Wednesday, December 18, 2024
BREAKING NEWS
ਸੁਨਾਮ ਦੇ ਪਤੀ- ਪਤਨੀ ਜੋੜੇ ਦੀ ਜੌਰਜੀਆ ਵਿੱਚ ਮੌਤ ਫਰਜ਼ੀ ਮੰਗੇਤਰ ਬਣਾ ਕੇ ਕਰਵਾਈ ਕੋਰਟ ਮੈਰਿਜ, ਮਾਮਲਾ ਦਰਜ ਹੋਣ ਤੋਂ ਬਾਅਦ ਵੀ ਨਹੀਂ ਹੋਈ ਕੋਈ ਗ੍ਰਿਫਤਾਰੀਪੰਜਾਬ ਦੇ ਸਾਰੇ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨਸਿਲੰਡਰ ਬਲਾਸਟ ਤੋਂ ਬਾਅਦ ਘਰ ‘ਚ ਲੱਗੀ ਭਿਆਨਕ ਅੱਗUSA ਦਾ ਕੈਲੀਫੋਰਨੀਆ ਸ਼ਹਿਰ ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲ ਗਿਆਖੁਫ਼ੀਆ ਏਜੰਸੀਆਂ ਦੀ ਨਜ਼ਰ ਹੇਠ ਸੀ ਨਰਾਇਣ ਸਿੰਘ ਚੌੜਾਸੁਖਬੀਰ ਸਿੰਘ ਬਾਦਲ ’ਤੇ ਹਮਲਾ ਸੂਬਾ ਸਰਕਾਰ ਦੀ 100 ਫ਼ੀ ਸਦੀ ਲਾਪ੍ਰਵਾਹੀ : ਰਾਜਾ ਵੜਿੰਗਸੁਖਬੀਰ ਸਿੰਘ ਬਾਦਲ ’ਤੇ ਜਾਨ ਲੇਵਾ ਹਮਲਾਕੁੰਭੜਾ ਵਿਚ ਕਤਲ ਹੋਏ ਬੱਚਿਆਂ ਦੇ ਹੱਕ ਵਿਚ ਧਰਨਾ ਮਾਰਨ ਖਿਲਾਫ ਹੋਈ ਕਾਰਵਾਈਕੁੰਭੜਾ ਕਤਲ ਮਾਮਲੇ ਵਿੱਚ ਦੂਜੇ ਨੌਜਵਾਨ ਦਿਲਪ੍ਰੀਤ ਸਿੰਘ ਦਾ ਹੋਇਆ ਅੰਤਿਮ ਸੰਸਕਾਰ

Chandigarh

ਨਵਾਂਸ਼ਹਿਰ ਦੀ ਪੁਲਿਸ ਚੌਕੀ 'ਤੇ ਗ੍ਰੇਨੇਡ ਹਮਲੇ ਪਿੱਛੇ ਕੇ.ਜ਼ੈਡ.ਐਫ. ਦਾ ਹੱਥ; ਦੋ ਹਥਿਆਰਾਂ ਸਮੇਤ ਤਿੰਨ ਕਾਬੂ

December 14, 2024 05:28 PM
SehajTimes

ਵਿਦੇਸ਼ੀ ਹੈਂਡਲਰਾਂ ਵੱਲੋਂ ਚਲਾਇਆ ਜਾ ਰਿਹਾ ਸੀ ਇਹ ਅੱਤਵਾਦੀ ਮਾਡਿਊਲ ਅਤੇ ਪੁਲਿਸ ਅਦਾਰਿਆਂ ਅਤੇ ਘੱਟ ਗਿਣਤੀ ਆਗੂਆਂ ਨੂੰ ਨਿਸ਼ਾਨਾ ਬਣਾਉਣ ਦਾ ਕੰਮ ਸੌਂਪਿਆ ਗਿਆ ਸੀ: ਡੀਜੀਪੀ ਗੌਰਵ ਯਾਦਵ

ਜੀ.ਟੀ. ਰੋਡ ਜਲੰਧਰ ਸਥਿਤ ਡੈੱਡ ਲੈਟਰ ਬਾਕਸ ਤੋਂ ਹੈਂਡ ਗ੍ਰਨੇਡ ਕੀਤਾ ਸੀ ਪ੍ਰਾਪਤ, ਜਾਂਚ ਦੌਰਾਨ ਹੋਇਆ ਖੁਲਾਸਾ

ਇਸ ਅੱਤਵਾਦੀ ਮਾਡਿਊਲ ਦੇ ਹੋਰ ਮੈਂਬਰਾਂ ਨੂੰ ਫੜਨ ਲਈ ਜਾਂਚ ਜਾਰੀ: ਏਆਈਜੀ ਸੀਆਈ ਨਵਜੋਤ ਸਿੰਘ ਮਾਹਲ

ਚੰਡੀਗੜ੍ਹ : ਨਵਾਂਸ਼ਹਿਰ ਦੀ ਪੁਲਿਸ ਚੌਕੀ ਆਸਰੋਂ 'ਤੇ ਹੋਏ ਹੈਂਡ ਗ੍ਰਨੇਡ ਹਮਲੇ ਦੇ ਕੁਝ ਦਿਨ ਉਪਰੰਤ ਹੀ, ਕਾਊਂਟਰ ਇੰਟੈਲੀਜੈਂਸ (ਸੀਆਈ) ਜਲੰਧਰ ਨੇ ਐਸ.ਬੀ.ਐਸ.ਨਗਰ ਜ਼ਿਲ੍ਹਾ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਇਸ ਹੈਂਡ ਗ੍ਰਨੇਡ ਹਮਲੇ ਦੇ ਮਾਸਟਰਮਾਇੰਡ ਅੱਤਵਾਦੀ ਮਾਡਿਊਲ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜ਼ੈਡਐਫ) ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਇਸ ਮਾਮਲੇ ਨੂੰ ਸਫਲਤਾਪੂਰਵਕ ਸੁਲਝਾ ਲਿਆ ਹੈ। ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਫੜੇ ਗਏ ਵਿਅਕਤੀਆਂ ਦੀ ਪਛਾਣ ਯੁਗਪ੍ਰੀਤ ਸਿੰਘ ਉਰਫ਼ ਯੁਵੀ ਵਾਸੀ ਮੁਹੱਲਾ ਕਾਜ਼ੀਆਂ, ਜਸਕਰਨ ਸਿੰਘ ਉਰਫ਼ ਸ਼ਾਹ ਵਾਸੀ ਮੁਹੱਲਾ ਜਗੋਤੀਆਂ ਅਤੇ ਹਰਜੋਤ ਸਿੰਘ ਉਰਫ਼ ਜੋਤ ਵਾਸੀ ਦੁੱਗਲਾਂ ਮੁਹੱਲਾ, ਰਾਹੋਂ ਵਜੋਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ 'ਚੋਂ ਦੋ ਹਥਿਆਰ- ਇੱਕ ਦੇਸੀ ਪਿਸਤੌਲ ਅਤੇ ਇੱਕ ਰਿਵਾਲਵਰ- ਸਮੇਤ ਛੇ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਹ ਸਫ਼ਲਤਾ ਇਸ ਸਾਲ 2 ਦਸੰਬਰ ਨੂੰ ਕੁਝ ਵਿਅਕਤੀਆਂ ਵੱਲੋਂ ਥਾਣਾ ਕਾਠਗੜ੍ਹ ਦੀ ਪੁਲਿਸ ਚੌਕੀ ਆਸਰੋਂ ‘ਤੇ ਕੀਤੇ ਹੈਂਡ ਗ੍ਰੇਨੇਡ ਹਮਲੇ ਤੋਂ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ ਹਾਸਲ ਕੀਤੀ ਗਈ ਹੈ। ਇਸ ਸਬੰਧੀ ਐਫਆਈਆਰ ਨੰਬਰ 120 ਮਿਤੀ 2.12.2024 ਨੂੰ ਥਾਣਾ ਕਾਠਗੜ੍ਹ ਵਿਖੇ ਭਾਰਤੀ ਨਿਆ ਸੰਹਿਤਾ (ਬੀਐਨਐਸ) ਦੀ ਧਾਰਾ 109 ਅਤੇ ਵਿਸਫੋਟਕ ਪਦਾਰਥ ਐਕਟ ਦੀ ਧਾਰਾਵਾਂ 3, 4 ਅਤੇ 5 ਤਹਿਤ ਕੇਸ ਦਰਜ ਕੀਤਾ ਗਿਆ ਸੀ।


ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਜਰਮਨੀ, ਯੂਨਾਈਟਿਡ ਕਿੰਗਡਮ (ਯੂਕੇ) ਅਤੇ ਹੋਰ ਦੇਸ਼ਾਂ ਵਿੱਚ ਸਥਿਤ ਹੈਂਡਲਰਾਂ ਵੱਲੋਂ ਚਲਾਏ ਜਾ ਰਹੇ ਕੇ.ਜ਼ੈਡ.ਐਫ. ਮਾਡਿਊਲ ਦੇ ਮੈਂਬਰ ਹਨ ਅਤੇ ਉਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਪੁਲਿਸ ਅਦਾਰਿਆਂ ਅਤੇ ਘੱਟ ਗਿਣਤੀ ਆਗੂਆਂ ਨੂੰ ਨਿਸ਼ਾਨਾ ਬਣਾਉਣ ਦਾ ਕੰਮ ਸੌਂਪਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਮਾਡਿਊਲ ਨੂੰ ਪਿਛਲੇ ਛੇ ਮਹੀਨਿਆਂ ਵਿੱਚ ਘੱਟੋ-ਘੱਟ 4.5 ਲੱਖ ਰੁਪਏ ਦੀ ਫੰਡਿੰਗ ਪ੍ਰਾਪਤ ਹੋਈ ਹੈ। ਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਨੇ 28 ਨਵੰਬਰ ਨੂੰ ਜਲੰਧਰ ਦੇ ਜੀ.ਟੀ.ਰੋਡ ਸਥਿਤ ਇੱਕ ਡੈੱਡ ਲੈਟਰ ਬਾਕਸ (ਡੀ.ਐਲ.ਬੀ.) ਤੋਂ ਹੈਂਡ ਗ੍ਰੇਨੇਡ ਪ੍ਰਾਪਤ ਕੀਤਾ ਸੀ ਅਤੇ 2 ਦਸੰਬਰ ਨੂੰ ਐਸ.ਬੀ.ਐਸ. ਨਗਰ ਸਥਿਤ ਪੁਲਿਸ ਚੌਕੀ ਆਸਰੋਂ ਨੂੰ ਨਿਸ਼ਾਨਾ ਬਣਾਇਆ ਸੀ। ਦੱਸਣਯੋਗ ਹੈ ਕਿ ਡੀ.ਐਲ.ਬੀ. ਇੱਕ ਗੁਪਤ ਟਿਕਾਣਾ ਹੁੰਦਾ ਹੈ ਜੋ ਵਿਅਕਤੀਗਤ ਤੌਰ 'ਤੇ ਮਿਲੇ ਬਿਨਾਂ ਦੋ ਵਿਆਕਤੀਆਂ ਵਿਚਕਾਰ ਜਾਣਕਾਰੀ ਜਾਂ ਵਸਤੂਆਂ ਦੇ ਆਦਾਨ-ਪ੍ਰਦਾਨ ਲਈ ਵਰਤਿਆ ਜਾਂਦਾ ਹੈ।
ਇਸ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਏਆਈਜੀ ਸੀਆਈ ਜਲੰਧਰ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਅਤੇ ਵਿਅਕਤੀਗਤ ਸੂਚਨਾ ਦੇ ਆਧਾਰ ‘ਤੇ ਕੀਤੇ ਗਏ ਆਪ੍ਰੇਸ਼ਨ ਵਿੱਚ ਸੀਆਈ ਜਲੰਧਰ ਦੀ ਟੀਮ ਨੇ ਐਸ.ਬੀ.ਐਸ. ਨਗਰ ਪੁਲੀਸ ਨਾਲ ਮਿਲ ਕੇ ਐਸ.ਬੀ.ਐਸ. ਨਗਰ ਸਿਟੀ ਦੇ ਰੇਲਵੇ ਕਰਾਸਿੰਗ ਨੇੜੇ ਇੱਕ ਵਿਸ਼ੇਸ਼ ਨਾਕਾ ਲਗਾਇਆ ਅਤੇ ਉਕਤ ਮੁਲਜ਼ਮਾਂ ਨੂੰ ਉਸ ਸਮੇਂ ਕਾਬੂ ਕੀਤਾ ਜਦੋਂ ਉਹ ਆਪਣੇ ਸਪਲੈਂਡਰ ਮੋਟਰਸਾਈਕਲ 'ਤੇ ਨਵਾਂਸ਼ਹਿਰ ਬੱਸ ਸਟੈਂਡ ਵੱਲ ਆ ਰਹੇ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਉਨ੍ਹਾਂ ਦਾ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਅੱਤਵਾਦੀ ਮਾਡਿਊਲ ਦੇ ਹੋਰ ਮੈਂਬਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਫੜਨ ਲਈ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ। ਇਸ ਸਬੰਧੀ ਐਫਆਈਆਰ ਨੰਬਰ 205 ਮਿਤੀ 13.12.2024 ਨੂੰ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਅਸਲਾ ਐਕਟ ਦੀ ਧਾਰਾ 25 ਤਹਿਤ ਨਵਾਂ ਮੁਕੱਦਮਾ ਦਰਜ ਕੀਤਾ ਗਿਆ ਹੈ।

Have something to say? Post your comment

 

More in Chandigarh

ਏ.ਡੀ.ਸੀ. ਵੱਲੋਂ ਮਾਇਰ ਇੰਮੀਗਰੇਸ਼ਨ ਕੰਸਲਟੈਂਟ ਪ੍ਰਾਇ. ਲਿਮਿ. ਫਰਮ ਦਾ ਲਾਇਸੰਸ ਰੱਦ

ਡਿਪਟੀ ਮੇਅਰ ਮੋਹਾਲੀ ਨੇ ਲਿਖਿਆ ਮੁੱਖ ਮੰਤਰੀ ਨੂੰ ਪੱਤਰ

ਬੱਚਿਆਂ ਅੰਦਰ ਨਿਮੋਨੀਆ ਦੀ ਸਮੇਂ ਸਿਰ ਪਛਾਣ ਜ਼ਰੂਰੀ : ਸਿਵਲ ਸਰਜਨ

ਖਾਣਾ ਖਾਣ ਗਏ ਵਿਅਕਤੀ ਨਾਲ ਮਾਰਕੁੱਟ ਕਰਨ ਦੇ ਦੋਸ਼ ਹੇਠ ਮਾਮਲਾ ਦਰਜ

ਪੰਜਾਬ ਦੇ ਪੇਸ ਵਿੰਟਰ ਕੈਂਪਸ ਕਰ ਰਹੇ ਹਨ ਅਕਾਦਮਿਕ ਉੱਤਮਤਾ ਅਤੇ ਮੁਕਾਬਲੇ ਦੀ ਭਾਵਨਾ ਦਾ ਸੰਚਾਰ

ਮਾਮਲਾ ਗੈਂਗਸਟਰ ਲਾਰੈਂਸ ਬਿਸ਼ਨੋਈ ਜੇਲ੍ਹ ਇੰਟਰਵਿਊ ਦਾ...

ਤਨਖਾਹ ਨਾ ਮਿਲਣ ਦੇ ਰੋਸ ਵਜੋਂ ਕਲਮ ਛੋੜ ਹੜਤਾਲ ਤੇ ਬੈਠੇ ਸੀਵਰੇਜ ਵਿਭਾਗ ਦੇ ਜੇ ਈ

ਮਾਮਲਾ ਡੱਲੇਵਾਲ ਨੂੰ ਪੁਲਿਸ ਵਲੋਂ ਜਬਰੀ ਚੁੱਕਣ ਦਾ...

ਮੀਤ ਹੇਅਰ ਨੇ ਪਾਰਲੀਮੈਂਟ ਵਿੱਚ ਕਿਸਾਨਾਂ ਦਾ ਮੁੱਦਾ ਉਠਾਇਆ, ਮੋਦੀ ਸਰਕਾਰ ‘ਤੇ ਵਾਅਦਿਆਂ ਤੋਂ ਮੁੱਕਰਨ ਦਾ ਦੋਸ਼ ਲਾਇਆ

ਮੁੱਖ ਮੰਤਰੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੜੀਵਾਰ ਸਮਾਗਮ ਕਰਵਾਉਣ ਲਈ ਦਿੱਤੀ ਪ੍ਰਵਾਨਗੀ