ਅੰਮ੍ਰਿਤਸਰ : ਥਾਣਾ ਸਰਾਏ ਅਮਾਨਤ ਖਾ ਅਧੀਨ ਆਉਂਦੇ ਪਿੰਡ ਗਾਹਿਰੀ ਵਿਖੇ ਜ਼ਮੀਨੀ ਵਿਵਾਦ ਕਾਰਨ ਦੋ ਧਿਰਾਂ ਚ ਹੋਈ ਲੜਾਈ ਦੌਰਾਨ ਚੱਲੀ ਗੋਲੀ, ਇਕ ਵਿਅਕਤੀ ਦੀ ਮੌਕੇ ਤੇ ਮੌਤ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ ਹੋਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਸਵੰਤ ਸਿੰਘ ਪੁੱਤਰ ਤਸਬੀਰ ਸਿੰਘ ਨੇ ਦੱਸਿਆ ਕਿ ਮੇਰੇ ਭਰਾ ਦਿਲਬਾਗ ਸਿੰਘ ਉਰਫ ਦਰਬਾਰਾ ਪੁੱਤਰ ਤਸਬੀਰ ਸਿੰਘ ਨੇ ਆਪਣੇ ਹਿੱਸੇ ਦੀ 8 ਕਨਾਲਾ ਜਮੀਨ ਮਨਜਿੰਦਰ ਸਿੰਘ ਉਰਫ਼ ਬਹਿਲਾ ਪੁੱਤਰ ਹਰਭਜਨ ਸਿੰਘ ਨੂੰ ਵੇਚ ਦਿੱਤੀ। ਪਰ ਦਿਲਬਾਗ ਸਿੰਘ ਆਪਣੇ ਥੱਲੇ ਜੋ ਜਮੀਨ ਵਾਹ ਰਿਹਾ ਸੀ, ਉਸ ਦਾ ਕਬਜਾ ਨਹੀਂ ਦੇ ਰਿਹਾ ਸੀ।
ਜੋ ਜਮੀਨ ਮੁਲਤਾਨ ਸਿੰਘ ਪੁੱਤਰ ਅਜੀਤ ਸਿੰਘ ਵਾਹ ਰਿਹਾ ਸੀ, ਉਸ ਤੇ ਜਮੀਨ ਖ੍ਰੀਦਣ ਵਾਲੀ ਧਿਰ ਮਨਜਿੰਦਰ ਸਿੰਘ ਨੂੰ ਕਬਜਾ ਕਰਾ ਰਿਹਾ ਸੀ। ਦੁਪਿਹਰ ਇਕ ਵਜੇ ਦੇ ਕਰੀਬ ਮਨਜਿੰਦਰ ਸਿੰਘ ਆਪਣੇ ਨਾਲ 50,60 ਵਿਅਕਤੀਆਂ ਜੋ ਬੇਸਬਾਲ, ਕਹੀ ਦੇ ਦਸਤੇ, ਬੰਦੂਕਾਂ, ਕ੍ਰਿਪਾਨਾਂ ਨਾਲ ਲੈਸ ਹੋ ਕੇ ਜਮੀਨ ਵਹਾਉਣ ਲਗ ਪਿਆ। ਜਦੋਂ ਰੇਸ਼ਮ ਸਿੰਘ ਪੁੱਤਰ ਤਸਬੀਰ ਸਿੰਘ, ਜਸਵੰਤ ਸਿੰਘ ਪੁੱਤਰ ਤਸਬੀਰ ਸਿੰਘ, ਮੁਲਤਾਨ ਸਿੰਘ ਪੁੱਤਰ ਅਜੀਤ ਸਿੰਘ, ਕੁਲਦੀਪ ਸਿੰਘ ਪੁੱਤਰ ਜਸਵੰਤ ਸਿੰਘ ਜੋ ਜਮੀਨ ਵਹਾਉਣ ਤੋਂ ਰੋਕਣ ਆ ਰਹੇ ਸੀ ਤਾਂ ਦੂਸਰੀ ਧਿਰ ਨੇ ਗੋਲੀਆਂ ਚਲਾਉਣੀਆ ਸ਼ੁਰੂ ਕਰ ਦਿੱਤੀਆਂ l ਜਿਸ ਕਾਰਨ ਰੇਸ਼ਮ ਸਿੰਘ ਦੇ ਨਲਾ ਵਿਚ ਗੋਲੀ ਲੱਗਣ ਕਾਰਨ ਮੋਕੇ ਤੇ ਮੋਤ ਹੋ ਗਈ, ਤੇ ਮੁਲਤਾਨ ਸਿੰਘ ,ਜਸਵੰਤ ਸਿੰਘ, ਕੁਲਦੀਪ ਸਿੰਘ ਜੋ ਗੰਭੀਰ ਜਖਮੀ ਹਨ। ਜੋ ਇਸ ਵੇਲੇ ਸਰਕਾਰੀ ਹਸਪਤਾਲ ਕਸੇਲ ਵਿਖੇ ਜੇਰੇ ਇਲਾਜ਼ ਹਨ।