ਚੰਡੀਗੜ੍ਹ : ਪੰਜਾਬ ਹਰਿਆਣਾ ਹਾਈਕੋਰਟ ਨੇ ਇਸ ਸਬੰਧੀ ਹੁਕਮ ਦਿੱਤਾ ਹੈ। ਚੰਡੀਗੜ੍ਹ ਵਿੱਚ ਸ਼ਰਾਬ ਦੇ ਠੇਕਿਆਂ ਦੀ ਟੈਂਡਰ ਪ੍ਰਕਿਰਿਆ ਨੂੰ ਚੁਣੌਤੀ ਦੇਣ ਵਾਲੀਆਂ ਤਿੰਨ ਪਟੀਸ਼ਨਾਂ ‘ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬੁੱਧਵਾਰ ਨੂੰ 3 ਅਪ੍ਰੈਲ ਲਈ ਨੋਟਿਸ ਜਾਰੀ ਕਰਕੇ ਚੰਡੀਗੜ੍ਹ ‘ਚ 1 ਤੋਂ 3 ਅਪ੍ਰੈਲ ਤੱਕ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਹਾਈਕੋਰਟ ਨੇ ਨਵੇਂ ਠੇਕੇ ਅਲਾਟ ਕਰਨ ਦੇ ਹੁਕਮਾਂ ‘ਤੇ 3 ਅਪ੍ਰੈਲ ਤੱਕ ਰੋਕ ਲਗਾ ਦਿੱਤੀ ਹੈ। ਕਈ ਬਿਨੈਕਾਰਾਂ ਨੇ ਟੈਂਡਰਿੰਗ ਅਤੇ ਠੇਕੇ ਦੀ ਅਲਾਟਮੈਂਟ ਵਿਰੁੱਧ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਹੈ ਕਿ ਸ਼ਹਿਰ ਦੇ 97 ਠੇਕਿਆਂ ਵਿੱਚੋਂ 91 ਠੇਕੇ ਇੱਕ ਗਰੁੱਪ ਨੂੰ ਅਲਾਟ ਕੀਤੇ ਗਏ ਸਨ ਜਿਸ ਕਾਰਨ ਸ਼ਹਿਰ ਦੇ ਠੇਕਿਆਂ ’ਤੇ ਇਸ ਗਰੁੱਪ ਦਾ ਏਕਾਧਿਕਾਰ ਰਹੇਗਾ। ਹਾਈ ਕੋਰਟ ਨੇ ਅਲਾਟਮੈਂਟ ਦੇ ਹੁਕਮਾਂ ‘ਤੇ ਅਗਲੀ ਸੁਣਵਾਈ ਤੱਕ ਰੋਕ ਲਗਾ ਦਿੱਤੀ ਹੈ। ਪਿਛਲੇ ਸਾਲ ਜੋ ਠੇਕੇ 31 ਮਾਰਚ ਤੱਕ ਅਲਾਟ ਹੋਏ ਸਨ, ਉਹ ਜਾਰੀ ਰਹਿਣਗੇ।