ਨਵੀਂ ਦਿੱਲੀ : ਸੂਤਰਾਂ ਤੋਂ ਇਹ ਖ਼ਬਰ ਆ ਰਹੀ ਹੈ ਕਿ ਭਾਰਤ ਵਿਚ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਸੋਸ਼ਲ ਮੀਡੀਆ ਕੰਪਨੀਆਂ ਬੰਦ ਹੋ ਰਹੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਨੇ ਸਾਰੇ social media ਕੰਪਨੀਆਂ ਨੂੰ ਨਵੇਂ ਨਿਯਮਾਂ ਦੀ ਪਾਲਣਾ ਕਰਨ ਲਈ ਤਿੰਨ ਮਹੀਨੇ ਦਾ ਸਮਾਂ ਦਿੱਤਾ ਸੀ। ਜੇ ਇਹ ਕੰਪਨੀਆਂ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੀਆਂ ਹਨ, ਤਾਂ ਉਹ ਭਾਰਤ ਦੇ ਮੌਜੂਦਾ ਕਾਨੂੰਨਾਂ ਦੇ ਤਹਿਤ ਅਪਰਾਧਿਕ ਕਾਰਵਾਈ ਅਧੀਨ ਆ ਸਕਦੇ ਹਨ। ਇਨ੍ਹਾਂ ਨਿਯਮਾਂ ਵਿਚ ਕਿਹਾ ਗਿਆ ਸੀ ਕਿ ਇਹ ਕੰਪਨੀਆਂ ਉਸ ਅਫ਼ਸਰ ਦੀ ਨਿਯੁਕਤੀ ਕਰਨ ਜੋ ਇਤਰਾਜ਼ਯੋਗ ਸਮੱਗਰੀ ਦੀ ਨਿਗਰਾਨੀਕਰਨ ਅਤੇ ਰਿਪੋਰਟ ਕਰਨ। ਹੁਣ ਤੱਕ ਕਿਸੇ ਵੀ ਕੰਪਨੀ ਨੇ ਇਨ੍ਹਾਂ ਵਿੱਚੋਂ ਕਿਸੇ ਵੀ ਅਧਿਕਾਰੀ ਦੀ ਨਿਯੁਕਤੀ ਨਹੀਂ ਕੀਤੀ ਹੈ । ਇਹ ਸੱਭ ਇਸ ਲਈ ਕੀਤਾ ਗਿਆ ਹੈ ਕਿਉਕਿ ਸੋਸ਼ਲ ਮੀਡੀਆ ਪੀੜਤ ਲੋਕ ਸਿ਼ਕਾਇਤਾਂ ਕਰਦੇ ਰਹਿੰਦੇ ਹਨ ਕਿ ਉਨ੍ਹਾਂ ਨਾਲ ਸੋਸ਼ਲ ਮੀਡਆ ਉਤੇ ਠੱਗੀ ਵੱਜੀ ਹੈ। ਕੁਝ ਪਲੇਟਫਾਰਮਸ ਨੇ ਇਸ ਲਈ ਛੇ ਮਹੀਨਿਆਂ ਦਾ ਸਮਾਂ ਮੰਗਿਆ ਹੈ। ਕਈਆਂ ਨੇ ਕਿਹਾ ਕਿ ਉਹ ਆਪਣੇ ਮੁੱਖ ਦਫਤਰ ਅਮਰੀਕਾ ਤੋਂ ਨਿਰਦੇਸ਼ਾਂ ਦੀ ਉਡੀਕ ਕਰ ਰਹੇ ਹਨ। ਇਹ ਕੰਪਨੀਆਂ ਭਾਰਤ ਵਿਚ ਕੰਮ ਕਰ ਰਹੀਆਂ ਹਨ, ਭਾਰਤ ਤੋਂ ਮੁਨਾਫਾ ਕਮਾ ਰਹੀਆਂ ਹਨ ਪਰ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਹੈੱਡਕੁਆਰਟਰ ਤੋਂ ਗ੍ਰੀਨ ਸਿਗਨਲ ਦੀ ਉਡੀਕ ਕਰਦੀਆਂ ਹਨ। ਟਵਿੱਟਰ ਵਰਗੀਆਂ ਕੰਪਨੀਆਂ ਆਪਣੇ ਤੱਥ ਜਾਂਚਕਰਤਾ ਰੱਖਦੀਆਂ ਹਨ, ਜਿਹੜੀਆਂ ਨਾ ਤਾਂ ਪਛਾਣ ਦੱਸਦੀਆਂ ਹਨ ਅਤੇ ਨਾ ਹੀ ਤੱਥਾਂ ਦੀ ਪੜਤਾਲ ਕਰਨ ਦੇ ਤਰੀਕੇ ਨੂੰ ਦੱਸਦੀਆਂ ਹਨ।