ਚੰਡੀਗੜ੍ਹ, ਮੋਹਾਲੀ : ਸ਼ਨਿਚਰਵਾਰ ਰਾਤ ਮੌਸਮ ਅਚਾਨਕ ਬਦਲ ਗਿਆ, ਤੇਜ਼ ਹਨੇਰੀ ਅਤੇ ਭਾਰੀ ਬਰਸਾਤ ਨੇ ਬਹੁਤ ਨੁਕਸਾਨ ਕੀਤਾ। ਰਾਤ ਨੂੰ ਆਏ ਤੂਫ਼ਾਨ ਨਾਲ ਚੰਡੀਗੜ੍ਹ, ਮੋਹਾਲੀ ਦੇ ਕਈ ਇਲਾਕਿਆਂ 'ਚ ਕਾਫੀ ਨੁਕਸਾਨ ਹੋਇਆ। ਜਗ੍ਹਾ-ਜਗ੍ਹਾ ਦਰੱਖਤ ਡਿੱਗੇ, ਕਈ ਜਗ੍ਹਾਂ ਉਤੇ ਵਾਹਨ ਨੁਕਸਾਨੇ ਗਏ। ਚੰਡੀਗੜ੍ਹ ਦੀਆਂ ਸੜਕਾਂ 'ਤੇ ਡਿੱਗੇ ਦਰੱਖਤਾਂ ਦੀ ਵਜ੍ਹਾ ਨਾਲ ਵਾਹਨ ਚਾਲਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ। ਕੁਝ ਜਗ੍ਹਾ ਟ੍ਰੈਫਿਕ ਪੁਲਿਸ ਦੇ ਜਵਾਨ ਸੜਕ 'ਤੇ ਡਿੱਗੇ ਦਰੱਖਤਾਂ ਦੀਆਂ ਟਹਿਣੀਆਂ ਨੂੰ ਹਟਾਉਂਦੇ ਨਜ਼ਰ ਆਏ। ਤੇਜ਼ ਹਨੇਰੀ ਅਤੇ ਝੱਖੜ ਕਾਰਨ ਕਈ ਬਿਜਲੀ ਦੇ ਗਰਿੱਡ 'ਤੇ ਰੁੱਖ ਡਿੱਗਣ ਕਾਰਨ ਬਿਜਲੀ ਦੇ ਖੰਭੇ ਟੁੱਟ ਗਏ ਅਤੇ ਤਾਰਾਂ ਜ਼ਮੀਨ 'ਤੇ ਆਣ ਡਿੱਗੀਆਂ। ਬੀਤੀ ਰਾਤ ਤੇਜ਼ ਹਨੇਰੀ ਆਉਣ ਕਾਰਨ ਦਰੱਖਤ ਡਿੱਗਣ ਕਾਰਨ ਕਈ ਬਿਜਲੀ ਦੇ ਖੰਬੇ ਟੁੱਟ ਗਏ ਤੇ ਖੇਤਰ ਦੀ ਬਿਜਲੀ ਦੀ ਸਪਲਾਈ ਬੰਦ ਹੋਈ ਗਈ ਜਿਸ 'ਚ 11 ਕੇਵੀ ਫੀਡਰਾਂ ਦੀ ਬਿਜਲੀ ਸਪਲਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ। ਇਸ ਨੂੰ ਬਣਾਉਣ ਲਈ ਮਹਿਕਮੇ ਵਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ ਵੈਸਟਰਨ ਡਿਸਟਰਬੈਂਸ ਤੇ ਤੂਫ਼ਾਈ ਹਵਾਵਾਂ ਚੱਲਣ ਦੀ ਸੰਭਾਵਨਾ ਪ੍ਰਗਟਾਈ ਹੈ। ਪੰਜਾਬ ਅਤੇ ਹਰਿਆਣਾ ਦੇ ਕੁਝ ਇਲਾਕਿਆਂ 'ਚ ਤੇਜ਼ ਤੂਫ਼ਾਨ ਦੇ ਨਾਲ ਹਲਕੀ ਬਾਰਿਸ਼ ਵੀ ਹੋਈ ਹੈ। ਮੌਸਮ ਵਿਭਾਗ ਅਨੁਸਾਰ ਐਤਵਾਰ ਤੇ ਸੋਮਵਾਰ ਨੂੰ ਵੀ ਮੌਸਮ ਅਜਿਹਾ ਹੀ ਰਹਿਣ ਵਾਲਾ ਹੈ। ਸ਼ਹਿਰ ਵਿਚ ਹਵਾਵਾਂ ਚੱਲਣ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੇਗੀ। ਅਗਲੇ 24 ਤੋਂ 48 ਘੰਟਿਆਂ ਦੌਰਾਨ ਤੇਜ਼ ਹਵਾਵਾਂ ਦੇ ਨਾਲ ਬੂੰਦਾਬਾਂਦੀ ਦੀ ਸੰਭਾਵਨਾ ਹੈ। ਕੁਝ ਇਲਾਕਿਆਂ 'ਚ ਰਾਤ ਤੋਂ ਬੰਦ ਬਿਜਲੀ ਦੀ ਸਪਲਾਈ ਐਤਵਾਰ ਸਵੇਰ ਤਕ ਬਹਾਲ ਨਹੀਂ ਹੋਈ।