ਨਵੀਂ ਦਿੱਲੀ : ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ ਵਨਡੇ ਮੈਚ ਅੱਜ ਤੋਂ ਸ਼ੁਰੂ ਹੋ ਰਹੇ ਹਨ ਅਤੇ ਇਹ ਮੈਚ ਸੋਨੀ ਟੀਵੀ ਉਪਰ ਵੇਖੇ ਜਾ ਸਕਦੇ ਹਨ। ਪਿਛਲੇ ਦਿਨੀ ਇਹ ਰੌਲਾ ਚਲ ਰਿਹਾ ਸੀ ਕਿ ਇਸ ਮੈਚ ਦਾ ਪ੍ਰਸਾਰਨ ਕਿਥੇ ਹੋਵੇਗਾ ਅਤੇ ਇਕ ਰਾਏ ਨਹੀਂ ਬਣ ਰਹੀ ਸੀ ਪਰ ਅੱਜ ਇਨ੍ਹਾਂ ਅਟਕਲਾਂ ਨੂੰ ਉਸ ਵੇਲੇ ਵਿਰਾਮ ਲੱਗ ਗਿਆ ਜਦੋਂ ਇਸ ਦਾ ਆਖ਼ਰੀ ਐਲਾਨ ਕਰ ਦਿਤਾ ਗਿਆ । ਇਥੇ ਦਸ ਦਈਏ ਕਿ ਦੋਵਾਂ ਟੀਮਾਂ ਵਿਚਾਲੇ ਪਹਿਲਾ ਮੈਚ ਅੱਜ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿਚ ਖੇਡਿਆ ਜਾਵੇਗਾ। ਇਸ ਦੌਰੇ 'ਤੇ ਭਾਰਤੀ ਟੀਮ ਦੀ ਕਪਤਾਨੀ ਸ਼ਿਖਰ ਧਵਨ ਕਰਨਗੇ। ਦੋਵਾਂ ਟੀਮਾਂ ਵਿਚ ਸਟਾਰ ਖਿਡਾਰੀਆਂ ਦੀ ਘਾਟ ਕਾਰਨ ਖੇਡ ਪ੍ਰਸਾਰਕ ਇਸ ਸੀਰੀਜ਼ ਦੇ ਟੈਲੀਕਾਸਟ ਵਿਚ ਬਹੁਤੀ ਦਿਲਚਸਪੀ ਨਹੀਂ ਲੈ ਰਹੇ ਸਨ, ਪਰ ਬਾਅਦ ਵਿਚ ਇੱਥੇ ਅਸੀਂ ਮੈਚ ਨਾਲ ਜੁੜੇ ਸਾਰੇ ਵੇਰਵੇ ਦੱਸ ਰਹੇ ਹਾਂ। ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਪਹਿਲਾ ਵਨਡੇ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3 ਵਜੇ ਸ਼ੁਰੂ ਹੋਵੇਗਾ। ਇਸ ਦੇ ਨਾਲ ਹੀ ਇਸ ਮੈਚ ਦਾ ਟੌਸ ਦੁਪਹਿਰ 2.30 ਵਜੇ ਹੋਵੇਗਾ। ਟੀਵੀ ਚੈਨਲ ਇਸ ਮੈਚ ਦੀ ਕਵਰੇਜ ਅਤੇ ਪ੍ਰੀਵਿਊ ਦੁਪਹਿਰ 2 ਵਜੇ ਤੋਂ ਸ਼ੁਰੂ ਕਰ ਦੇਣਗੇ। ਤੁਸੀਂ ਆਪਣੀ ਇੱਛਾ ਅਨੁਸਾਰ ਦੁਪਹਿਰ 2 ਵਜੇ ਤੋਂ ਬਾਅਦ ਕਿਸੇ ਵੀ ਸਮੇਂ ਇਸ ਮੈਚ ਨਾਲ ਜੁੜ ਸਕਦੇ ਹੋ। ਜੇ ਤੁਸੀਂ ਇਸ ਮੈਚ ਨੂੰ ਟੀਵੀ 'ਤੇ ਦੇਖਣਾ ਚਾਹੁੰਦੇ ਹੋ, ਤਾਂ ਇਹ ਮੈਚ ਸੋਨੀ ਨੈਟਵਰਕ ਦੇ ਵੱਖ-ਵੱਖ ਸਪੋਰਟਸ ਚੈਨਲਾਂ 'ਤੇ ਟੈਲੀਕਾਸਟ ਕੀਤਾ ਜਾਵੇਗਾ। ਮੈਚ ਹਰੇਕ ਚੈਨਲ ਵਿਚ ਇਕ ਵੱਖਰੀ ਭਾਸ਼ਾ ਵਿਚ ਪ੍ਰਸਾਰਤ ਕੀਤਾ ਜਾਵੇਗਾ। ਤੁਸੀਂ ਇਸ ਮੈਚ ਨੂੰ ਆਪਣੀ ਪਸੰਦ ਦੀ ਭਾਸ਼ਾ ਵਿਚ ਵੇਖ ਸਕਦੇ ਹੋ। ਇਹ ਸੋਨੀ ਟੇਨ 1 ਅਤੇ ਸੋਨੀ ਟੇਨ 1 ਐਚਡੀ, ਸੋਨੀ 6 ਅਤੇ ਸੋਨੀ 6 ਐਚਡੀ, ਸੋਨੀ ਟੈਨ 3 (ਹਿੰਦੀ) ਅਤੇ ਸੋਨੀ ਟੈਨ 3 ਐਚਡੀ (ਹਿੰਦੀ), ਸੋਨੀ ਟੈਨ 4 ਅਤੇ ਸੋਨੀ ਟੈਨ 4 ਐਚਡੀ (ਤਾਮਿਲ ਅਤੇ ਤੇਲਗੂ) 'ਤੇ ਲਾਈਵ ਦਿਖਾਇਆ ਜਾਵੇਗਾ।