ਵੇਰਕਾ ਦਾ ਦੁੱਧ 2 ਰੁਪਏ ਪ੍ਰਤੀ ਲੀਟਰ ਹੋਇਆ ਮਹਿੰਗਾ
ਚੰਡੀਗੜ੍ਹ : ਪੂਰਾ ਦੇਸ਼ ਮਹਿੰਗਾਈ ਦੀ ਚੱਕੀ ਵਿਚ ਪਿਸ ਰਿਹਾ ਹੈ, ਪਹਿਲਾਂ ਤਾਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਾਈਆਂ ਗਈਆਂ ਅਤੇ ਹੁਣ ਦੁੱਧ ਦਾ ਭਾਅ ਵੀ ਵਧਾ ਦਿਤਾ ਗਿਆ ਹੈ। ਇਸ ਹਿਸਾਬ ਨਾਲ ਲੋਕਾਂ ਨੂੰ ਮਹਿੰਗਾਈ ਤੋਂ ਕਦੇ ਵੀ ਰਾਹਤ ਨਹੀਂ ਮਿਲ ਸਕਦੀ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਾਸੀਆਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਿਆ ਹੈ। 1 ਜੁਲਾਈ ਯਾਨੀ ਕਿ ਅੱਜ ਤੋਂ ਵੇਰਕਾ ਦਾ ਦੁੱਧ 2 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਜਾਵੇਗਾ। ਵੇਰਕਾ ਏਜੰਸੀ ਹਮੀਰਪੁਰ ਦੇ ਸੰਚਾਲਕ ਸੁਸ਼ੀਲ ਡੋਗਰਾ ਨੇ ਕਿਹਾ ਕਿ 1 ਜੁਲਾਈ ਤੋਂ ਵੇਰਕਾ ਦੁੱਧ ਦੀਆਂ ਕੀਮਤਾਂ ‘ਚ ਵਾਧਾ ਕੀਤਾ ਜਾਵੇਗਾ। ਦਸ ਦਈਏ ਵੇਰਕਾ ਨੇ ਪੈਕਟਾਂ ਦੀ ਕੀਮਤ ਅੱਧਾ ਲੀਟਰ ਤੋਂ ਵਧਾ ਕੇ 6 ਲੀਟਰ ਕਰ ਦਿੱਤੀ ਹੈ। ਵੇਰਕਾ ਨੇ ਪੈਕਟਾਂ ‘ਤੇ 2 ਰੁਪਏ ਪ੍ਰਤੀ ਲੀਟਰ ਦਾ ਵਾਧਾ 1.5 ਲੀਟਰ ਤੱਕ ਕੀਤਾ ਹੈ। ਜਦੋਂ ਕਿ 6 ਲੀਟਰ ਦੇ ਪੈਕੇਟ ‘ਤੇ ਇਹ 2.5 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਅੱਧਾ ਲੀਟਰ ਵਾਲਾ ਪੈਕੇਟ ਇਕ ਰੁਪਏ ਮਹਿੰਗਾ, ਇਕ ਲੀਟਰ ਦਾ ਪੈਕੇਟ ਦੋ ਰੁਪਏ ਮਹਿੰਗਾ ਅਤੇ ਡੇਢ ਲਿਟਰ ਪੈਕੇਟ ਤਿੰਨ ਰੁਪਏ ਮਹਿੰਗਾ ਹੋਵੇਗਾ। ਵੇਰਕਾ ਦਾ ਹਰਾ ਪੈਕੇਟ ਦੁੱਧ ਹੁਣ 52 ਰੁਪਏ ਪ੍ਰਤੀ ਕਿਲੋ, ਪੀਲਾ ਪੈਕੇਟ 42 ਰੁਪਏ ਪ੍ਰਤੀ ਕਿਲੋ ਤੇ ਓਰੈਂਜ ਪੈਕੇਟ ਦੁੱਧ ਹੁਣ 56 ਰੁਪਏ ਪ੍ਰਤੀ ਕਿਲੋ ਮਿਲੇਗਾ। 6 ਲੀਟਰ ਦੁੱਧ ਦਾ ਪੈਕੇਟ 15 ਰੁਪਏ ਮਹਿੰਗਾ ਹੋਵੇਗਾ। ਇਸ ਸਬੰਧੀ ਜਦੋਂ ਲੋਕਾਂ ਦੀ ਰਾਏ ਲੈਣ ਦੀ ਕੋਸਿ਼ਸ਼ ਕੀਤੀ ਗਈ ਤਾਂ ਉਨ੍ਹਾਂ ਦਾ ਰਵਈਆਂ ਮਹਿੰਗਾੀ ਵਿਰੁਧ ਸਾਫ਼ ਸਾਫ਼ ਨਜ਼ਰ ਆ ਰਿਹਾ ਸੀ।