ਰਾਮਪੁਰਾ ਫੂਲ : ਭਾਰਤੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ, ਰਾਮਪੁਰਾ ਫੂਲ ਦੇ ਵਿਦਿਆਰਥੀ ਚਿਰਾਯੂ ਕਾਂਸਲ ਪੁੱਤਰ ਸ਼੍ਰੀ ਭਾਰਤ ਭੂਸ਼ਣ ਨੇ 68ਵੀਆਂ ਰਾਜ ਪੱਧਰੀ ਖੇਡਾਂ ਵਿੱਚ -93 ਕਿਲੋ ਭਾਰ ਗੁੱਟ ਦੇ ਪਾਵਰ ਲਿਫਟਿੰਗ ਮੁਕਾਬਲਿਆਂ ਵਿੱਚ 410 ਕਿਲੋ ਭਾਰ ਚੁੱਕ ਕੇ ਰਾਜ ਪੱਧਰ ਤੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇੰਜ ਉਸਨੇ ਆਪਣੀ ਜਗ੍ਹਾ ਕੌਮੀ ਪੱਧਰ ਤੇ ਬਣਾ ਲਈ ਹੈ। ਉਸਦੇ ਇਸ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦੇ ਹੋਏ ਚਿਰਾਯੂ ਕਾਂਸਲ ਨੂੰ ਸਕੂਲ ਵਲੋਂ 31,000 ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਧਾਨ ਸ਼੍ਰੀ ਸ਼ਸ਼ੀ ਸਿੰਗਲਾ ਜੀ ਸ਼੍ਰੀ ਰਜਿੰਦਰ ਜਿੰਦਲ ਜੀ, ਰਾਕੇਸ਼ ਸਹਾਰਾ ਜੀ, ਨਰਿੰਦਰ ਬਾਂਸਲ ਜੀ, ਕੈਲਾਸ਼ ਕੌਸ਼ਿਕ ਜੀ ਅਤੇ ਪ੍ਰਿੰਸੀਪਲ ਸ਼੍ਰੀਮਤੀ ਉਪਮਾ ਸਿੰਗਲਾ ਜੀ ਵਲੋਂ ਵਿਦਿਆਰਥੀ ਅਤੇ ਉਸਦੇ ਮਾਪਿਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਸੁਨਹਿਰੇ ਭਵਿੱਖ ਲਈ ਕਾਮਨਾ ਕੀਤੀ।