ਮੁੰਬਈ : ਅੱਜ ਦੇ ਦਿਨ ਸੋਨਾ ਅਤੇ ਚਾਂਦੀ ਖਰੀਦਣ ਵਾਲਿਆਂ ਲਈ ਖੁਸ਼ਖਬਰੀ ਹੈ, ਕਿਉਂਕਿ ਕਲ ਦਾ ਪਤਾ ਨਹੀਂ ਕਿ ਸੋਨਾ ਹੋਰ ਮਹਿੰਗਾ ਹੋ ਜਾਵੇ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਅੱਜ ਸਰਾਫਾ ਬਾਜ਼ਾਰ ਵਿਚ ਸੋਨੇ ਅਤੇ ਚਾਂਦੀ ਦੀ ਕੀਮਤ ਵਿਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਅੱਜ ਦੇ ਹਿਸਾਬ ਨਾਲ ਸੋਨਾ 1200 ਰੁਪਏ ਪ੍ਰਤੀ 10 ਗ੍ਰਾਮ ਸਸਤਾ ਹੋ ਗਿਆ ਹੈ ਅਤੇ ਚਾਂਦੀ 3000 ਰੁਪਏ ਪ੍ਰਤੀ ਕਿੱਲੋ ਕਮਜ਼ੋਰ ਹੋ ਗਈ ਹੈ। ਦੇਸ਼ ਭਰ ਦੇ ਸਰਾਫਾ ਬਾਜ਼ਾਰਾਂ ਵਿਚ ਸ਼ੁੱਕਰਵਾਰ ਨੂੰ 24 ਕੈਰਟ ਸੋਨੇ ਦੀ ਔਸਤਨ ਕੀਮਤ 355 ਰੁਪਏ ਦੀ ਗਿਰਾਵਟ ਨਾਲ 47201 ਰੁਪਏ ਹੋ ਗਈ, ਜਦੋਂਕਿ ਚਾਂਦੀ 1141 ਰੁਪਏ ਦੀ ਗਿਰਾਵਟ ਨਾਲ 68379 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਬਾਅਦ ਵਿਚ ਸੋਨਾ 290 ਰੁਪਏ ਦੀ ਗਿਰਾਵਟ ਨਾਲ 47266 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਚਾਂਦੀ 833 ਰੁਪਏ ਸਸਤਾ ਹੋ ਕੇ 68687 ਦੇ ਪੱਧਰ 'ਤੇ ਬੰਦ ਹੋਈ। ਇਥੇ ਦਸਣਯੋਗ ਹੈ ਕਿ ਜਦੋਂ ਵੀਰਵਾਰ ਨੂੰ ਸੋਨੇ ਦੀ ਕੀਮਤ 48000 'ਤੇ ਆ ਗਈ ਤਾਂ ਚਾਂਦੀ 1873 ਰੁਪਏ ਸਸਤਾ ਹੋ ਗਈ। ਵੀਰਵਾਰ ਨੂੰ 24 ਕੈਰਟ ਸੋਨੇ ਦੀ ਕੀਮਤ 841 ਰੁਪਏ ਦੀ ਗਿਰਾਵਟ ਦੇ ਨਾਲ 47556 ਰੁਪਏ ਹੋ ਗਈ, ਜਦੋਂਕਿ ਚਾਂਦੀ 69520 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ।ਇਸ ਵਿੱਚ ਫਰਕ ਹੋ ਸਕਦਾ ਹੈ। ਇਥੇ ਦਸਣਯੋਗ ਹੈ ਕਿ ਕੋਰੋਨਾ ਦੀਆਂ ਪਾਬੰਦੀਆਂ ਦਾ ਵੀ ਸੋਨਾ ਚਾਂਦੀ ਦੇ ਭਾਅ ਉਤੇ ਕੋਈ ਅਸਰ ਨਹੀਂ ਹੋਇਆ ਸੀ।