ਜੇਨੇਵਾ : ਪਿਛਲੇ ਦਿਨੀ ਇਜ਼ਰਾਈਲ ਵਲੋਂ ਗਾਜ਼ਾ ਉਤੇ ਕੀਤੇ ਗਏ ਹਮਲਿਆਂ ਕਾਰਨ ਗਾਜ਼ਾ ਦੀ ਹਾਲਤ ਬਾਹੁਤ ਮਾੜੀ ਹੋ ਗਈ ਹੈ। ਇਸੇ ਲਈ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਫਲਸਤੀਨੀ ਖੇਤਰਾਂ ’ਚ ਮਾਤਮ ਦੀ ਸਥਿਤੀ ਹੈ ਅਤੇ ਉਥੇ ਮੈਡੀਕਲ ਸਹਾਇਤਾ ਦੀ ਲੋੜ ਹੈ। ਇਜ਼ਰਾਈਲ ਅਤੇ ਗਾਜ਼ਾ ਦੇ ਹਮਾਸ ਅੱਤਵਾਦੀ ਸੰਗਠਨ ਦਰਮਿਆਨ 11 ਦਿਨ ਤੱਕ ਚੱਲੀ ਲੜਾਈ ’ਚ ਘਟੋ-ਘੱਟ 243 ਫਲਸਤੀਨੀ ਮਾਰੇ ਗਏ ਹਨ। ਡਬਲਯੂ.ਐੱਚ.ਓ. ਦੀ ਬੁਲਾਰਨ ਮਾਰਗਰੇਟ ਹੈਰਿਸ ਨੇ ਕਿਹਾ ਕਿ ਹਿੰਸਾ ਦੌਰਾਨ ਮੈਡੀਕਲ ਖੇਤਰਾਂ ’ਚ 8,538 ਲੋਕ ਜ਼ਖਮੀ ਹੋਏ ਹਨ ਅਤੇ 30 ਸਿਹਤ ਸੰਸਥਾਵਾਂ ਤਬਾਹ ਹੋ ਗਈਆਂ ਹਨ ਜਿਥੇ ਮੈਡੀਕਲ ਸਹਾਇਤਾ ਦੀ ਲੋੜ ਹੈ। ਉਨ੍ਹਾਂ ਨੇ ਇਹ ਗੱਲ ਜੇਨੇਵਾ ’ਚ ਸੰਯੁਕਤ ਰਾਸ਼ਟਰ ’ਚ ਪ੍ਰੈੱਸ ਕਾਨਫੰਰਸ ਦੌਰਾਨ ਕਹੀ। ਉਥੇ, ਅੰਤਰਰਾਸ਼ਟਰੀ ਰੈੱਡਕ੍ਰਾਸ ਕਮੇਟੀ ’ਚ ਪੱਛਮੀ ਏਸ਼ੀਆ ਮਾਮਲਿਆਂ ਦੇ ਖੇਤਰੀ ਨਿਰਦੇਸ਼ਕ ਫੈਬ੍ਰਿਜ਼ੋ ਕਾਰਬੋਰਨੀ ਨੇ ਕਿਹਾ ਕਿ ਗਾਜ਼ਾ ’ਚ ਸੈਂਕੜੇ ਹਥਿਆਰ ਅਜਿਹੇ ਪਏ ਹਨ ਜੋ ਫਟੇ ਨਹੀਂ ਹਨ ਅਤੇ ਉਥੇ ਮੈਡੀਕਲ ਸਪਲਾਈ ਦੀ ਤੁਰੰਤ ਲੋੜ ਹੈ।