ਰੀਓ : ਓਲੰਪਿਕਸ ਵਿਚ ਰੋਜ਼ਾਨਾ ਨਵੇਂ ਨਵੇ ਮਾਰਕੇ ਮਾਰੇ ਜਾ ਰਹੇ ਹਨ ਅਤੇ ਹੁਣ ਇਸੇ ਲੜੀ ਵਿਚ ਇਕ ਮਹਿਲਾ ਸਾਈਕਲਿਸਟ ਨੇ ਆਪਣਾ ਸੁਫ਼ਨਾ ਪੂਰਾ ਕਰ ਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬੱਚੇ ਨੂੰ ਗੋਦ ਚੁੱਕ ਰੀਓ ਓਲੰਪਿਕ ਖੇਡਣ ਪਹੁੰਚੀ ਪੰਜ ਫੁੱਟ ਅੱਠ ਇੰਚ ਲੰਬੀ ਆਸਟ੍ਰੇਲੀਆ ਦੀ 43 ਸਾਲਾ ਸਾਈਕਲਿਸਟ ਏ. ਕ੍ਰਿਸਟੀਨਾ ਨੇ ਨਿੱਜੀ ਟਾਈਮ ਟਰਾਈਲ ਇਵੈਂਟ ’ਚ ਗੋਲਡ ਮੈਡਲ ਜਿੱਤ ਕੇ ਆਪਣਾ ਸੁਪਨਾ ਸਾਕਾਰ ਕਰ ਕੇ ਹੀ ਸਾਹ ਲਿਆ ਸੀ। ਓਲੰਪਿਕ ’ਚ ਲਗਾਤਾਰ ਤਿੰਨ ਸੋਨ ਤਮਗੇ ਜਿੱਤਣ ਵਾਲੀ 47 ਸਾਲਾ ਏ. ਕ੍ਰਿਸਟੀਨਾ ਆਰਮਸਟਰਾਂਗ ਨੇ ਰੀਓ ਓਲੰਪਿਕ ਤੋਂ ਬਾਅਦ ਆਪਣੀ ਸਾਈਕਲ ਸਦਾ ਲਈ ਖੜ੍ਹੀ ਕਰਨ ਦਾ ਫ਼ੈਸਲਾ ਲੈ ਲਿਆ ਸੀ। ਬੀਜਿੰਗ-2008 ਤੇ ਲੰਡਨ-2012 ਤੋਂ ਬਾਅਦ ਲਗਾਤਾਰ ਤੀਜੇ ਰੀਓ ਓਲੰਪਿਕ ਅਡੀਸ਼ਨ ’ਚ ਸੋਨ ਤਮਗਿਆਂ ਦੀ ਤਿਕਡ਼ੀ ਜਮਾਉਣ ਵਾਲੀ 58 ਕਿੱਲੋ ਭਾਰੀ ਕ੍ਰਿਸਟੀਨਾ ਆਰਮਸਟਰਾਂਗ ਨੇ ਤਮਗਾ ਜਿੱਤਣ ਤੋਂ ਦੂਜੇ ਦਿਨ, 11 ਅਗਸਤ ਨੂੰ ਆਪਣੇ 43ਵੇਂ ਜਨਮ ਦਿਨ ਦਾ ਕੇਕ ਕੱਟਣ ਦਾ ਜਸ਼ਨ ਵੀ ਆਪਣੇ ਸਾਥੀ ਖਿਡਾਰੀਆਂ ਨਾਲ ਓਲੰਪਿਕ ਪਿੰਡ ’ਚ ਹੀ ਮਨਾਇਆ ਸੀ। ਅਗਸਤ 11, 1973 ਨੂੰ ਜਨਮੀ ਕ੍ਰਿਸਟੀਨਾ ਬਾਰੇ ਚਰਚਾ ਹੈ ਕਿ ਉਹ ਸਾਈਕਲਿਸਟ ਲਾਂਸ ਆਰਮਸਟਰਾਂਗ ਦੀ ਪਤਨੀ ਹੈ ਪਰ ਇਹ ਸੱਚ ਨਹੀਂ ਹੈ ਪਰ ਉਸ ਦੇ ਪਹਿਲੇ ਪਤੀ ਦਾ ਨਾਂ ਪ੍ਰਸਿੱਧ ਸਾਈਕਲ ਦੌੜਾਕ ਨਾਲ ਮੇਲ ਜ਼ਰੂਰ ਖਾਂਦਾ ਸੀ। ਲਾਂਸ ਨਾਲ ਤਲਾਕ ਤੋਂ ਬਾਅਦ ਕ੍ਰਿਸਟੀਨਾ ਨੇ ਜੋਅ ਸੈਵੋਲਾ ਨੂੰ ਆਪਣਾ ਜੀਵਨ ਸਾਥੀ ਬਣਾਇਆ। ਵਿਸ਼ਵ ਸਾਈਕਲਿੰਗ ਚੈਂਪੀਅਨਸ਼ਿਪ ’ਚ ਦੋ ਗੋਲਡ, ਇਕ ਚਾਂਦੀ ਤੇ ਇਕ ਤਾਂਬੇ ਦਾ ਤਮਗਾ ਜਿੱਤਣ ਵਾਲੀ ਓਲੰਪੀਅਨ ਸਾਈਕਲਿਸਟ ਦੇ ਪੁੱਤਰ ਦਾ ਨਾਂ ਲੁਕਾਸ ਵਿਲੀਅਮ ਸੈਵੋਲਾ ਹੈ।