ਭਿੱਖੀਵਿੰਡ : ਹਲਕਾ ਪੱਟੀ ਦੇ ਪਿੰਡ ਜੋਤੀ ਸ਼ਾਹ ਵਿਖੇ ਕਵਰੇਜ ਕਰਨ ਗਏ ਪੱਤਰਕਾਰ ਕਪਿਲ ਗਿੱਲ ਦੇ ਕੈਮਰਾਮੈਨ ਕਿਸ਼ੋਰੀ ਲਾਲ ਹੈਪੀ ਸਭਰਾ ਤੇ ਬੀਤੇ ਤਿੰਨ ਮਹੀਨੇ ਪਹਿਲਾਂ ਕੁੱਝ ਗੁੰਡਿਆਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਸੀ, ਜਿਸ ਸਬੰਧੀ ਚੌਂਕੀ ਸਭਰਾ ਵਿਖੇ ਦਰਖ਼ਾਸਤ ਵੀ ਦਿੱਤੀ ਗਈ ਸੀ, ਉਸ ਤੋਂ ਬਾਅਦ ਡੀ.ਐਸ.ਪੀ ਪੱਟੀ ਵਿਖੇ ਦਰਖ਼ਸਤ ਦਿੱਤੀ ਗਈ ਅਤੇ ਜਿਲ੍ਹੇ ਦੇ ਐਸ.ਐਸ.ਪੀ ਦਫਤਰ ਵੀ ਦਰਖ਼ਾਸਤ ਦਿੱਤੀ ਗਈ, ਪਰ ਹਾਲੇ ਤੱਕ ਪੁਲਿਸ ਪ੍ਰਸ਼ਾਸਨ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਝੂਠੇ ਦਿਲਾਸੇ ਦਿੱਤੇ ਗਏ। ਇਸ ਸਬੰਧੀ ਜਦੋਂ ਪਿੰਡ ਸਭਰਾ ਦੇ ਚੌਂਕੀ ਇੰਚਾਰਜ ਬਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਇਸ ਦਰਖ਼ਾਸਤ ਤੇ ਕੋਈ ਵੀ ਕਾਰਵਾਈ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ, ਜਦ ਕਿ ਇਹਨਾਂ ਤਿੰਨਾਂ ਮਹੀਨਿਆਂ ਦੇ ਵਿੱਚ ਸਭਰਾ ਚੌਂਕੀ ਦਰਖ਼ਸਤ ਵੀ ਦਿੱਤੀ ਗਈ,ਡੀਐਸਪੀ ਪੱਟੀ ਨੂੰ ਵੀ ਦਰਖਾਸਤ ਦਿੱਤੀ ਗਈ ਅਤੇ ਐਸ.ਐਸ.ਪੀ ਨੂੰ ਵੀ ਤਿੰਨ ਵਾਰ ਦਰਖ਼ਸਤ ਦਿੱਤੀ ਗਈ ਪਰ ਹਾਲੇ ਤੱਕ ਇਹਨਾਂ ਦਰਖਾਸਤਾਂ ਤੇ ਕੋਈ ਵੀ ਅਮਲ ਨਹੀਂ ਕੀਤਾ ਗਿਆ। ਇਸ ਸਬੰਧੀ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਪੱਟੀ ਨੇ ਚੇਤਾਵਨੀ ਦਿੰਦਿਆ ਕਿ ਜੇਕਰ ਆਉਣ ਵਾਲੇ ਸੱਤ ਦਿਨਾਂ ਦੇ ਵਿੱਚ-ਵਿੱਚ ਕੋਈ ਵੀ ਕਾਰਵਾਈ ਨਾ ਕੀਤੀ ਗਈ ਤਾਂ 18 ਨਵੰਬਰ 2024 ਨੂੰ ਜਿਲ੍ਹੇ ਦੇ ਐਸ.ਐਸ.ਪੀ ਦੇ ਦਫਤਰ ਅੱਗੇ ਪੱਤਰਕਾਰ ਭਾਈਚਾਰੇ ਵੱਲੋਂ ਵੱਡੇ ਪੱਧਰ ਤੇ ਧਰਨਾ ਲਗਾਇਆ ਜਾਵੇਗਾ ਤੇ ਰੋਸ਼ ਪ੍ਰਦਰਸਨ ਵੀ ਕੀਤਾ ਜਾਏਗਾ। ਇਸ ਸਬੰਧੀ ਜਸਬੀਰ ਸਿੰਘ ਪੱਟੀ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਤਰਨਤਰਨ ਦੇ ਪੱਤਰਕਾਰਾਂ ਨਾਲ ਇਹੋ ਜਿਹਾ ਸਲੂਕ ਕੀਤਾ ਜਾ ਰਿਹਾ ਏ ਤਾਂ ਆਮ ਲੋਕਾ ਨੂੰ ਇਨਸਾਫ਼ ਕਿਵੇਂ ਮਿਲੇਗਾ, ਇਸ ਸਬੰਧੀ ਜਸਬੀਰ ਸਿੰਘ ਪੱਟੀ ਨੇ ਕਿਹਾ ਕਿ ਜੇਕਰ ਇੰਨਾ 7 ਦਿਨਾ ਦੇ ਵਿੱਚ-ਵਿੱਚ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਸਘੰਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।