ਜੈਪੁਰ : ਦੋ ਦਿਨ ਪਹਿਲਾਂ ਕੋਰੋਨਾ ਕਾਰਨ ਆਪਣੀ ਮਾਂ ਨੂੰ ਗਵਾਉਣ ਵਾਲੀ ਮਹਿਲਾ ਿਕਟਰ ਪਿ੍ਰਆ ਪੂਲੀਆ ਅੱਜ ਇੰਗਲੈਂਡ ਦੌਰੇ ਲਈ ਬੀ.ਸੀ.ਸੀ.ਆਈ. ਦੇ ਬਾਇਓ ਬਬਲ ਵਿੱਚ ਦਾਖ਼ਲ ਹੋਵੇਗੀ। ਪਿ੍ਰਆ ਨੂੰ ਇਸ ਦੀ ਪ੍ਰੇਰਣਾ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਤੋਂ ਮਿਲੀ। ਵਿਰਾਟ ਦੇ ਪਿਤਾ ਦਾ ਦਿਹਾਂਤ 2006 ਵਿੱਚ ਹੋਇਆ ਸੀ। ਇਸ ਦੇ ਬਾਵਜੂਦ ਉਹ ਆਪਣੀ ਟੀਮ ਦੇ ਲਈ ਰਣਜੀ ਟ੍ਰਾਫ਼ੀ ਵਿੱਚ ਬੱਲੇਬਾਜ਼ੀ ਕਰਨ ਲਈ ਉਤਰੇ ਸਨ। ਪਿ੍ਰਆ ਨੇ ਵੀ ਇਸ ਤੋਂ ਪ੍ਰੇਰਣਾ ਲੈ ਕੇ ਇੰਗਲੈਂਡ ਦੌਰੇ ’ਤੇ ਜਾ ਰਹੀ ਟੀਮ ਇੰਡੀਆ ਨਾਲ ਜੁੜਨ ਦਾ ਫ਼ੈਸਲਾ ਕੀਤਾ ਹੈ।
ਪਿ੍ਰਆ ਦੀ ਮਾਂ ਦਾ ਸੋਮਵਾਰ ਨੂੰ ਕੋਰੋਨਾ ਕਾਰਨ ਦਿਹਾਂਤ ਹੋ ਗਿਆ ਸੀ। ਇੰਡੀਅਨ ਮਰਦ ਅਤੇ ਔਰਤ ਿਕਟ ਟੀਮ 2 ਜੂਨ ਨੂੰ ਇਕ ਚਾਰਟਡ ਫ਼ਲਾਈਟ ਰਾਹੀਂ ਲੰਡਨ ਦੇ ਲਈ ਰਵਾਨਾ ਹੋਣਗੀਆਂ। ਇਸ ਤੋਂ ਪਹਿਲਾਂ ਦੋਵਾਂ ਟੀਮਾਂ ਦੇ ਖਿਡਾਰੀਆਂ ਨੂੰ 2 ਹਫ਼ਤੇ ਮੁੰਬਈ ਵਿਚ ਕੁਆਰੰਟੀਨ ਰਹਿਣਗੇ।
ਪਿ੍ਰਆ ਦੇ ਪਿਤਾ ਸੁਰਿੰਦਰ ਪੂਨੀਆ ਨੇ ਪੱਤਰਕਾਰਾਂ ਨੂੰ ਦਸਿਆ ਕਿ ਪਿ੍ਰਆ ਦੀ ਮਾਂ ਸਰੋਜ ਕੋਰੋਨਾ ਲਾਗ ਦੇ ਕਾਰਨ ਹਸਪਤਾਲ ਵਿਚ ਦਾਖ਼ਲ ਸੀ। ਸੋਮਵਾਰ ਨੂੰ ਉਸ ਦਾ ਆਕਸੀਜਨ ਪੱਧਰ ਘੱਟ ਗਿਆ ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਸਾਡੇ ਲਈ ਭਾਵੇਂ ਇਹ ਕਾਫ਼ੀ ਔਖਾ ਸਮਾਂ ਹੈ ਪਰ ਮਾਨਸਿਕ ਰੂਪ ਤੋਂ ਮਜ਼ਬੂਤ ਹੋਣ ਦੀ ਜ਼ਰੂਰਤ ਹੈ। ਜੀਵਨ ਵਿਚ ਕਈ ਅਜਿਹੇ ਮੌਕੇ ਆਉਣਗੇ ਜਦ ਤੁਹਾਨੂੰ ਚੁਨੌਤੀਆਂ ਨਾਲ ਲੜ ਕੇ ਅੱਗੇ ਵਧਣਾ ਹੋਵੇਗਾ। ਪਿ੍ਰਆ ਇਸ ਨੂੰ ਸਮਝਦੀ ਹੈ ਅਤੇ ਉਸ ਨੇ ਮੈਨੂੰ ਕਿਹਾ ਕਿ ਪਾਪਾ ਮੈਂ ਭਾਰਤ ਦਾ ਪ੍ਰਤੀਨਿਧਤਾ ਕਰਨ ਲਈ ਤਿਆਰ ਹਾਂ।