ਚੰਡੀਗੜ : ਪੰਜਾਬ ਸਰਕਾਰ ਵੱਲੋਂ ਮੈਰੀਟੋਰੀਅਸ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ ਲਈ 11 ਅਪ੍ਰੈਲ ਨੂੰ ਲਏ ਗਏ ਟੈਸਟ ਦੇ ਨਤੀਜੇ ਦਾ ਐਲਾ ਕਰ ਦਿੱਤਾ ਗਿਆ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਏਥ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਭਰਤੀ ਡਾਇਰੈਕਟੋਰੇਟ ਨੇ ਮੈਰੀਟੋਰੀਅਸ ਸਕੂਲਾਂ ਵਿੱਚ ਬਾਇਓਲੋਜੀ, ਫਿਜ਼ਿਕਸ, ਮੈਥ, ਕਮਿਸਟਰੀ, ਪੰਜਾਬੀ ਅਤੇ ਅੰਗਰੇਜ਼ੀ ਨਾਲ ਸਬੰਧਿਤ ਵੱਖ ਵੱਖ ਵਿਸ਼ਿਆਂ ਦੇ 67 ਲੈਕਚਰਾਰਾਂ ਅਤੇ 13 ਡੀ.ਪੀ.ਈ. ਮਾਸਟਰਾਂ ਦੀ ਭਰਤੀ ਲਈ 9 ਅਕਤੂਬਰ 2020 ਨੂੰ ਇਸ਼ਤਿਹਾਰ ਦਿੱਤਾ ਸੀ ਅਤੇ ਇਸ ਦੇ ਵਾਸਤੇ 11 ਅਪ੍ਰੈਲ 2021 ਨੂੰ ਇਮਤਿਹਾਨ ਲਿਆ ਸੀ। ਬੁਲਾਰੇ ਅਨੁਸਾਰ ‘ਅੰਸਰ ਕੀ’ ਨਾਲ ਸਬੰਧਿਤ ਉਮੀਦਵਾਰਾਂ ਦੇ ਇਤਰਾਜ਼ਾਂ ਦੇ ਨਿਪਟਾਰੇ ਤੋਂ ਬਾਅਦ ਇਹ ਨਤੀਜਾ ਅੱਪ ਲੋਡ ਕਰ ਦਿੱਤਾ ਗਿਆ ਹੈ ਅਤੇ ਉਮੀਦਵਾਰ ਆਪਣਾ ਆਈ.ਡੀ. ਲਾਗ ਇੰਨ ਕਰਕੇ ਨਤੀਜਾ ਦੇਖ ਸਕਦੇ ਹਨ।