ਟਿਕੈਤ ਨੂੰ ਗ੍ਰਿਫ਼ਤਾਰ ਕਰਨ ਦੀ ਅਫ਼ਵਾਹ ਵੀ ਫ਼ੈਲੀ
ਮੋਹਾਲੀ, ਨਵੀਂ ਦਿੱਲੀ : ਅੱਜ ਦਿੱਲੀ ਦੀ ਸਰਹੱਦ 'ਤੇ ਬੈਠੇ ਕਿਸਾਨਾਂ ਨੂੰ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਐਮਐਸਪੀ ਸੰਬੰਧੀ ਨਵਾਂ ਕਾਨੂੰਨ ਬਣਾਉਣ ਦੀ ਮੰਗ ਕਰਦਿਆਂ 7 ਮਹੀਨੇ ਪੂਰੇ ਹੋਣ ਉਤੇ ਹੁਣ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ ਅੱਜ ਤੜਕੇ ਤੋਂ ਚਲ ਰਹੀਆਂ ਤਿਆਰੀਆਂ ਮਗਰੋਂ ਰਾਜ ਭਵਨ ਵੱਲ ਮਾਰਚ ਕਰਨ ਲਈ ਪੰਜਾਬ ਦੇ ਹਜ਼ਾਰਾਂ ਕਿਸਾਨਾਂ ਮੋਹਾਲੀ ਦੇ ਫ਼ੇਜ਼ ਅੱਠ ਦੇ ਗੁਰਦੁਆਰਾ ਅੰਬ ਸਾਹਿਬ ਵਿੱਖੇ ਇਕੱਠੇ ਹੋਏ। ਇਸ ਤੋਂ ਬਾਅਦ ਚੰਡੀਗੜ੍ਹ ਨੂੰ ਕੂਚ ਕੀਤਾ ਗਿਆ। ਚੰਡੀਗੜ੍ਹ ਪੁਲਿਸ ਵੱਲੋਂ ਕਿਸਾਨਾਂ ਨੂੰ ਬੈਰੀਗੇਡ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਕਿਸਾਨ ਰੋਕਾਂ ਤੋੜ ਕੇ ਅੱਗੇ ਵੱਧੇ। ਚੰਡੀਗੜ੍ਹ ਜਾਂਦੇ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਲਗਾਇਆ ਗਿਆ ਪਹਿਲਾਂ ਬੇਰੀਗੇਡ ਕਿਸਾਨਾਂ ਨੇ ਤੋੜ ਦਿੱਤਾ ਹੈ। ਪੁਲਿਸ ਵੱਲੋਂ ਕਿਸਾਨਾਂ ਉਤੇ ਵਾਟਰ ਕੈਨਲ ਨਾਲ ਕਿਸਾਨਾਂ ਉਤੇ ਪਾਣੀ ਦੀਆਂ ਬੁਛਾੜਾ ਕੀਤੀਆਂ ਗਈਆਂ। ਨੌਜਵਾਨਾਂ ਕਿਸਾਨਾਂ ਨੇ ਵਾਟਰ ਕੈਨਲ ਦੇ ਮੂੰਹ ਬੰਦ ਕਰ ਦਿੱਤੇ। ਕਿਸਾਨ ਦਾ ਕਾਫਲਾ ਸੈਕਟਰ 44 ਤੋਂ ਅੱਗੇ ਚਲਿਆ ਗਿਆ।
ਇਸ ਤੋਂ ਇਲਾਵਾ ਦਿੱਲੀ ਵਿਖੇ ਕਿਸਾਨਾਂ ਨੇ ਟਿਕਰੀ ਸਰਹੱਦ 'ਤੇ ਇਕ ਟਰੈਕਟਰ ਮਾਰਚ ਕੱਢਿਆ। ਇਹ ਟਰੈਕਟਰ ਮਾਰਚ ਬਹਾਦੁਰਗੜ ਦੇ ਪਕੌੜਾ ਚੌਕ ਤੋਂ ਆਰੰਭ ਹੋ ਕੇ ਪਿੰਡ ਸੰਖੋਲ ਦੇ ਜਖੋਦਾ ਮੋੜ ਤੋਂ ਹੁੰਦਾ ਹੋਇਆ ਬਹਾਦਰਗੜ ਸ਼ਹਿਰ ਵਿੱਚ ਦਾਖਲ ਹੋਵੇਗਾ। ਉਧਰ ਦਿੱਲੀ ਮੈਟਰੋ ਨੇ ਸ਼ਨੀਵਾਰ ਨੂੰ ਯੈਲੋ ਲਾਈਨ ਦੇ ਤਿੰਨ ਮੁੱਖ ਸਟੇਸ਼ਨਾਂ ਨੂੰ ਕਿਸਾਨਾਂ ਦੇ ਅੰਦੋਲਨ ਦੇ ਮੱਦੇਨਜ਼ਰ ਚਾਰ ਘੰਟੇ ਬੰਦ ਰਖਿਆ ਗਿਆ। ਦਰਅਸਲ ਅੱਜ ਦੇਸ਼ ਭਰ ਵਿੱਚ ਕਿਸਾਨ ਸਾਰੇ ਸੂਬਿਆਂ ਦੇ ਰਾਜਪਾਲਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਉਪ ਰਾਜਪਾਲਾਂ ਨੂੰ ਮਿਲ ਰਹੇ ਹਨ ਅਤੇ ਉਨ੍ਹਾਂ ਨੂੰ ਮੰਗ ਪੱਤਰ ਸੌਂਪ ਰਹੇ ਹਨ। ਇਸ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਗ੍ਰਿਫਤਾਰੀ ਦੀਆਂ ਅਫਵਾਹਾਂ ਵੀ ਫੈਲਣੀਆਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ, ਉਨ੍ਹਾਂ ਨੇ ਇਨ੍ਹਾਂ ਅਫਵਾਹਾਂ 'ਤੇ ਕਿਹਾ ਕਿ ਮੇਰੀ ਗ੍ਰਿਫਤਾਰੀ ਦੀ ਖ਼ਬਰ ਗੁੰਮਰਾਹ ਕਰਨ ਵਾਲੀ ਹੈ। ਇਸ ਦੇ ਨਾਲ ਹੀ ਦਿੱਲੀ ਪੁਲਿਸ ਵੱਲੋਂ ਟਵੀਟ ਕਰ ਕੇ ਇਸ ਨੂੰ ਫਰਜ਼ੀ ਖ਼ਬਰ ਕਿਹਾ ਗਿਆ ਹੈ।