ਮੁੰਬਈ : ਆਈ.ਪੀ.ਐਲ. ਦੇ ਬਾਕੀ ਰਹਿੰਦੇ ਮੈਚ ਯੂ.ਏ.ਈ. ਦੀਆਂ ਪਿੱਚਾਂ ’ਤੇ ਕਰਵਾਉਣ ਦੀ ਪ੍ਰਵਾਨਗੀ ਤੋਂ ਬਾਅਦ ਦਰਸ਼ਕਾਂ ਲਈ ਇਕ ਹੋਰ ਬਹੁਤ ਹੀ ਖ਼ੁਸ਼ੀ ਦੀ ਗੱਲ ਸਾਹਮਣੇ ਆ ਰਹੀ ਹੈ। ਪ੍ਰਾਪਤ ਹੋਈਆਂ ਮੀਡੀਆ ਰਿਪੋਰਟਾਂ ਅਨੁਸਾਰ ਿਕਟ ਪ੍ਰੇਮੀ ਆਈ.ਪੀ.ਐਲ. ਦੇ ਮੈਚ ਸਟੇਡੀਅਮ ਵਿਚ ਬੈਠ ਕੇ ਵੀ ਵੇਖ ਸਕਣਗੇ। ਜਾਣਕਾਰੀ ਅਨੁਸਾਰ ਅਮੀਰਾਤ ਿਕਟ ਬੋਰਡ 50 ਫ਼ੀ ਸਦੀ ਦੀ ਹਾਜ਼ਰੀ ਨਾਲ ਦਰਸ਼ਕਾਂ ਨੂੰ ਸਟੇਡੀਅਮਾਂ ਵਿੱਚ ਦਾਖ਼ਲ ਦੇ ਸਕਦਾ ਹੈ ਅਤੇ ਸਟੇਡੀਅਮ ਵਿਚ ਦਾਖ਼ਲ ਸਿਰਫ਼ ਕੋਰੋਨਾ ਵੈਕਸੀਨ ਦੀ ਡੋਜ਼ ਲਗਵਾ ਚੁੱਕੇ ਦਰਸ਼ਕਾਂ ਨੂੰ ਹੀ ਮਿਲੇਗਾ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਬੀ.ਸੀ.ਸੀ.ਆਈ. ਪ੍ਰਧਾਨ ਸੌਰਵ ਗਾਂਗੂਲੀ, ਵਾਈਸ ਪ੍ਰਧਾਨ ਰਾਜੀਵ ਸ਼ੁਕਲਾ ਸਕੱਤਰ ਜੈ ਸ਼ਾਹ ਅਤੇ ਆਈ.ਪੀ.ਐਲ. ਦੇ ਚੇਅਰਮੈਨ ਬੁਜੇਸ਼ ਪਟੇਲ ਯੂ.ਏ.ਈ. ਪਹੁੰਚ ਚੁੱਕੇ ਹਨ ਅਤੇ ਅਮੀਰਾਤ ਿਕਟ ਬੋਰਡ ਦੇ ਨਾਲ ਮੀਟਿੰਗ ਕਰ ਕੇ ਅਗਲੀ ਰੂਪ ਰੇਖਾ ਉਲੀਕਣਗੇ।
ਜ਼ਿਕਰਯੋਗ ਹੈ ਕਿ ਆਈ.ਪੀ.ਐਲ. ਦੇ ਬਾਕੀ ਰਹਿੰਦੇ 31 ਮੈਚ ਸਿਤੰਬਰ ਅਕਤੂਬਰ ਵਿੱਚ ਯੂ.ਏ.ਈ. ਵਿਚ ਕਰਵਾਉਣ ਦਾ ਬੀ.ਸੀ.ਸੀ.ਆਈ. ਨੇ ਫ਼ੈਸਲਾ ਕੀਤਾ ਸੀ ਅਤੇ ਬੀਤੇ ਕੁੱਝ ਦਿਨ ਪਹਿਲਾਂ ਹੀ ਬੀ.ਸੀ.ਸੀ.ਆਈ. ਵੱਲੋਂ ਇਹ ਐਲਾਨ ਵੀ ਕੀਤਾ ਸੀ।
ਦੱਸਣਯੋਗ ਹੈ ਕਿ ਆਈ.ਪੀ.ਐਲ. ਦੇ ਮੈਚ ਭਾਰਤ ਵਿਚ ਚੱਲ ਰਹੇ ਸਨ ਪਰ ਦੇਸ਼ ਵਿਚ ਕੋਰੋਨਾ ਦੀ ਸਥਿਤੀ ਗੰਭੀਰ ਹੋਣ ਕਾਰਨ ਅਤੇ ਕੁੱਝ ਖਿਡਾਰੀਆਂ ਦੇ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਮੈਚਾਂ ਦੀ ਲੜੀ ਨੂੰ ਵਿਚਾਲੇ ਹੀ ਰੋਕ ਦਿੱਤਾ ਸੀ। ਅਟਕਲਾਂ ਤਾਂ ਇਹ ਵੀ ਲਗਾਈਆਂ ਗਈਆਂ ਸਨ ਕਿ ਸ਼ਾਇਦ ਆਈ.ਪੀ.ਐਲ. ਦੇ ਮੈਚ ਨਾ ਹੀ ਹੋਣ। ਇਹ ਵੀ ਦੱਸਣਯੋਗ ਹੈ ਕਿ ਭਾਰਤ ਦੇ ਿਕਟ ਖਿਡਾਰੀਆਂ ਨੂੰ ਬੀ.ਸੀ.ਸੀ.ਆਈ. ਨੇ ਪਹਿਲਾਂ ਹੀ ਕੋਰੋਨਾ ਦੀ ਇਕ ਡੋਜ਼ ਲਗਵਾ ਦਿੱਤੀ ਹੈ।