ਮੋਹਾਲੀ : ਪੰਜਾਬ ਸਕੂਲ ਸਿਖਿਆ ਬੋਰਡ ਦੇ ਬੁਲਾਰੇ ਨੇ ਜਾਣਕਾਰੀ ਦਿਤੀ ਹੈ ਕਿ ਬੋਰਡ ਵਲੋਂ ਲਈਆਂ ਗਈ 5ਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ 24 ਮਈ ਨੂੰ ਐਲਾਨਿਆ ਜਾਵੇਗਾ। ਉਨ੍ਹਾਂ ਦਸਿਆ ਕਿ ਨਤੀਜਾ ਐਲਾਨਣ ਦਾ ਸਮਾਂ ਦੁਪਹਿਰ 2.30 ਵਜੇ ਰਖਿਆ ਗਿਆ ਹੈ। ਇਹ ਨਤੀਜਾ ਬੋਰਡ ਦੇ ਚੇਅਰਮੈਨ ਵਲੋਂ ਆਨਲਾਈਨ ਮੀਟਿੰਗ ਦੌਰਾਨ ਐਲਾਨਿਆ ਜਾਵੇਗਾ। ਇਸ ਤੋਂ ਪਹਿਲਾਂ ਪੰਜਾਬ ਸਕੂਲ ਸਿਖਿਆ ਬੋਰਡ 8ਵੀਂ ਅਤੇ 10ਵੀਂ ਜਮਾਤਾਂ ਦਾ ਨਤੀਜਾ ਐਲਾਨ ਚੁੱਕਾ ਹੈ। ਵਿਦਿਆਰਥੀ ਬਹੁਤ ਉਤਸੁਕਤਾ ਨਾਲ ਅਪਣੇ ਨਤੀਜੇ ਦੀ ਉਡੀਕ ਕਰ ਰਹੇ ਹਨ।