤੇਜਪਾਲ ਮੰਡੀਆਂ, ਜੱਜ ਮੰਡੀਆਂ, ਰਾਜਵੀਰ ਮੰਡੀਆਂ, ਮੁਖਤਿਆਰ ਸਿੰਘ ਮੰਡੀਆਂ, ਨਿਹਾਲ ਸਿੰਘ ਮੰਡੀਆਂ, ਅਤੀਕ ਭੁਟੋ, ਹਰਜੀਤ ਜੀਤੋ, ਲਾਡੀ, ਚੰਨੀ, ਬਿੰਦੀ, ਲੱਭੂ, ਬਿੱਲੂ, ਸੱਬੀ, ਕਰਨ, ਗਗਨ, ਅਤੇ ਮਨੀ ਮੰਡੀਆਂ ਨੇ ਇਸ ਖੇਡ ਮੇਲੇ ਨੂੰ ਨੇਪਰੇ ਚੜਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ।

Have something to say? Post your comment

 

More in Sports

ਡੀ.ਏ.ਵੀ ਸਕੂਲ, ਦਾ ਤਿੰਨ ਰੋਜ਼ਾ ਖੇਡ ਮੇਲਾ ਸ਼ਾਨੋ ਸ਼ੌਕਤ ਨਾਲ ਸੰਪੰਨ 

ਅੱਜ 19ਵੇ ਜੱਸਾ ਯਾਦਗਾਰੀ ਕਬੱਡੀ ਕੱਪ ਦਾ ਕੀਤਾ ਅਗਾਜ਼

ਤਿੰਨ ਗੋਲਡ ਮੈਡਲ ਜਿੱਤਣ ਵਾਲੀ ਮੁਸਕਾਨ ਦਾ ਮਲੋਟ ਪਹੁੰਚਣ ਤੇ ਭਰਵਾ ਸਵਾਗਤ

ਖੇਡਾਂ ਵਤਨ ਪੰਜਾਬ ਦੇ ਅੰਡਰ 21 ਰਾਜ ਪੱਧਰੀ ਮੁਕਾਬਲੇ ਵਿਚ ਹੈਰੀਟੇਜ ਦੇ ਵਿਦਿਆਰਥੀ ਨੇ ਜਿੱਤਿਆ ਕਾਂਸੀ ਦਾ ਤਮਗਾ

ਆਲ ਇੰਡੀਆ ਸਰਵਿਸਜ਼ ਟੂਰਨਾਮੈਂਟ ਲਈ ਪੰਜਾਬ ਦੀਆਂ ਫੁਟਬਾਲ ਤੇ ਲਾਅਨ ਟੈਨਿਸ ਟੀਮਾਂ ਦੇ ਟਰਾਇਲ 25 ਨਵੰਬਰ ਨੂੰ

ਅੱਜ ਜੱਸਾ ਯਾਦਗਾਰੀ ਕਬੱਡੀ ਕਲੱਬ ਮੰਡੀਆਂ ਦੀ ਮੀਟਿੰਗ ਪ੍ਰਧਾਨ ਦੀਦਾਰ ਸਿੰਘ ਛੋਕਰ ਦੀ ਪ੍ਰਧਾਨਗੀ ਹੇਠ ਕੀਤੀ ਗਈ,

ਪਟਿਆਲਾ ਵਿਖੇ ਦੂਸਰੀ ਕੁਰਸ਼ ਜ਼ਿਲ੍ਹਾ ਪੱਧਰੀ ਚੈਂਪੀਅਨਸ਼ਿਪ ਕਰਵਾਈ

ਪੰਜਾਬ ਵਿੱਚ ਫੁਟਬਾਲ ਦੇ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ

ਅਕੇਡੀਆ ਵਰਲਡ ਸਕੂਲ 'ਚ ਕਰਵਾਈ ਸਾਲਾਨਾ ਐਥਲੈਟਿਕ ਮੀਟ 

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਵਿਧਾਇਕ ਗੁਰਲਾਲ ਘਨੌਰ ਸਰਬ ਸੰਮਤੀ ਨਾਲ ਕਬੱਡੀ ਐਸੋਸੀਏਸ਼ਨ ਪੰਜਾਬ ਦੇ ਬਣੇ ਪ੍ਰਧਾਨ