ਪੰਜਾਬੀ ਯੂਨੀਵਰਸਿਟੀ : ਕਿੱਟ ਯੂਨੀਵਰਸਿਟੀ, ਭੂਵਨੇਸ਼ਵਰ ਵੱਲੋਂ ਮਿਤੀ 21 ਤੋਂ 24 ਫਰਵਰੀ, 2022 ਤੱਕ ਆਯੋਜਿਤ ਕਰਵਾਈ ਜਾ ਰਹੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਐਥਲੈਟਿਕਸ ਮਹਿਲਾ ਮੁਕਾਬਲਿਆਂ ਵਿਚ ਪੰਜਾਬੀ ਯੂਨੀਵਰਸਿਟੀ ਦੀਆਂ ਐਥਲੀਟ ਲੜਕੀਆਂ ਨੇ 20 ਕਿਲੋਮੀਟਰ ਵਾਕ ਦੌੜ ਮੁਕਾਬਲਿਆਂ ਵਿਚ ਗੋਲਡ ਅਤੇ ਬਰੌਂਜ਼ ਮੈਡਲ ਪ੍ਰਾਪਤ ਕੀਤੇ ਹਨ। ਇਨ੍ਹਾਂ ਮੈਡਲਾਂ ਦੇ ਨਾਲ ਹੀ ਇਸ ਮੁਕਾਬਲੇ ਵਿੱਚ ਚੌਥਾ ਸਥਾਨ ਹਾਸਲ ਕਰਨ ਵਿਚ ਵੀ ਸਫਲਤਾ ਪ੍ਰਾਪਤ ਕੀਤੀ।
ਐਥਲੀਟ ਬਲਜੀਤ ਨੇ ਇੱਕ ਘੰਟਾ 39:10.48 ਸੈਕਿੰਡ ਦਾ ਸਮਾਂ ਲੈ ਕੇ ਗੋਲਡ ਮੈਡਲ ਹਾਸਲ ਕੀਤਾ ਜਦੋਂ ਕਿ ਪਾਇਲ ਨੇ ਇੱਕ ਘੰਟਾ40:39.89 ਸੈਕਿੰਡ ਨਾਲ ਬਰੌਂਜ ਮੈਡਲ ਪ੍ਰਾਪਤ ਕਰਨ ਵਿਚ ਸਫਲਤਾ ਹਾਸਲ ਕੀਤੀ। ਇਸੇ ਤਰ੍ਹਾਂ ਇਕ ਹੋਰ ਐਥਲੀਟ ਜਯੋਤੀ ਨੇ ਇੱਕ ਘੰਟਾ 43:57.34 ਸੈਕਿੰਡ ਦਾ ਸਮਾਂ ਲੈ ਕੇ ਚੌਥਾ ਸਥਾਨ ਹਾਸਲ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਵਰਸਿਟੀ ਦੀ ਇਕ ਹੋਰ ਐਥਲੀਟ ਸ਼ੈਲੀ ਧਾਮਾ ਨੇ 3000 ਮੀਟਰ ਸਟੀਪਲਚੇਜ਼ ਦੌੜ ਵਿਚ ਬਰੌਂਜ ਮੈਡਲ ਹਾਸਲ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ। ਮਾਣਯੋਗ ਵਾਈਸ ਚਾਂਸਲਰ ਪ੍ਰੋ. ਅਰਵਿੰਦ ਅਤੇ ਡਾਇਰੈਕਟਰ ਸਪੋਰਟਸ ਡਾ. ਗੁਰਦੀਪ ਕੌਰ ਰੰਧਾਵਾ ਵੱਲੋਂ ਖਿਡਾਰਣਾਂ ਕੋਚ ਸ. ਧਰਮਿੰਦਰਪਾਲ ਸਿੰਘ, ਸ. ਗੁਰਦੇਵ ਸਿੰਘ, ਸ. ਹਰਭਜਨ ਸਿੰਘ ਸੰਧੂ ਅਤੇ ਮੈਨਜਰ ਮਿਸ ਭੁਪਿੰਦਰ ਕੌਰ ਨੂੰ ਵਿਸ਼ੇਸ਼ ਤੌਰ ਉੱਤੇ ਮੁਬਾਰਕਬਾਦ ਦਿੱਤੀ। ਵਿਭਾਗ ਦੇ ਸਹਾਇਕ ਡਾਇਰੈਕਟਰ ਸ਼੍ਰੀਮਤੀ ਮਹਿੰਦਰਪਾਲ ਕੌਰ ਤੇ ਡਾ. ਦਲਬੀਰ ਸਿੰਘ ਅਤੇ ਸਮੂਹ ਖੇਡ ਵਿਭਾਗ ਵੱਲੋਂ ਜੇਤੂ ਖਿਡਾਰਣਾਂ ਅਤੇ ਟੀਮ ਓਫ਼ੀਸ਼ੀਅਲਜ਼ ਨੂੰ ਵਧਾਈ ਦਿੱਤੀ ਗਈ।