ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਅਲਾ ਦੇ ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ ਵਿਖੇ ਐਮ.ਬੀ.ਏ. ਕਰ ਰਹੇ ਵਿਦਿਆਰਥੀਆਂ ਦੀ ਪਲੇਸਮੈਂਟ ਅਤੇ ਇੰਟਰਨਸਿ਼ਪ ਦੇ ਤੀਜੇ ਪੜਾਅ ਦੌਰਾਨ ਪਲੇਸਮੈਂਟ ਵਿੱਚ ਬੇਮਿਸਾਲ ਵਾਧਾ ਵੇਖਣ ਨੂੰ ਮਿਲਿਆ ਹੈ।
ਵਿਭਾਗ ਮੁਖੀ ਪ੍ਰੋ. ਨਵਜੋਤ ਕੌਰ, ਜੋੋ ਕਿ ਯੂਨੀਵਰਸਿਟੀ ਦੇ ਮੌਜੂਦਾ ਰਜਿਸਟਰਾਰ ਵੀ ਹਨ, ਵੱਲੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦੀ ਯੋਗ ਅਗਵਾਈ ਹੇਠ ਡਾਇਰੈਕਟਰ ਪਲੇਸਮੈਂਟ ਸੈੱਲ, ਪ੍ਰੋ. ਮਨਜੀਤ ਸਿੰਘ, ਡਾ. ਰਾਜਵਿੰਦਰ ਸਿੰਘ ਅਤੇ ਵਿਦਿਆਰਥੀ ਕੋਆਰਡੀਨੇਟਰ ਸ਼ਸ਼ੀ ਭੂਸ਼ਣ ਅਤੇ ਜਸਦੀਪ ਸਿੰਘ ਵੱਲੋਂ ਚਲਾਈ ਜਾ ਰਹੀ ਪਲੇਸਮੈਂਟ ਟੀਮ ਨੇ 100% ਪਲੇਸਮੈਂਟ ਦਾ ਰਿਕਾਰਡ ਹਾਸਿਲ ਕੀਤਾ ਹੈ। ਇਸ ਰਿਕਾਰਡ ਨਾਲ ਵਿਭਾਗ ਦੇ 106 ਤੋਂ ਵੱਧ ਵਿਦਿਆਰਥੀਆਂ ਨੂੰ ਸਫਲਤਾਪੂਰਵਕ ਰੁਜ਼ਗਾਰ ਪ੍ਰਾਪਤ ਹੋਇਆ ਹੈ ਜੋ ਕਿ ਵਿਭਾਗ ਲਈ ਵੀ ਮਾਣ ਵਾਲੀ ਗੱਲ ਹੈ।
ਜਿ਼ਕਰਯੋਗ ਹੈ ਕਿ ਵਿਦਿਆਰਥੀਆਂ ਦੀ ਇਹ ਪਲੇਸਮੈਂਟ ਬਹੁਰ-ਰਾਸ਼ਟਰੀ ਕੰਪਨੀਆਂ ਵਿੱਚ ਹੋਈ ਹੈ। 50 ਤੋਂ ਵੱਧ ਕੰਪਨੀਆਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਯੋਗਤਾ ਦੇ ਅਨੁਸਾਰ ਨੌਕਰੀ ਦੇ ਮੌਕਿਆਂ ਦੀ ਪੇਸ਼ਕਸ਼ ਕੀਤੀ ਹੈ ਅਤੇ 10 ਤੋਂ ਵੱਧ ਕੰਪਨੀਆਂ ਨੇ ਵਿਦਿਆਰਥੀਆਂ ਨੂੰ ਇੰਟਰਨਸਿ਼ਪ ਦੇ ਮੌਕੇ ਪੇਸ਼ ਕੀਤੇ ਹਨ।
ਇਨ੍ਹਾਂ ਕੰਪਨੀਆਂ ਵਿੱਚ ਇੰਡੀਆ ਮਾਰਟ ਐਗਜ਼ੀਕਿਊਟਿਵ, ਪ੍ਰਾਪਰਟੀ ਪਿਸਟਲ, ਟ੍ਰਾਈਡੈਂਟ, ਡੀਲਰਮੈਟਿਕਸ, ਐਚ.ਯੂ.ਐਲ., ਰਾਜਪੁਰਾ, ਰਾਲਸਨ ਲੁਧਿਆਣਾ, ਐਸ.ਆਰ.ਵੀ.ਏ. ਐਜੂਕੇਸ਼ਨ, ਲਾ-ਟਰਮਿਨਸ ਪ੍ਰਾਈਵੇਟ ਲਿਮਟਿਡ, ਲਾਰਸਨ ਐਂਡ ਟੂਬਰੋ ਲਿਮਿਟੇਡ ਨਾਭਾ, ਮਿਡਲੈਂਡ ਮਾਈਕ੍ਰੋਫਿਨ ਲਿਮਟਿਡ, ਬੀ.ਵਾਈ.ਜੇ.ਯੂ., ਲਕਸ਼ੈ ਐਜੂਸੋਲਿਊਸ਼ਨ ਪੀ. ਲਿਮਿਟੇਡ, ਮਾਧਵ ਕੇਆਰਜੀ ਲਿਮਿਟੇਡ, ਵੀ ਬਜ਼ਾਰ ਰਿਟੇਲ ਪ੍ਰਾਈਵੇਟ ਲਿਮਿਟੇਡ, ਟੇਕਹੈਂਗਆਊਟਸ, ਲਰਨਿੰਗ ਰੂਟਸ ਪ੍ਰਾਇਵੇਟ ਲਿਮਿਟੇਡ, ਲੀਡ, ਜਾਰੋ ਐਜੂਕੇਸ਼ਨ, ਐੱਚ.ਡੀ.ਐੱਫ.ਸੀ. ਬੈਂਕ, ਨੌਕਰੀ ਡੌਟ ਕੌਮ, ਅਪਗਰੇਡ ਐਜੂਕੇਸ਼ਨ ਐਜੂਕੇਸ਼ਨ ਪ੍ਰਾਈਵੇਟ ਲਿਮਟਿਡ, 99ਏਕਰ.ਕੌਮ, ਰਿਲਾਇੰਸ ਡਿਜੀਟਲ, ਆਈ. ਓ.ਐੱਲ ਕੈਮੀਕਲ ਲੁਧਿਆਣਾ, ਓਸਵਾਲ ਨਾਹਰ ਗਰੁੱਪ, ਜਸਟ ਡਾਇਲ, ਭਾਰਤ ਫਾਈਨੈਂਸ਼ਲ ਇਨਕਲੂਜ਼ਨ ਲਿਮਟਿਡ, ਅਪਗਰੈਡ, ਬਰਿੱਕ-ਐਕਸ ਇਨਫ਼ਰਾ, ਵੈਲਿਊਈਡ ਐਪਸਟੈਮਿਕਸ ਪ੍ਰਾਈਵੇਟ ਲਿਮਟਿਡ, ਯਮੁਨਾ ਫ਼ੈਬਰੀਕੇਟਰਜ਼ ਯਮੁਨਾਨਗਰ, ਐਡਲਵੇਇੱਸ ਇਨਫੋਸਟਰੈਥ ਮੈਨੇਜਮੈਂਟ, ਆਟੋਕਲੇਵ ਇੰਡੀਆ, ਇਨੋਵੇਸ਼ਨਜ਼ ਵਰਕਸਪੇਸ ਸੋਲਿਊਸ਼ਨਜ਼ ਪ੍ਰਾਈਵੇਟ. ਆਟੋਕਲੇਵ ਇੰਡੀਆ, ਇਨੋਵੇਸ਼ਨਜ਼ ਵਰਕਸਪੇਸ ਸੋਲਿਊਸ਼ਨਜ਼ ਪ੍ਰਾਈਵੇਟ, ਓਮ ਕੈਰੀਅਰ ਆਦਿ ਕੰਪਨੀਆਂ ਮੁੱਖ ਤੌਰ ਉੱਤੇ ਸ਼ਾਮਿਲ ਸਨ।
ਪਲੇਸਮੈਂਟ ਦੀ ਇਸ ਪ੍ਰਕਿਰਿਆ ਵਿੱਚ ਫਾਈਨਲ ਪਲੇਸਮੈਂਟ ਲਈ ਸਭ ਤੋਂ ਵੱਡਾ ਪੈਕੇਜ 10 ਲੱਖ ਰੁਪਏ ਪ੍ਰਤੀ ਸਾਲ ਪੇਸ਼ ਕੀਤਾ ਗਿਆ। ਇੰਟਰਨਸ਼ਿਪ ਲਈ ਵੀ 15,000 ਪ੍ਰਤੀ ਮਹੀਨਾ ਵਜੀਫ਼ਾ ਰਾਸ਼ੀ ਦੀ ਪੇਸ਼ਕਸ਼ ਕੀਤੀ ਗਈ।
ਨੌਕਰੀਆਂ ਲਈ ਚੁਣੇ ਗਏ ਇਨ੍ਹਾਂ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਤੁਰੰਤ ਨੌਕਰੀਆਂ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ।
ਵਾਈਸ-ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਨੇ ਵਿਭਾਗ ਦੀ ਇਸ ਪ੍ਰਾਪਤੀ ਉੱਤੇ ਵਿਸ਼ੇਸ਼ ਤੌਰ ਉੱਤੇ ਵਧਾਈ ਦਿੱਤੀ। ਉ੍ਹਾਂ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਪ੍ਰਭਾਵ ਵਜੋਂ ਜਦੋਂ ਅਜਿਹੀਆਂ ਬਹੁ-ਰਾਸ਼ਟਰੀ ਕੰਪਨੀਆਂ ਵਿੱਚ ਨੌਕਰੀਆਂ ਪ੍ਰਾਪਤ ਕਰਨਾ ਇੱਕ ਬਹੁਤ ਹੀ ਚੁਣੌਤੀ ਭਰਪੂਰ ਕਾਰਜ ਹੈ ਤਾਂ ਉਸ ਸਮੇਂ ਵਿਭਾਗ ਦੇ 100 ਫ਼ੀਸਦੀ ਵਿਦਿਆਰਥੀਆਂ ਨੂੰ ਨੌਕਰੀਆਂ ਪ੍ਰਾਪਤ ਹੋ ਜਾਣਾ ਇੱਕ ਪ੍ਰਾਪਤੀ ਵਾਲੀ ਗੱਲ ਹੈ। ਇਸ ਲਈ ਵਿਭਾਗ ਵਿਸ਼ੇਸ਼ ਤੌਰ ਉੱਤੇ ਵਧਾਈ ਦਾ ਹੱਕਦਾਰ ਹੈ। ਉਨ੍ਹਾਂ ਵੱਲੋਂ ਨੌਕਰੀਆਂ ਲਈ ਚੁਣੇ ਗਏ ਵਿਦਿਆਰਆਂ ਨੂੰ ਵੀ ਵਧਾਈ ਦਿੱਤੀ ਗਈ।
ਪ੍ਰੋ. ਨਵਜੋਤ ਨੇ ਦੱਸਿਆ ਕਿ ਹੁਣ ਪਲੇਸਮੈਂਟ ਦਾ ਚੌਥਾ ਪੜਾਅ ਜੂਨ ਮਹੀਨੇ ਵਿੱਚ ਸ਼ੁਰੂ ਹੋਵੇਗਾ।ਵਿਭਾਗ ਨੂੰ ਅਗਲੇ ਸੈਸ਼ਨਾਂ ਲਈ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਸਮੇਂ ਨਵੇਂ ਸੈਸ਼ਨ ਵਿੱਚ ਦਾਖਲੇ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਵਿਦਿਆਰਥੀ ਵਿਭਾਗ ਦੀ ਵੈੱਬਸਾਈਟ www.smspup.ac.in ਤੋਂ ਕੋਈ ਵੀ ਸੰਬੰਧਤ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।