ਨਵੇਂ ਪ੍ਰੋਗਰਾਮ ਤਹਿਤ ਭਾਰਤ ਦਾ 6 ਟੀਮਾਂ ਨਾਲ ਮੁਕਾਬਲਾ
ਨਿਊਜ਼ੀਲੈਂਡ ਨਾਲ ਫਿਰ ਹੋਵੇਗੀ ਟੱਕਰ
ਨਵੀਂ ਦਿੱਲੀ : ICC ਵਰਲਡ ਟੈਸਟ ਚੈਂਪੀਅਨਸ਼ਿਪ ਦਾ ਦੂਜਾ ਐਡੀਸ਼ਨ ਵੀ ਛੇਤੀ ਹੀ ਹੋਵੇਗਾ ਇਸੇ ਲਈ ਇਸ ਐਡੀਸ਼ਲ ਲਈ ਪ੍ਰੋਗਰਾਮ ਜਾਰੀ ਕਰ ਦਿਤਾ ਗਿਆ ਹੈ। ਦਰਅਸਲ ਪਹਿਲੇ ਐਡੀਸ਼ਨ ’ਚ ਸ਼ਾਨਦਾਰ ਖੇਡ ਦਿਖਾ ਕੇ ਫਾਈਨਲ ਤਕ ਪਹੁੰਚਣ ਵਾਲੀ ਭਾਰਤੀ ਟੀਮ ਨੂੰ ਨਿਊਜ਼ੀਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਟੂਰਨਾਮੈਂਟ ਦੇ ਦੂਜੇ ਅਡੀਸ਼ਨ ’ਚ ਟੀਮ ਇੰਡੀਆ ਨੂੰ ਕਿਹੜੀਆਂ ਟੀਮਾਂ ਖਿਲਾਫ਼ ਖੇਡਣਾ ਹੈ ਇਸ ਦਾ ਪ੍ਰੋਗਰਾਮ ਵੀ ਜਾਰੀ ਕਰ ਦਿਤਾ ਗਿਆ ਹੈ। ਹੁਣ ਭਾਰਤ ਨੇ 6 ਟੀਮਾਂ ਖਿਲਾਫ਼ ਕੁੱਲ 19 ਟੈਸਟ ਮੈਚ ਖੇਡਣੇ ਹਨ। ਇਥੇ ਦਸ ਦਈਏ ਕਿ ਪਹਿਲੀ ਸੀਰੀਜ਼ ’ਚ ਟੀਮ ਇੰਡੀਆ ਨਿਊਜ਼ੀਲੈਂਡ ਖਿਲਾਫ਼ ਹੀ ਖੇਡਣ ਵਾਲੀ ਹੈ। ਇਸ ਤੋਂ ਇਲਾਵਾ ਭਾਰਤ ਨੇ ਇੰਗਲੈਂਡ, ਨਿਊਜ਼ੀਲੈਂਡ, ਸਾਊਥ ਅਫਰੀਕਾ, ਸ਼੍ਰੀਲੰਕਾ, ਆਸਟ੍ਰੇਲੀਆ ਤੇ ਬੰਗਲਾਦੇਸ਼ ਖਿਲਾਫ਼ ਖੇਡਣਾ ਹੈ। ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਬੁੱਧਵਾਰ ਨੂੰ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦਾ ਰਿਜ਼ਰਵ ਡੇ ਖੇਡਿਆ ਗਿਆ ਹੈ। ਦੂਜੀ ਪਾਰੀ ’ਚ ਬੱਲੇਬਾਜ਼ੀ ਕਰਦੇ ਹੋਏ ਪੂਰੀ ਭਾਰਤੀ ਟੀਮ 170 ਰਨ ’ਤੇ ਰਹਿ ਗਈ। ਨਿਊਜ਼ੀਲੈਂਡ ਦੇ ਸਾਹਮਣੇ ਟੈਸਟ ਕ੍ਰਿਕਟ ਦੇ ਇਸ ਵਿਸ਼ਵ ਕੱਪ ਫਾਈਨਲ ਨੂੰ ਜਿੱਤਣ ਲਈ 139 ਰਨ ਦਾ ਟੀਚਾ ਸੀ। ਕਪਤਾਨ ਕੇਨ ਵਿਲੀਅਮਸਨ ਤੇ ਅਨੁਭਵੀ ਰੋਸ ਟੇਲਰ ਨੇ 96 ਰਨ ਦੀ ਨਾਬਾਦ ਸਾਂਝੇਦਾਰੀ ਕਰ ਟੀਮ ਨੂੰ 8 ਵਿਕਟਾਂ ਨਾਲ ਜਿੱਤ ਦਿਵਾਈ। ਇਥੇ ਇਹ ਵੀ ਦਸ ਦਈਏ ਕਿ ਪਹਿਲ ਐਡੀਸ਼ਨ ਵਿਚ ਭਾਰਤ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਸੀ ਪਰ ਆਖ਼ਰ ਵਿਚ ਆ ਕੇ ਆਸਟ੍ਰੇਲੀਆ ਟੀਮ ਤੋਂ ਮਾਤ ਖਾ ਗਈ ਸੀ ਅਤੇ ਹੁਣ ਭਾਰਤੀ ਟੀਮ ਪੂਰੇ ਜੋਸ਼ ਵਿਚ ਹੈ।