ਚੰਡੀਗੜ : ਕੋਵਿਡ-19 ਮਹਾਂਮਾਰੀ ਤੋਂ ਆਪਣੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮਾਰਕਫੈੱਡ ਨੇ ਅੱਜ ਆਪਣੇ ਚੰਡੀਗੜ ਦਫ਼ਤਰ ਵਿਖੇ 300 ਕਰਮਚਾਰੀਆਂ ਅਤੇ ਸਾਬਕਾ ਕਰਮਚਾਰੀਆਂ ਦੇ ਨਾਲ ਨਾਲ ਉਨਾਂ ਦੇ ਪਰਿਵਾਰਾਂ ਲਈ ਟੀਕਾਕਰਨ ਮੁਹਿੰਮ ਚਲਾਈ। ਇਸ ਮੌਕੇ ਮਾਰਕਫੈਡ ਦੇ ਐਮ.ਡੀ. ਵਰੁਣ ਰੂਜਮ ਨੇ ਦੱਸਿਆ ਕਿ ਇਸ ਸੰਸਥਾ ਲਈ ਇਸਦੇ ਕਰਮਚਾਰੀ ਸਭ ਤੋਂ ਮਹੱਤਵਪੂਰਨ ਹਨ, ਇਸ ਲਈ ਮਾਰਕਫੈਡ ਨੇ ਇਸ ਟੀਕਾਕਰਨ ਮੁਹਿੰਮ ਦੀ ਸੁਰੂਆਤ ਕੀਤੀ ਹੈ।
ਉਨਾਂ ਅੱਗੇ ਕਿਹਾ ਕਿ ਕੋਵਿਡ-19 ਟੀਕਾਕਰਨ ਲਈ ਬਣਾਈ ਟੀਮ ਵਿੱਚ ਸਿਵਲ ਸਰਜਨ ਮੁਹਾਲੀ ਡਾ. ਆਦਰਸ ਪਾਲ ਕੌਰ, ਡਾ. ਵਿਜੈ ਭਗਤ, ਡਾ. ਐਚ.ਐਸ. ਚੀਮਾ, ਐਸ.ਐਮ.ਓ. ਅਤੇ ਜ਼ਿਲਾ ਹਸਪਤਾਲ ਮੋਹਾਲੀ ਤੋਂ ਡਾ. ਤਰਨਜੋਤ ਕੌਰ ਸ਼ਾਮਲ ਸਨ। ਟੀਮ ਨੇ ਕਰਮਚਾਰੀਆਂ ਨੂੰ ਸੁਰੱਖਿਆ ਸਾਵਧਾਨੀਆਂ ਵਰਤ ਕੇ ਆਪਣੇ ਆਪ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਬਾਰੇ ਵੀ ਜਾਣੂੰ ਕਰਵਾਇਆ। ਟੀਕਾਕਰਨ ਮੁਹਿੰਮ ਦੌਰਾਨ ਮਾਰਕਫੈੱਡ ਦੇ ਸੀਐਮ (ਪੀ) ਡਾ. ਦਮਨਦੀਪ ਕੌਰ ਵੀ ਮੌਜੂਦ ਸਨ।