Thursday, January 23, 2025

Chandigarh

ਸ਼ਹੀਦ ਕਰਤਾਰ ਸਿੰਘ ਸਰਾਭਾ ਤੋਂ ਲੈ ਕੇ ਭਗਤ ਸਿੰਘ ਤੱਕ ਦੀ ਵਿਰਾਸਤ ਅਸਲ ਵਿੱਚ ਵਿਚਾਰ ਦੀ ਵਿਰਾਸਤ ਹੈ- ਪ੍ਰੋ. ਹਰੀਸ਼ ਪੁਰੀ

March 25, 2022 10:11 AM
SehajTimes

 ਪਟਿਆਲਾ : ਸ਼ਹੀਦ ਕਰਤਾਰ ਸਿੰਘ ਸਰਾਭਾ ਤੋਂ ਲੈ ਕੇ ਭਗਤ ਸਿੰਘ ਤੱਕ ਦੀ ਵਿਰਾਸਤ ਅਸਲ ਵਿੱਚ ਵਿਚਾਰ ਦੀ ਵਿਰਾਸਤ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ ਅਤੇ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਕਰਵਾਏ ਗਏ ਵਿਸ਼ੇਸ਼ ਪ੍ਰੋਗਰਾਮ ਵਿੱਚ ਕੀਤਾ ਗਿਆ। ਇਸ ਮੌਕੇ ਪ੍ਰੋ. ਹਰੀਸ਼ ਪੁਰੀ ਵੱਲੋਂ 'ਸ਼ਹੀਦ ਕਰਤਾਰ ਸਿੰਘ ਸਰਾਭਾ ਤੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੱਕ (ਇਨਕਲਾਬੀ ਵਿਰਾਸਤ ਦੀ ਦਾਸਤਾਨ)' ਵਿਸ਼ੇ ਉੱਤੇ ਆਪਣਾ ਵਿਸ਼ੇਸ਼ ਭਾਸ਼ਣ ਦਿੱਤਾ ਗਿਆ
ਉਨ੍ਹਾਂ ਕਿਹਾ ਕਿ ਕਰਤਾਰ ਸਿੰਘ ਸਰਾਭਾ ਨੇ ਜੋ ਆਪਣੇ ਦੇਸ ਦੇ ਲੋਕਾਂ ਦੀ ਜਿ਼ੰਦਗੀ ਵਿੱਚ ਇਨਕਲਾਬ ਲੈ ਆਉਣ ਦੇ ਵਿਚਾਰ ਦੀ ਰਾਖੀ ਕਰਦਿਆਂ ਆਪਣੀ ਜਾਨ ਕੁਰਬਾਨ ਕਰ ਦਿੱਤੀ ਬਿਲਕੁਲ ਓਹੀ ਵਿਰਾਸਤ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਤੱਕ ਵੀ ਓਸੇ ਸਿ਼ੱਦਤ ਨਾਲ ਪੁੱਜੀ ਹੈ। ਇਸੇ ਲਈ ਉਨ੍ਹਾਂ ਵੱਲੋਂ ਆਪਣੀ ਲੋਕਾਈ ਨੂੰ ਗੋਰੇ ਸਾਮਰਾਜ ਦੀ ਗੁਲਾਮੀ ਵਿੱਚੋਂ ਕੱਢ ਕੇ ਨਾਬਰਾਬਰੀ ਅਤੇ ਵਿਤਕਰਾਬਾਜ਼ੀ ਤੋਂ ਰਹਿਤ ਸਮਾਜ ਦੀ ਸਿਰਜਣਾ ਦਾ ਸੁਪਨਾ ਲੈਂਦਿਆਂ ਫਾਂਸੀ ਦਾ ਰੱਸਾ ਚੁੰਮਿਆ ਗਿਆ। ਭਗਤ ਸਿੰਘ ਦੀ ਸੋਚ ਉੱਪਰ ਗਦਰ ਲਹਿਰ ਦੇ ਪ੍ਰਭਾਵ ਬਾਰੇ ਪੁਸ਼ਟੀ ਕਰਦਿਆਂ ਪ੍ਰੋ. ਹਰੀਸ਼ ਵੱਲੋਂ ਵੱਖ-ਵੱਖ ਵਿਦਵਾਨਾਂ ਅਤੇ ਖੋਜੀਆਂ ਦੀਆਂ ਲਿਖਤਾਂ ਦੇ ਹਵਾਲੇ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਭਗਤ ਸਿੰਘ ਵਿਚਾਰ ਦੀ ਤਾਕਤ ਵਿੱਚ ਬੇਹੱਦ ਸਿ਼ੱਦਤ ਨਾਲ ਵਿਸ਼ਵਾਸ਼ ਰਖਦਾ ਸੀ। ਉਨ੍ਹਾਂ ਦੱਸਿਆ ਕਿ ਮਜ਼ਬੂਰੀ ਵੱਸ ਕੀਤੀ ਗਈ ਹਿੰਸਾ ਲਈ ਭਗਤ ਸਿੰਘ ਨੂੰ ਹਮੇਸ਼ਾ ਹੀ ਅਫ਼ਸੋਸ ਰਿਹਾ ਹੈ ਜਿਸ ਸੰਬੰਧੀ ਵੇਰਵੇ ਉਨ੍ਹਾਂ ਦੇ ਵੱਖ-ਵੱਖ ਸਾਥੀਆਂ ਵੱਲੋਂ ਵੱਖ-ਵੱਖ ਥਾਵਾਂ ਉੱਤੇ ਦਰਜ ਕੀਤੇ ਗਏ ਹਨ।
ਪ੍ਰੋ. ਹਰੀਸ਼ ਨੇ ਕਿਹਾ ਕਿ ਇਹ ਅਫ਼ਸੋਸ ਦੀ ਗੱਲ ਹੈ ਕਿ ਜਿਸ ਖ਼ੂਬਸੂਰਤ ਸਮਾਜ ਦੀ ਸਿਰਜਣ ਲਈ ਸਾਡੇ ਇਨ੍ਹਾਂ ਮਹਾਨ ਯੋਧਿਆਂ ਨੇ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ, ਅਸੀਂ ਅੱਜ ਆਜ਼ਾਦੀ ਦੇ ਏਨੇ ਸਾਲ ਬਾਅਦ ਵੀ ਉਸ ਸਮਾਜ ਦੀ ਸਿਰਜਣਾ ਨਹੀਂ ਕਰ ਸਕੇ। ਅੱਜ ਦੇ ਸਮਾਜ ਵਿੱਚ ਬਲਕਿ ਨਾ-ਬਰਾਬਰੀ ਅਤੇ ਵਿਤਕਰੇਬਾਜ਼ੀ ਹੋਰ ਵੱਧ ਸਿਰ ਚੁੱਕ ਰਹੀ ਹੈ। ਸਮਾਜ ਵਿਚਲੀਆਂ ਅਜਿਹੀਆਂ ਕੁਰੀਤੀਆਂ ਨੂੰ ਹਵਾ ਦੇਣ ਵਾਲੀਆਂ ਸਭ ਤਾਕਤਾਂ ਖਿ਼ਲਾਫ਼ ਓਸੇ ਚੰਗੇ ਵਿਚਾਰ ਦੇ ਬਲਬੂਤੇ ਹੀ ਲੜਿਆ ਜਾ ਸਕਦਾ ਹੈ ਜੋ ਸਾਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੀ ਵਿਰਾਸਤ ਵਿੱਚੋਂ ਮਿਲਿਆ ਹੈ। ਉਨ੍ਹਾਂ ਕਿਹਾ ਸਾਨੂੰ ਇੱਕਜੁੱਟਤਾ ਨਾਲ ਅਜਿਹੀਆਂ ਸਭ ਤਾਕਤਾਂ ਦੇ ਖਿ਼ਲਾਫ਼ ਆਵਾਜ਼ ਉਠਾਉਣ ਦੀ ਲੋੜ ਹੈ ਜੋ ਚੰਗੇ ਸਮਾਜ ਦੀ ਸਿਰਜਣਾ ਦੇ ਰਾਹ ਵਿੱਚ ਰੋੜਾ ਹਨ।
ਭਾਸ਼ਣ ਉਪਰੰਤ ਸਵਾਲ-ਜਵਾਬ ਦੇ ਸੈਸ਼ਨ ਵਿੱਚ ਵੱਖ-ਵੱਖ ਵਿਦਿਆਰਥੀਆਂ ਵੱਲੋਂ ਉਨ੍ਹਾਂ ਨੂੰ ਇਸ ਇਨਕਲਾਬੀ ਵਿਰਾਸਤ ਬਾਰੇ ਹੋਰ ਸਪਸ਼ਟ ਹੋਣ ਦੇ ਹਵਾਲੇ ਨਾਲ ਸਵਾਲ ਪੁੱਛੇ ਗਏ। ਇਸੇ ਦੌਰਾਨ ਪੰਜ ਸਾਲਾ ਇੰਟੀਗਰੇਟਿਡ ਕੋਰਸ ਦੇ ਇੱਕ ਵਿਦਿਆਰਥੀ ਵੱਲੋਂ ਕੀਤਾ ਗਿਆ ਸਵਾਲ ਹਾਲ ਵਿੱਚ ਤਾੜੀਆਂ ਦਾ ਬਾਇਸ ਬਣ ਕੇ ਉੱਭਰਿਆ। ਵਿਦਿਆਰਥੀ ਨੇ ਪੁੱਛਿਆ ਕਿ ਇੱਕ ਪਾਸੇ ਸਾਨੂੰ ਅਜਿਹੇ ਇਨਕਲਾਬੀ ਵਿਚਾਰਾਂ ਦੀ ਪ੍ਰੋੜਤਾ ਦੀ ਲੋੜ ਹੈ ਤਾਂ ਦੂਜੇ ਪਾਸੇ ਅੱਜ ਦੇ ਸੋਸ਼ਲ ਮੀਡੀਆ ਦੇ ਦੌਰ ਵਿੱਚ ਠਹਿਰਾਓ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ। ਅਜਿਹੇ ਮਾਹੌਲ ਵਿੱਚ ਵਿਚਾਰਾਂ ਦੀ ਪ੍ਰੋੜਤਾ ਜਾਂ ਇੱਕਜੁੱਟਤਾ ਜਿਹੇ ਸੰਕਲਪਾਂ ਉੱਤੇ ਕਿਸ ਤਰ੍ਹਾਂ ਸੋਚਿਆ ਜਾ ਸਕਦਾ ਹੈ। ਇਸ ਸਵਾਲ ਦੇ ਜਵਾਬ ਵਿੱਚ ਪ੍ਰੋ. ਹਰੀਸ਼ ਨੇ ਕਿਹਾ ਕਿ ਇਹ ਸਾਡੇ ਦੌਰ ਦਾ ਸਭ ਤੋਂ ਅਹਿਮ ਅਤੇ ਸਭ ਤੋਂ ਵਧੇਰੇ ਚੁਣੌਤੀ ਭਰਿਆ ਸਵਾਲ ਹੈ।
ਪ੍ਰਧਾਨਗੀ ਭਾਸ਼ਣ ਦੌਰਾਨ ਵਾਈਸ ਚਾਂਸਲਰ ਪ੍ਰੋ. ਅਰਵਿੰਦਨੇ ਕਿਹਾ ਕਿ ਅੱਜ ਦੇ ਦਿਨ ਸਾਨੂੰ ਪ੍ਰਧਾਨਗੀ ਭਾਸ਼ਣ ਦੀ ਬਜਾਇ ਸ਼ਹੀਦਾਂ ਦੀ ਸੋਚ ਦੇ ਅਨੁਕੂਲ ਕੰਮ ਕਰਨੇ ਚਾਹੀਦੇ ਹਨ ਅਤੇ ਸੰਬੰਧਤ ਬੁਲਾਰੇ ਨੂੰ ਵੱਧ ਤੋਂ ਵੱਧ ਸਵਾਲ ਪੁੱਛਣੇ ਚਾਹੀਦੇ ਹਨ ਤਾਂ ਕਿ ਅਸੀਂ ਆਪਣੇ ਇਨ੍ਹਾਂ ਮਹਾਨ ਸ਼ਹੀਦਾਂ ਦੀ ਵਿਚਾਰਧਾਰਾ ਬਾਰੇ ਵੱਧ ਤੋਂ ਵੱਧ ਜਾਣ ਸਕੀਏ।    
ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ ਦੇ ਕੋਆਰਡੀਨੇਟਰ ਡਾ. ਭੀਮਇੰਦਰ ਸਿੰਘ ਵੱਲੋਂ ਸਵਾਗਤੀ ਸ਼ਬਦਾਂ ਦੌਰਾਨ ਦੱਸਿਆ ਪ੍ਰੋ. ਹਰੀਸ਼ ਪੁਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅਧਿਆਪਕ ਰਹੇ ਹਨ।
ਇਸ ਮੌਕੇ ਲੇਖ ਅਤੇ ਚਿੱਤਰਕਲਾ ਮੁਕਾਬਲੇ ਦੇ ਜੇਤੂਆਂ ਨੂੰ ਪੁਰਸਕਾਰ ਵੀ ਵੰਡੇ ਗਏ।
ਇਸ ਪ੍ਰੋਗਰਾਮ ਦੇ ਆਯੋਜਨ ਵਿੱਚ ਦੂਰਵਰਤੀ ਸਿੱਖਿਆ ਵਿਭਾਗ, ਸੰਗੀਤ ਵਿਭਾਗ, ਪੰਜਾਬ ਇਤਿਹਾਸ ਅਧਿਐਨ ਵਿਭਾਗ, ਸਮਾਜ ਵਿਗਿਆਨ ਵਿਭਾਗ, ਫ਼ਾਈਨ ਆਰਟਸ ਵਿਭਾਗ ਅਤੇ ਸ਼ਹੀਦ ਭਗਤ ਸਿੰਘ ਹੋਸਟਲ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਨ੍ਹਾਂ ਵਿਭਾਗਾਂ ਤੋਂ ਕ੍ਰਮਵਾਰ ਮੁਖੀ/ਵਾਰਡਨ ਪ੍ਰੋ. ਸਤਨਾਮ ਸਿੰਘ ਸੰਧੂ, ਪ੍ਰੋ. ਨਿਵੇਦਿਤਾ ਸਿੰਘ, ਡਾ. ਦਲਜੀਤ ਸਿੰਘ, ਡਾ. ਦੀਪਕ ਕੁਮਾਰ, ਡਾ. ਕਵਿਤਾ ਸਿੰਘ, ਡਾ. ਸਿਮਰਜੀਤ ਸਿੰਘ ਸਿੱਧੂ ਵਿਸ਼ੇਸ਼ ਤੌਰ ਉੱਤੇ ਹਾਜ਼ਰ ਰਹੇ।ਸ਼ਹੀਦ ਕਰਤਾਰ ਸਿੰਘ ਸਰਾਭਾ ਤੋਂ ਲੈ ਕੇ ਭਗਤ ਸਿੰਘ ਤੱਕ ਦੀ ਵਿਰਾਸਤ ਅਸਲ ਵਿੱਚ ਵਿਚਾਰ ਦੀ ਵਿਰਾਸਤ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ ਅਤੇ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਕਰਵਾਏ ਗਏ ਵਿਸ਼ੇਸ਼ ਪ੍ਰੋਗਰਾਮ ਵਿੱਚ ਕੀਤਾ ਗਿਆ। ਇਸ ਮੌਕੇ ਪ੍ਰੋ. ਹਰੀਸ਼ ਪੁਰੀ ਵੱਲੋਂ 'ਸ਼ਹੀਦ ਕਰਤਾਰ ਸਿੰਘ ਸਰਾਭਾ ਤੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੱਕ (ਇਨਕਲਾਬੀ ਵਿਰਾਸਤ ਦੀ ਦਾਸਤਾਨ)' ਵਿਸ਼ੇ ਉੱਤੇ ਆਪਣਾ ਵਿਸ਼ੇਸ਼ ਭਾਸ਼ਣ ਦਿੱਤਾ ਗਿਆ
ਉਨ੍ਹਾਂ ਕਿਹਾ ਕਿ ਕਰਤਾਰ ਸਿੰਘ ਸਰਾਭਾ ਨੇ ਜੋ ਆਪਣੇ ਦੇਸ ਦੇ ਲੋਕਾਂ ਦੀ ਜਿ਼ੰਦਗੀ ਵਿੱਚ ਇਨਕਲਾਬ ਲੈ ਆਉਣ ਦੇ ਵਿਚਾਰ ਦੀ ਰਾਖੀ ਕਰਦਿਆਂ ਆਪਣੀ ਜਾਨ ਕੁਰਬਾਨ ਕਰ ਦਿੱਤੀ ਬਿਲਕੁਲ ਓਹੀ ਵਿਰਾਸਤ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਤੱਕ ਵੀ ਓਸੇ ਸਿ਼ੱਦਤ ਨਾਲ ਪੁੱਜੀ ਹੈ। ਇਸੇ ਲਈ ਉਨ੍ਹਾਂ ਵੱਲੋਂ ਆਪਣੀ ਲੋਕਾਈ ਨੂੰ ਗੋਰੇ ਸਾਮਰਾਜ ਦੀ ਗੁਲਾਮੀ ਵਿੱਚੋਂ ਕੱਢ ਕੇ ਨਾਬਰਾਬਰੀ ਅਤੇ ਵਿਤਕਰਾਬਾਜ਼ੀ ਤੋਂ ਰਹਿਤ ਸਮਾਜ ਦੀ ਸਿਰਜਣਾ ਦਾ ਸੁਪਨਾ ਲੈਂਦਿਆਂ ਫਾਂਸੀ ਦਾ ਰੱਸਾ ਚੁੰਮਿਆ ਗਿਆ। ਭਗਤ ਸਿੰਘ ਦੀ ਸੋਚ ਉੱਪਰ ਗਦਰ ਲਹਿਰ ਦੇ ਪ੍ਰਭਾਵ ਬਾਰੇ ਪੁਸ਼ਟੀ ਕਰਦਿਆਂ ਪ੍ਰੋ. ਹਰੀਸ਼ ਵੱਲੋਂ ਵੱਖ-ਵੱਖ ਵਿਦਵਾਨਾਂ ਅਤੇ ਖੋਜੀਆਂ ਦੀਆਂ ਲਿਖਤਾਂ ਦੇ ਹਵਾਲੇ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਭਗਤ ਸਿੰਘ ਵਿਚਾਰ ਦੀ ਤਾਕਤ ਵਿੱਚ ਬੇਹੱਦ ਸਿ਼ੱਦਤ ਨਾਲ ਵਿਸ਼ਵਾਸ਼ ਰਖਦਾ ਸੀ। ਉਨ੍ਹਾਂ ਦੱਸਿਆ ਕਿ ਮਜ਼ਬੂਰੀ ਵੱਸ ਕੀਤੀ ਗਈ ਹਿੰਸਾ ਲਈ ਭਗਤ ਸਿੰਘ ਨੂੰ ਹਮੇਸ਼ਾ ਹੀ ਅਫ਼ਸੋਸ ਰਿਹਾ ਹੈ ਜਿਸ ਸੰਬੰਧੀ ਵੇਰਵੇ ਉਨ੍ਹਾਂ ਦੇ ਵੱਖ-ਵੱਖ ਸਾਥੀਆਂ ਵੱਲੋਂ ਵੱਖ-ਵੱਖ ਥਾਵਾਂ ਉੱਤੇ ਦਰਜ ਕੀਤੇ ਗਏ ਹਨ।
ਪ੍ਰੋ. ਹਰੀਸ਼ ਨੇ ਕਿਹਾ ਕਿ ਇਹ ਅਫ਼ਸੋਸ ਦੀ ਗੱਲ ਹੈ ਕਿ ਜਿਸ ਖ਼ੂਬਸੂਰਤ ਸਮਾਜ ਦੀ ਸਿਰਜਣ ਲਈ ਸਾਡੇ ਇਨ੍ਹਾਂ ਮਹਾਨ ਯੋਧਿਆਂ ਨੇ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ, ਅਸੀਂ ਅੱਜ ਆਜ਼ਾਦੀ ਦੇ ਏਨੇ ਸਾਲ ਬਾਅਦ ਵੀ ਉਸ ਸਮਾਜ ਦੀ ਸਿਰਜਣਾ ਨਹੀਂ ਕਰ ਸਕੇ। ਅੱਜ ਦੇ ਸਮਾਜ ਵਿੱਚ ਬਲਕਿ ਨਾ-ਬਰਾਬਰੀ ਅਤੇ ਵਿਤਕਰੇਬਾਜ਼ੀ ਹੋਰ ਵੱਧ ਸਿਰ ਚੁੱਕ ਰਹੀ ਹੈ। ਸਮਾਜ ਵਿਚਲੀਆਂ ਅਜਿਹੀਆਂ ਕੁਰੀਤੀਆਂ ਨੂੰ ਹਵਾ ਦੇਣ ਵਾਲੀਆਂ ਸਭ ਤਾਕਤਾਂ ਖਿ਼ਲਾਫ਼ ਓਸੇ ਚੰਗੇ ਵਿਚਾਰ ਦੇ ਬਲਬੂਤੇ ਹੀ ਲੜਿਆ ਜਾ ਸਕਦਾ ਹੈ ਜੋ ਸਾਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੀ ਵਿਰਾਸਤ ਵਿੱਚੋਂ ਮਿਲਿਆ ਹੈ। ਉਨ੍ਹਾਂ ਕਿਹਾ ਸਾਨੂੰ ਇੱਕਜੁੱਟਤਾ ਨਾਲ ਅਜਿਹੀਆਂ ਸਭ ਤਾਕਤਾਂ ਦੇ ਖਿ਼ਲਾਫ਼ ਆਵਾਜ਼ ਉਠਾਉਣ ਦੀ ਲੋੜ ਹੈ ਜੋ ਚੰਗੇ ਸਮਾਜ ਦੀ ਸਿਰਜਣਾ ਦੇ ਰਾਹ ਵਿੱਚ ਰੋੜਾ ਹਨ।
ਭਾਸ਼ਣ ਉਪਰੰਤ ਸਵਾਲ-ਜਵਾਬ ਦੇ ਸੈਸ਼ਨ ਵਿੱਚ ਵੱਖ-ਵੱਖ ਵਿਦਿਆਰਥੀਆਂ ਵੱਲੋਂ ਉਨ੍ਹਾਂ ਨੂੰ ਇਸ ਇਨਕਲਾਬੀ ਵਿਰਾਸਤ ਬਾਰੇ ਹੋਰ ਸਪਸ਼ਟ ਹੋਣ ਦੇ ਹਵਾਲੇ ਨਾਲ ਸਵਾਲ ਪੁੱਛੇ ਗਏ। ਇਸੇ ਦੌਰਾਨ ਪੰਜ ਸਾਲਾ ਇੰਟੀਗਰੇਟਿਡ ਕੋਰਸ ਦੇ ਇੱਕ ਵਿਦਿਆਰਥੀ ਵੱਲੋਂ ਕੀਤਾ ਗਿਆ ਸਵਾਲ ਹਾਲ ਵਿੱਚ ਤਾੜੀਆਂ ਦਾ ਬਾਇਸ ਬਣ ਕੇ ਉੱਭਰਿਆ। ਵਿਦਿਆਰਥੀ ਨੇ ਪੁੱਛਿਆ ਕਿ ਇੱਕ ਪਾਸੇ ਸਾਨੂੰ ਅਜਿਹੇ ਇਨਕਲਾਬੀ ਵਿਚਾਰਾਂ ਦੀ ਪ੍ਰੋੜਤਾ ਦੀ ਲੋੜ ਹੈ ਤਾਂ ਦੂਜੇ ਪਾਸੇ ਅੱਜ ਦੇ ਸੋਸ਼ਲ ਮੀਡੀਆ ਦੇ ਦੌਰ ਵਿੱਚ ਠਹਿਰਾਓ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ। ਅਜਿਹੇ ਮਾਹੌਲ ਵਿੱਚ ਵਿਚਾਰਾਂ ਦੀ ਪ੍ਰੋੜਤਾ ਜਾਂ ਇੱਕਜੁੱਟਤਾ ਜਿਹੇ ਸੰਕਲਪਾਂ ਉੱਤੇ ਕਿਸ ਤਰ੍ਹਾਂ ਸੋਚਿਆ ਜਾ ਸਕਦਾ ਹੈ। ਇਸ ਸਵਾਲ ਦੇ ਜਵਾਬ ਵਿੱਚ ਪ੍ਰੋ. ਹਰੀਸ਼ ਨੇ ਕਿਹਾ ਕਿ ਇਹ ਸਾਡੇ ਦੌਰ ਦਾ ਸਭ ਤੋਂ ਅਹਿਮ ਅਤੇ ਸਭ ਤੋਂ ਵਧੇਰੇ ਚੁਣੌਤੀ ਭਰਿਆ ਸਵਾਲ ਹੈ।
ਪ੍ਰਧਾਨਗੀ ਭਾਸ਼ਣ ਦੌਰਾਨ ਵਾਈਸ ਚਾਂਸਲਰ ਪ੍ਰੋ. ਅਰਵਿੰਦਨੇ ਕਿਹਾ ਕਿ ਅੱਜ ਦੇ ਦਿਨ ਸਾਨੂੰ ਪ੍ਰਧਾਨਗੀ ਭਾਸ਼ਣ ਦੀ ਬਜਾਇ ਸ਼ਹੀਦਾਂ ਦੀ ਸੋਚ ਦੇ ਅਨੁਕੂਲ ਕੰਮ ਕਰਨੇ ਚਾਹੀਦੇ ਹਨ ਅਤੇ ਸੰਬੰਧਤ ਬੁਲਾਰੇ ਨੂੰ ਵੱਧ ਤੋਂ ਵੱਧ ਸਵਾਲ ਪੁੱਛਣੇ ਚਾਹੀਦੇ ਹਨ ਤਾਂ ਕਿ ਅਸੀਂ ਆਪਣੇ ਇਨ੍ਹਾਂ ਮਹਾਨ ਸ਼ਹੀਦਾਂ ਦੀ ਵਿਚਾਰਧਾਰਾ ਬਾਰੇ ਵੱਧ ਤੋਂ ਵੱਧ ਜਾਣ ਸਕੀਏ।    
ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ ਦੇ ਕੋਆਰਡੀਨੇਟਰ ਡਾ. ਭੀਮਇੰਦਰ ਸਿੰਘ ਵੱਲੋਂ ਸਵਾਗਤੀ ਸ਼ਬਦਾਂ ਦੌਰਾਨ ਦੱਸਿਆ ਪ੍ਰੋ. ਹਰੀਸ਼ ਪੁਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅਧਿਆਪਕ ਰਹੇ ਹਨ।
ਇਸ ਮੌਕੇ ਲੇਖ ਅਤੇ ਚਿੱਤਰਕਲਾ ਮੁਕਾਬਲੇ ਦੇ ਜੇਤੂਆਂ ਨੂੰ ਪੁਰਸਕਾਰ ਵੀ ਵੰਡੇ ਗਏ।
ਇਸ ਪ੍ਰੋਗਰਾਮ ਦੇ ਆਯੋਜਨ ਵਿੱਚ ਦੂਰਵਰਤੀ ਸਿੱਖਿਆ ਵਿਭਾਗ, ਸੰਗੀਤ ਵਿਭਾਗ, ਪੰਜਾਬ ਇਤਿਹਾਸ ਅਧਿਐਨ ਵਿਭਾਗ, ਸਮਾਜ ਵਿਗਿਆਨ ਵਿਭਾਗ, ਫ਼ਾਈਨ ਆਰਟਸ ਵਿਭਾਗ ਅਤੇ ਸ਼ਹੀਦ ਭਗਤ ਸਿੰਘ ਹੋਸਟਲ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਨ੍ਹਾਂ ਵਿਭਾਗਾਂ ਤੋਂ ਕ੍ਰਮਵਾਰ ਮੁਖੀ/ਵਾਰਡਨ ਪ੍ਰੋ. ਸਤਨਾਮ ਸਿੰਘ ਸੰਧੂ, ਪ੍ਰੋ. ਨਿਵੇਦਿਤਾ ਸਿੰਘ, ਡਾ. ਦਲਜੀਤ ਸਿੰਘ, ਡਾ. ਦੀਪਕ ਕੁਮਾਰ, ਡਾ. ਕਵਿਤਾ ਸਿੰਘ, ਡਾ. ਸਿਮਰਜੀਤ ਸਿੰਘ ਸਿੱਧੂ ਵਿਸ਼ੇਸ਼ ਤੌਰ ਉੱਤੇ ਹਾਜ਼ਰ ਰਹੇ।

Have something to say? Post your comment

More in Chandigarh

ਬਾਲ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਵੱਲੋਂ ਪੁਲਿਸ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ,ਲੁਧਿਆਣਾ ਨੂੰ ਤਾਲਿਬਾਨੀ ਸਜ਼ਾ ਦੇ ਮਾਮਲੇ 'ਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੇ ਹੁਕਮ ਜਾਰੀ

30000 ਰੁਪਏ ਰਿਸ਼ਵਤ ਲੈਂਦਾ ਸਿਪਾਹੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਦੂਜੀ ਕਿਸ਼ਤ ਵਜੋਂ 5000 ਰੁਪਏ ਰਿਸ਼ਵਤ ਲੈਂਦਾ ਪੀ.ਐਸ.ਪੀ.ਸੀ.ਐਲ. ਦਾ ਜੇ.ਈ. ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ

ਖੁੱਡੀਆਂ ਵੱਲੋਂ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਹਰ ਪੰਦਰਵਾੜੇ ਨੂੰ ਪ੍ਰਗਤੀ ਰਿਪੋਰਟ ਦੇਣ ਦੇ ਨਿਰਦੇਸ਼

ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਅਧਿਕਾਰੀਆਂ ਨੂੰ ਗੁਣਵੱਤਾ ਦੇ ਮਿਆਰਾਂ ਨੂੰ ਬਰਕਰਾਰ ਰੱਖਣ ਅਤੇ ਚੱਲ ਰਹੇ ਪ੍ਰੋਜੈਕਟਾਂ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼

ਜ਼ਿਲ੍ਹਾ ਹਸਪਤਾਲ ਦੇ ਮਰੀਜ਼ਾਂ ਵਾਸਤੇ ਦਾਨ ਕੀਤੇ ਹੀਟਰ

ਏ.ਡੀ.ਸੀ. ਵੱਲੋਂ ਟਰੈਵਲ ਪੋਰਟਰੇਲ ਪ੍ਰਾਇ: ਲਿਮਿ: ਫਰਮ ਦਾ ਲਾਇਸੰਸ ਰੱਦ

30,000 ਰੁਪਏ ਰਿਸ਼ਵਤ ਲੈਂਦਾ ਨਗਰ ਨਿਗਮ ਦਾ ਬਿਲਡਿੰਗ ਇੰਸਪੈਕਟਰ ਤੇ ਨਕਸ਼ਾ ਨਵੀਸ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਏ.ਡੀ.ਸੀ. ਵੱਲੋਂ ਆਈਲੈਟਸ ਓਰੈਕਲ ਫਰਮ ਦਾ ਲਾਇਸੰਸ ਰੱਦ

ਸਰਕਾਰੀ ਕਾਲਜ ਮੋਹਾਲੀ ਵਿਖੇ ਹੋਵੇਗਾ ਜ਼ਿਲਾ ਪੱਧਰੀ ਗਣਤੰਤਰ ਦਿਵਸ ਪ੍ਰੋਗਰਾਮ