ਭਿਖੀਵਿੰਡ : ਸ਼ਹੀਦ ਭਾਈ ਤਾਰੂ ਸਿੰਘ ਗੁਰਮਤ ਪ੍ਰਚਾਰ ਸੁਸਾਇਟੀ ਦਸਤੂਰ -ਇ-ਦਸਤਾਰ ਲਹਿਰ ਵੱਲੋਂ ਬਾਬਾ ਬੁੱਢਾ ਜੀ ਦੀ ਸਲਾਨਾ ਜੋੜ ਮੇਲੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਸੁੱਗਾ ਵਿਖੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਬਹਾਲ ਸਿੰਘ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮਿਤੀ 29-09-2024 ਦਿਨ ਐਤਵਾਰ, ਸ਼ਾਮ 4 ਵਜੇ ਤੋਂ ਲੈ ਕੇ 6 ਵਜੇ ਤੱਕ ਬੱਚਿਆਂ ਦੇ ਦਸਤਾਰ ਅਤੇ ਦੁਮਾਲਾ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਸ ਵਿੱਚ ਪੰਜਵੀਂ ਜਮਾਤ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਦੇ ਲੜਕੇ ਅਤੇ ਲੜਕੀਆਂ ਭਾਗ ਲੈ ਸਕਦੇ ਹਨ। ਇਹਨਾਂ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਸੁਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ, ਵਾਈਸ ਕਨਵੀਨਰ ਭਾਈ ਹਰਜੀਤ ਸਿੰਘ ਆਸਟਰੇਲੀਆ, ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ, ਮੀਤ ਪ੍ਰਧਾਨ ਭਾਈ ਹੀਰਾ ਸਿੰਘ ਸੋਹਲ ਅਤੇ ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਨੇ ਅਹਿਮਦਪੁਰ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਇਸ ਲਹਿਰ ਨੂੰ ਵੱਡਿਆਂ ਕਰਨ ਦੇ ਲਈ ਪਿੰਡ ਪੱਧਰ ਤੇ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਾਉਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ ਅਤੇ ਇਸ ਦੇ ਨਾਲ ਨਾਲ ਹੀ ਗੁਰਸਿੱਖ ਮਿਲਾਪ ਪ੍ਰੋਗਰਾਮ ਵੀ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਵਿੱਚ ਜਿਹੜੇ ਵੀਰ ਚਾਹੁੰਦੇ ਹਨ ਕਿ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਹੋਵੇ, ਪਿੰਡਾਂ ਵਿੱਚ ਬੱਚਿਆਂ ਦੇ ਕੈਂਪ ਲੱਗਣ, ਗੁਰਮਤਿ ਦੀਆਂ ਕਲਾਸਾਂ ਲਗਾਈਆਂ ਜਾਣ, ਇਸ ਸਭ ਕਾਸੇ ਲਈ ਇਕ ਵੱਡੀ ਟੀਮ ਦੀ ਲੋੜ ਹੈ ਸੋ ਪਿੰਡ ਪੱਧਰ ਤੇ ਗੁਰਸਿੱਖ ਮਿਲਾਪ ਪ੍ਰੋਗਰਾਮ ਦੇ ਤਹਿਤ ਗੁਰਸਿੱਖ ਨੌਜਵਾਨਾਂ ਨੂੰ ਲਹਿਰ ਵਿੱਚ ਸ਼ਾਮਲ ਕੀਤਾ ਜਾਵੇਗਾ। ਉਹਨਾਂ ਨੇ ਇਲਾਕੇ ਦੇ ਵੱਧ ਤੋਂ ਵੱਧ ਗੁਰਸਿੱਖ ਨੌਜਵਾਨ ਵੀਰਾਂ ਨੂੰ ਜਿੱਥੇ ਪਹੁੰਚਣ ਦਾ ਸੱਦਾ ਦਿੱਤਾ ਉਥੇ ਨਾਲ ਹੀ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਦਸਤਾਰ ਦੁਮਾਲਾ ਸ਼ੀਸ਼ਾ ਬਾਜ ਪਿੰਨ ਲੈ ਕੇ ਜਰੂਰ ਇਹਨਾਂ ਮੁਕਾਬਲਿਆਂ ਵਿੱਚ ਪਹੁੰਚਣ। ਇਸ ਮੌਕੇ ਸਕੱਤਰ ਭਾਈ ਨਿਰਮਲ ਸਿੰਘ ਸੁਰ ਸਿੰਘ, ਮੀਤ ਸਕੱਤਰ ਭਾਈ ਹਰਚਰਨ ਸਿੰਘ ਉਬੋਕੇ, ਭਾਈ ਗੁਰਜੰਟ ਸਿੰਘ ਜੋਨਲ ਇੰਚਾਰਜ ਭਿਖੀਵਿੰਡ, ਖਜਾਨਚੀ ਮਨਦੀਪ ਸਿੰਘ ਘੋਲੀਆ ਕਲਾਂ, ਦਸਤਾਰ ਕੋਆਰਡੀਨੇਟਰ ਹਰਪ੍ਰੀਤ ਸਿੰਘ ਹਰਜੀਤ ਸਿੰਘ ਲਹਿਰੀ ਆਕਾਸ਼ਦੀਪ ਸਿੰਘ ਜਗਦੀਸ਼ ਸਿੰਘ ਸਾਜਨਪ੍ਰੀਤ ਸਿੰਘ ਸੁਖਵਿੰਦਰ ਸਿੰਘ ਖਾਲੜਾ ਗੁਰਮੀਤ ਸਿੰਘ ਮਾਲੂਵਾਲ ਦਿਲਬਾਗ ਸਿੰਘ ਡੱਲ, ਪ੍ਰਚਾਰਕ ਮਨਜਿੰਦਰ ਸਿੰਘ ਸੁਗਾ, ਹਰਜੀਤ ਸਿੰਘ ਲਹਿਰੀ ਆਦਿ ਹਾਜ਼ਰ ਸਨ।