ਚੰਡੀਗੜ੍ਹ : ਕੋਰੋਨਾ ਵਾਇਰਸ ਦਾ ਕਹਿਰ ਹਾਲੇ ਰੁੱਕਿਆ ਨਹੀਂ ਹੁਣ ਸੂਬੇ ਨੂੰ ਇੱਕ ਨਵੀਂ ਬਿਮਾਰੀ Black Fungus ਨੇ ਘੇਰ ਲਿਆ ਹੈ। ਹੁਣ ਬਲੈਕ ਫੰਗਸ ਯਾਨੀ ਕੀ ਮੁਕੋਮਾਈਕੋਸਿਸ ਫੰਗਲ ਇਨਫੈਕਸ਼ਨ ਦੇ ਕਈ ਮਾਮਲੇ ਮਿਲ ਚੁੱਕੇ ਹਨ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ Black Fungus ਨਾਲ ਸ਼ੁੱਕਰਵਾਰ ਨੂੰ ਲੁਧਿਆਨਾ ਵਿੱਚ 3 ਜਦੋਂ ਕਿ ਫ਼ਤਿਹਗੜ੍ਹ ਸਾਹਿਬ ਵਿੱਚ 2 ਮਰੀਜਾਂ ਦੀ ਮੌਤ ਹੋਈ ਹੈ । ਹੁਣ ਤੱਕ ਬਲੈਕ ਫੰਗਸ ਨਾਲ ਲਾਸ਼ਾਂ ਦੀ ਗਿਣਤੀ 49 ਹੋ ਗਈ ਹੈ । ਸਭ ਤੋਂ ਜ਼ਿਆਦਾ 5 ਪਟਿਆਲਾ ਵਿੱਚ, ਫ਼ਤਿਹਗੜ੍ਹ ਸਾਹਿਬ ਵਿੱਚ 4 ਨਵੇਂ ਮਾਮਲੇ ਸਾਹਮਣੇ ਆਏ ਹਨ । ਲੁਧਿਆਣਾ - ਜਲੰਧਰ ਵਿੱਚ 3-3, ਅੰਮ੍ਰਿਤਸਰ ਵਿੱਚ 1 ਮਰੀਜ ਮਿਲਿਆ ਹੈ । ਕੁਲ 298 ਕੇਸ ਆ ਚੁੱਕੇ ਹਨ । ਇਸ ਸਬੰਧੀ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਕੋਵਿਡ-19 ਮਰੀਜ਼ ਨੂੰ ਡਾਇਬਿਟੀਜ਼ ਹੈ ਤਾਂ ਸ਼ੂਗਰ ਨੂੰ ਸਖਤੀ ਨਾਲ ਕੰਟਰੋਲ ਕੀਤਾ ਜਾਣਾ ਚਾਹੀਦਾ ਹੈ ਅਤੇ ਸਟੀਰੌਇਡ ਦੀ ਤਰਕਸੰਗਤ ਵਰਤੋਂ ਕੀਤੀ ਜਾਂਦੀ ਹੈ। ਹੁਣ, ਦਿੱਲੀ ਵਿੱਚ ਵੱਡੀ ਗਿਣਤੀ ਵਿੱਚ ਕੇਸ ਦੇਖਣ ਨੂੰ ਹੋ ਰਹੇ ਹਨ ਅਤੇ ਜਿੰਨ੍ਹਾਂ ਨੇ ਸਟੀਰੌਇਡ ਦੀਆਂ ਵਧੇਰੇ ਖੁਰਾਕਾਂ ਦੀ ਵਰਤੋਂ ਕੀਤੀ ਹੈ ਜਾਂ ਡਾਇਬਿਟੀਜ਼ ਹੈ, ਉਹਨਾਂ ਵਿੱਚੋਂ ਜ਼ਿਆਦਾਤਰ ਹਨ।
ਜਾਣੋ ਕੀ ਹਨ ਬਲੈਕ ਫੰਗਸ ਦੇ ਲੱਛਣ
ਅੱਖਾਂ ਵਿੱਚ ਤੇਜ਼ੀ ਨਾਲ ਸੜਨ ਪੈਣਾ
ਪਲਕਾਂ ਹੇਠ ਸੋਜ ਆਉਣਾ
ਅੱਖਾਂ ਦਾ ਲਾਲ ਹੋਣਾ
ਖੂਨ ਦੀ ਉਲਟੀ ਆਉਣਾ
ਦੰਦ ਢਿੱਲੇ ਹੋਣਾ
ਨੱਕ ਬੰਦ ਹੋਣਾ
ਇਹ ਲੱਛਣ ਹਨ ਜਿਨ੍ਹਾਂ ਦਾ ਸਾਨੂੰ ਖਾਸ ਤੌਰ 'ਤੇ ਧਿਆਨ ਰੱਖਣਾ ਚਾਹੀਦਾ ਹੈ, ਤਾਂ ਲੋੜ ਪੈਣ 'ਤੇ ਡਾਕਟਰ ਦੀ ਸਲਾਹ ਲਈ ਜਾ ਸਕੇ।