ਚੰਡੀਗੜ :ਪੰਜਾਬ ਸਰਕਾਰ ਨੇ ਅੱਜ ਮਿਕੋਰਮਾਇਕੋਸਿਸ ਦੇ ਇਲਾਜ ਅਤੇ ਪਛਾਣ ਸਬੰਧੀ ਦਿਸਾ ਨਿਰਦੇਸ਼ ਜਾਰੀ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸੂਬਾ ਸਰਕਾਰ ਪਹਿਲਾਂ ਹੀ ਮਿਕੋਰਮਾਈਕੋਸਿਸ ਜੋ ਕਿ ਬਲੈਕ ਫੰਗਸ ਦੇ ਨਾਂ ਨਾਲ ਮਸਹੂਰ ਹੈ, ਨੂੰ ਇੱਕ ਨੋਟੀਫਾਈਡ ਬਿਮਾਰੀ ਐਲਾਨ ਚੁੱਕੀ ਹੈ।ਉਹਨਾਂ ਕਿਹਾ ਕਿ ਬਲੈਕ ਫੰਗਸ, ਇੱਕ ਗੰਭੀਰ ਫੰਗਲ ਇਨਫੈਕਸਨ ਹੈ ਜੋ ਨੱਕ, ਸਾਈਨਸ, ਅੱਖਾਂ ਅਤੇ ਕੁਝ ਮਾਮਲਿਆਂ ਵਿੱਚ ਵਿਅਕਤੀ ਦੇ ਦਿਮਾਗ ਨੂੰ ਬੁਰੀ ਤਰਾਂ ਪ੍ਰਭਾਵਿਤ ਕਰ ਸਕਦਾ ਹੈ। ਪੰਜਾਬ ਸਰਕਾਰ ਨੇ ਮਿਕੋਰਮਾਈਕੋਸਿਸ ਤੋਂ ਨਿਜਾਤ ਪਾਉਣ ਅਤੇ ਪ੍ਰਬੰਧਨ ਲਈ ਮਾਹਰ ਸਮੂਹ ਦੀ ਸਲਾਹ ’ਤੇ ਇਸ ਬਿਮਾਰੀ (ਬਲੈਕ ਫੰਗਸ) ਦੀ ਪਛਾਣ, ਇਲਾਜ ਅਤੇ ਸੁਚੱਜੇ ਪ੍ਰਬੰਧਨ ਦੀ ਸਿਫਾਰਸ ਕੀਤੀ ਹੈ।
ਸ. ਸਿੱਧੂ ਨੇ ਕਿਹਾ ਕਿ ਸਰਕਾਰੀ ਮੈਡੀਕਲ ਕਾਲਜਾਂ ਅਤੇ ਸਿਵਲ ਸਰਜਨ ਦਫਤਰਾਂ ਵਿੱਚ “ਮਿਕੋਰਮਾਈਕੋਸਿਸ ਆਡਿਟ ਕਮੇਟੀ” ਬਣਾਉਣ ਦੀ ਸਿਫਾਰਸ ਨੂੰ ਪਾਸ ਕਰ ਦਿੱਤਾ ਗਿਆ ਹੈ ਅਤੇ ਇਹ ਕਮੇਟੀ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਤੋਂ ਮਿਕੋਰਮਾਈਕੋਸਿਸ ਦੇ ਪੁਸਟੀ ਕੀਤੇ ਕੇਸਾਂ ਦੇ ਅੰਕੜਿਆਂ ਨੂੰ ਇਕੱਤਰ ਕਰਨ ਲਈ ਜਿੰਮੇਵਾਰ ਹੋਵੇਗੀ।
ਉਨਾਂ ਕਿਹਾ ਕਿ ਇਹ ਕਮੇਟੀ ਹਰ ਕੇਸ ਦੇ ਨਤੀਜੇ ਐਸ 3 ਪੋਰਟਲ ‘ਤੇ ਵੀ ਦਰਜ ਕਰੇਗੀ। ਇਲਾਜ ਸਬੰਧੀ ਦਵਾਈਆਂ ਸਰਕਾਰੀ ਮੈਡੀਕਲ ਕਾਲਜ ਅਤੇ ਸਿਵਲ ਸਰਜਨ ਦਫਤਰਾਂ ਨੂੰ ਜਾਰੀ ਕੀਤੀਆਂ ਜਾਣਗੀਆਂ ਤਾਂ ਜੋ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਉਪਲਬਧ ਕਰਵਾਈਆਂ ਜਾ ਸਕਣ। ਉਨਾਂ ਕਿਹਾ ਕਿ ਦਵਾਈਆਂ ਦੀ ਤਰਜੀਹ ਮਰੀਜ ਦੀ ਕਲੀਨਿਕਲ ਸਥਿਤੀ ਦੇ ਅਨੁਸਾਰ ਇਲਾਜ ਕਰਨ ਵਾਲੇ ਹਸਪਤਾਲ / ਇਲਾਜ ਕਰਨ ਵਾਲੇ ਡਾਕਟਰ ਵਲੋਂ ਤੈਅ ਕੀਤੀ ਜਾਏਗੀ।
ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਜੇ ਮਰੀਜ ਦੀ ਜਾਨ ਨੂੰ ਕੋਈ ਤੁਰੰਤ ਜੋਖਮ ਨਹੀਂ ਹੰੁਦਾ ਤਾਂ ਮਿਕੋਰਮਾਈਕੋਸਿਸ ਦੇ ਮਰੀਜ ਨੂੰ ਸਰਜਰੀ ਲਈ ਨਹੀਂ ਲਿਜਾਇਆ ਜਾਣਾ ਚਾਹੀਦਾ ਜੇ ਉਹ ਕੋਵਿਡ ਪਾਜੇਟਿਵ / ਹਾਈਪੌਕਸਿਕ ਹੈ।ਉਹਨਾਂ ਕਿਹਾ ਕਿ ਜੇਕਰ ਹਾਈਪੌਕਸਿਆ ਦਾ ਕੋਈ ਲੱਛਣ ਮਰੀਜ ਵਿੱਚ ਮੌਜੂਦ ਨਹੀਂ ਹੈ ਤਾਂ ਸਟੀਰਾਇਡ ਨਾਲ ਇਲਾਜ ਕਰਨ ਦੀ ਕੋਈ ਸਿਫਾਰਸ ਨਹੀਂ ਹੈ। ਹਾਈਪੌਕਸਿਕ ਮਰੀਜ ਲਈ ਐਮਆਰਆਈ ਸਕੈਨ ਨੂੰ ਵਿਕਲਪਿਕ ਬਣਾਇਆ ਜਾਣਾ ਚਾਹੀਦਾ ਹੈ ਕਿਉਂਕਿ ਐਮਆਰਆਈ ਅਜਿਹੇ ਮਰੀਜ ਲਈ ਸੁਖਾਵੇਂ ਨਹੀਂ ਹਨ।
ਸ੍ਰੀ ਸਿੱਧੂ ਨੇ ਅੱਗੇ ਕਿਹਾ ਕਿ ਇਲਾਜ ਆਡਿਟ ਕਮੇਟੀ ਵਿੱਚ ਹਸਪਤਾਲ ਦੇ ਸਬੰਧਤ ਮੈਡੀਕਲ ਵਿਭਾਗ, ਐਨੇਸਥੀਸੀਆ ਅਤੇ ਈਐਨਟੀ ਦੇ ਮੈਂਬਰ ਸਾਮਲ ਹੋਣੇ ਚਾਹੀਦੇ ਹਨ, ਜਿਵੇਂ ਕਿ ਸਬੰਧਤ ਸਿਹਤ ਸੰਸਥਾ ਦੇ ਪਿ੍ਰੰਸੀਪਲ / ਐਮਐਸ / ਮੈਨੇਜਮੈਂਟ ਦੁਆਰਾ ਫੈਸਲਾ ਕੀਤਾ ਗਿਆ ਹੋਵੇ।
ਉਨਾਂ ਕਿਹਾ ਕਿ ਜਿਲਿਆਂ ਨੂੰ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਆਈਈਸੀ ਦੀਆਂ ਗਤੀਵਿਧੀਆਂ ਚਲਾਉਣੀਆਂ ਚਾਹੀਦੀਆਂ ਹਨ ਜੋ ਕਿ ਮਿਕੋਰਮਾਈਕੋਸਿਸ ਵਿਅਕਤੀ ਤੋਂ ਵਿਅਕਤੀ ਰਾਹੀਂ ਫੈਲਦੀ।