ਖੇਡਾਂ 'ਚ ਪੰਜਾਬੀਆਂ ਦੀ ਹਮੇਸ਼ਾ ਰਹੀ ਚੜ੍ਹਤ : ਗੋਲਡੀ
ਸੁਨਾਮ : ਸਸਟੋਬਾਲ ਫੈਡਰੇਸ਼ਨ ਆਫ ਇੰਡੀਆ ਵੱਲੋਂ ਸੁਨਾਮ ਵਿਖੇ ਆਯੋਜਿਤ ਛੇਵੀਂ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਨੇ ਸੀਨੀਅਰ ਵਰਗ ਵਿੱਚ ਪਹਿਲੇ ਸਥਾਨ ਤੇ ਰਹਿਕੇ ਚੈਂਪੀਅਨਸ਼ਿਪ ਤੇ ਕਬਜ਼ਾ ਕੀਤਾ। ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ਼ ਕੈਂਪਸ ਵਿਖੇ ਕਰਵਾਏ ਮੁਕਾਬਲਿਆਂ ਮੌਕੇ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ ਅਤੇ ਗੁਲਜ਼ਾਰੀ ਮੂਣਕ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸੀਨੀਅਰ ਵਰਗ ਵਿੱਚ ਲੜਕਿਆਂ ਨੇ ਯੂ ਪੀ ਅਤੇ ਲੜਕੀਆਂ ਨੇ ਤੇਲੰਗਾਨਾ ਨੂੰ ਹਰਾਇਆ ਅਤੇ ਜੂਨੀਅਰ ਵਰਗ ਵਿੱਚ ਮੁੰਡੇ ਮੁੰਬਈ ਨੇ ਪੰਜਾਬ ਨੂੰ ਅਤੇ ਜੂਨੀਅਰ ਲੜਕੀਆਂ 'ਚ ਯੂ ਪੀ ਨੇ ਪੰਜਾਬ ਨੂੰ ਹਰਾਕੇ ਟਰਾਫੀਆਂ ਜਿਤੀਆਂ। ਇਸ ਮੌਕੇ ਬੋਲਦਿਆਂ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਖੇਡਾਂ ਮਨੁੱਖ ਦੇ ਜੀਵਨ ਦਾ ਅਹਿਮ ਹਿੱਸਾ ਹਨ। ਖੇਡਾਂ ਵਿੱਚ ਭਾਗ ਲੈਣ ਵਾਲਾ ਵਿਅਕਤੀ ਜਿਥੇ ਤੰਦਰੁਸਤ ਰਹਿੰਦਾ ਹੈ ਉਥੇ ਨਸ਼ਿਆਂ ਵਰਗੇ ਕੋੜ੍ਹ ਤੋਂ ਬਚਿਆ ਰਹਿੰਦਾ ਹੈ। ਖੇਡਾਂ ਨਾਲ ਵਿਅਕਤੀ ਦੇ ਜੀਵਨ ਵਿੱਚ ਅਨੁਸ਼ਾਸਨ ਆਉਂਦਾ ਹੈ ਜੋ ਕਿਸੇ ਵੀ ਵਿਅਕਤੀ ਦੀ ਜ਼ਿੰਦਗੀ ਵਿੱਚ ਹੋਣਾ ਚਾਹੀਦਾ ਹੈ।ਖਿਡਾਰੀਆਂ ਹਮੇਸ਼ਾ ਆਪਣੇ ਮਾਤਾ ਪਿਤਾ, ਸੂਬੇ ਅਤੇ ਦੇਸ਼ ਦਾ ਨਾਮ ਚਮਕਾਉਣ ਵਿਚ ਅਹਿਮ ਯੋਗਦਾਨ ਪਾਉਂਦੇ ਹਨ। ਉਨ੍ਹਾਂ ਜੇਤੂ ਟੀਮਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਖੇਡਾਂ ਵਿੱਚ ਪੰਜਾਬ ਦੀ ਹਮੇਸ਼ਾ ਚੜ੍ਹਤ ਰਹੀ ਹੈ। ਇਸ ਮੌਕੇ ਖੇਤੀ ਵਿਕਾਸ ਬੈਂਕ ਦੇ ਚੇਅਰਮੈਨ ਹਰਪਾਲ ਸਿੰਘ ਖਡਿਆਲ, ਹਰਵਿੰਦਰ ਸਿੰਘ ਪ੍ਰਧਾਨ, ਬਲਵਿੰਦਰ ਸਿੰਘ ਧਾਲੀਵਾਲ ਸਕੱਤਰ, ਗੁਰਿੰਦਰਜੀਤ ਸਿੰਘ ਕੁੱਕੂ ਗਰੇਵਾਲ, ਪ੍ਰੋਫੈਸਰ ਵਿਜੇ ਮੋਹਨ ਸਿੰਗਲਾ, ਬਲਜੀਤ ਸਿੰਘ, ਭੁਪਿੰਦਰ ਸਿੰਘ ਮੋਰਾਂਵਾਲੀ, ਜਸਪਾਲ ਸਿੰਘ ਪਾਲੀ, ਸ਼ਿੰਗਾਰਾ ਸਿੰਘ,ਰਣ ਸਿੰਘ, ਸੰਦੀਪ ਸਿੰਘ ਅਤੇ ਜਰਨੈਲ ਸਿੰਘ ਆਦਿ ਮੈਂਬਰ ਹਾਜ਼ਰ ਸਨ।